ਪਟਿਆਲਾ (ਇੰਦਰਜੀਤ ਬਖਸ਼ੀ) : ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ 48 ਸਾਲਾ ਮਹਿਲਾ ਦੀ ਇਲਾਜ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ 48 ਸਾਲਾ ਮਹਿਲਾ ਨੂੰ ਪੱਥਰੀ ਦੇ ਇਲਾਜ ਲਈ ਇਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਪਰ ਆਪ੍ਰੇਸ਼ਨ ਦੌਰਾਨ ਕੁੱਝ ਦਿੱਕਤ ਆਉਣ ਨਾਲ ਦੂਸਰੇ ਹਸਪਤਾਲ ਵਿਚ ਉਸ ਨੂੰ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਡਾਕਟਰਾਂ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਜਦੋਂ ਇਸ ਹਸਪਤਾਲ ਵਿਚ ਕਥਿਤ ਤੌਰ ’ਤੇ ਮਰੀਜ਼ ਦੀ ਇਲਾਜ ਦੌਰਾਨ ਮੌਤ ਹੋਈ ਹੋਵੇ। ਅਜੇ ਹਫਤਾ ਪਹਿਲਾਂ ਵੀ ਇਸ ਹਸਪਤਾਲ ਵਿਚ ਇਕ ਜਨਾਨੀ ਦੀ ਪੱਥਰੀ ਦੇ ਇਲਾਜ ਕਰਵਾਉਣ ਤੋਂ ਬਾਅਦ ਪੱਟੀਆਂ ਕਰਨ ਵੇਲੇ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਸੂਬੇ ਦਾ ਮਾਹੌਲ ਖਰਾਬ ਕਰ ਸਕਦੇ ਹਨ ਗੈਂਗਸਟਰ!
ਉਥੇ ਹੀ ਜਦੋਂ ਇਸ ਸਬੰਧੀ ਡਾਕਟਰਾਂ ਨਾਲ ਗੱਲ ਕੀਤੀ ਤਾਂ ਉਹ ਮੀਡੀਆ ਦੇ ਸਵਾਲਾਂ ਵਿਚ ਉਲਝਦੇ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਪਹਿਲਾਂ ਟੀ. ਵੀ. ਦੀ ਜਾਣਕਾਰੀ ਨਹੀਂ ਸੀ ਦਿੱਤੀ ਪਰ ਉਨ੍ਹਾਂ ਵਲੋਂ ਆਪ੍ਰੇਸ਼ਨ ਸਫਲ ਹੋਇਆ ਸੀ ਪਰ ਇਸ ਦੌਰਾਨ ਛਾਤੀ ਵਿਚ ਦਿੱਕਤ ਹੋਣ ਕਾਰਨ ਉਕਤ ਨੂੰ ਹੋਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਮਰੀਜ਼ ਦੀ ਮੌਤ ਹੋਈ। ਉਥੇ ਹੀ ਡੀ. ਐੱਸ. ਪੀ. ਅਸ਼ੋਕ ਸ਼ਰਮਾ ਨੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਚੁਕੇ ਹਨ। ਇਸ ਲਈ ਪਰਿਵਾਰ ਦੇ ਬਿਆਨ ਉੱਤੇ ਮਾਮਲਾ ਦਰਜ ਕਰਾਂਗੇ, ਫਿਰ ਹਸਪਤਾਲ ਨੂੰ ਮਾਨਤਾ ਰੱਦ ਕਰਵਾਉਣ ਲਈ ਵੀ ਲਿਖਿਆ ਜਾਵੇਗਾ। ਇਸ ਤੋਂ ਪਹਿਲਾਂ ਵੀ 304 ਦਾ ਇਸ ਹਸਪਤਾਲ ’ਤੇ ਮਾਮਲਾ ਦਰਜ ਹੈ ਅਤੇ ਪੁਲਸ ਨੇ ਪਹਿਲਾਂ ਵੀ ਇਸ ਦੀ ਮਾਨਤਾ ਨੂੰ ਲੈ ਕੇ ਰਿਪੋਰਟ ਕੀਤੀ ਸੀ।
ਇਹ ਵੀ ਪੜ੍ਹੋ : ਦੋ ਮਹੀਨੇ ਪਹਿਲਾਂ ਗ੍ਰੀਸ ਗਏ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ’ਚ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਿਸਾਨਾਂ ਨੂੰ ਵੱਡਾ ਝਟਕਾ! ਖਾਦਾਂ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਹੋ ਰਿਹੈ ਵਾਧਾ
NEXT STORY