ਬਟਾਲਾ (ਸੈਂਡੀ/ਸਾਹਿਲ) - ਐਤਵਾਰ ਨਜ਼ਦੀਕੀ ਪਿੰਡ ਤਲਵੰਡੀ ਬਖਤਾਪੁਰ ਵਿਖੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਇਕ ਔਰਤ ਵਲੋਂ ਖੁਦ ਨੂੰ ਅੱਗ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਰਾਮ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਪ੍ਰਭਜੋਤ ਕੌਰ ਜੋ ਕਿ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ ਅਤੇ ਉਸ ਦੀ ਦਵਾਈ ਚੱਲ ਰਹੀ ਹੈ ਕਿ ਅੱਜ ਮੇਰੀ ਪਤਨੀ ਨੇ ਅਰ 'ਚ ਪਏ ਡੀਜਲ ਨੂੰ ਆਪਣੇ 'ਤੇ ਪਾ ਕੇ ਖੁਦ ਨੂੰ ਅੱਗ ਲੱਗਾ ਲਈ, ਜਿਸ ਨਾਲ ਬੁਰੀ ਤਰ੍ਹਾਂ ਝੁਲਸ ਗਈ। ਅਸੀਂ ਤੁਰੰਤ ਉਸ ਨੂੰ ਇਲਾਜ਼ ਲਈ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਜਿਸ ਨੂੰ ਮੰਨਿਆ ਸੀ ਦਿਲ ਦਾ ਜਾਨੀ, ਉਸ ਨੇ ਹੀ ਕੁਝ ਇਸ ਤਰ੍ਹਾਂ ਕੀਤਾ ਜ਼ਿੰਦਗੀ ਨੂੰ ਤਬਾਹ
NEXT STORY