ਬਟਾਲਾ (ਸੈਂਡੀ) : ਸੋਮਵਾਰ ਨੂੰ ਇੰਡਸਟਰੀਅਲ ਏਰੀਆ ਬਟਾਲਾ ਵਿਖੇ ਪੈਸਿਆਂ ਦੇ ਲੈਣ-ਦੇਣ ਸੰਬੰਧੀ ਲੜਾਈ-ਝਗੜੇ ਦੌਰਾਨ ਇਕ ਵਿਅਕਤੀ 'ਤੇ ਇਕ ਔਰਤ ਦੇ ਜ਼ਖ਼ਮੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਗੌਰਵ ਪੁੱਤਰ ਅਨੇਕ ਵਾਸੀ ਇੰਡਸਟਰੀਅਲ ਏਰੀਆ ਬਟਾਲਾ ਦਾ ਮੁਹੱਲੇ ਦੀ ਔਰਤ ਸੁਦਾ ਪਤਨੀ ਬੱਲੀ ਦਾ ਆਪਸ 'ਚ ਪੈਸਿਆਂ ਦਾ ਲੈਣ-ਦੇਣ ਸੀ ਤੇ ਸੋਮਵਾਰ ਨੂੰ ਸੁਦਾ ਜਦੋਂ ਉਕਤ ਵਿਅਕਤੀ ਕੋਲੋਂ ਪੈਸੇ ਲੈਣ ਗਈ ਤਾਂ ਦੋਵਾਂ ਦਾ ਆਪਸ 'ਚ ਝਗੜਾ ਹੋਇਆ ਤੇ ਦੋਵਾਂ ਨੇ ਇਕ-ਦੂਸਰੇ ਨੂੰ ਦਾਤਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ।
ਤੇਜ਼ ਰਫਤਾਰ ਵਾਹਨ ਟਕਰਾਉਣ ਨਾਲ ਐਕਟਿਵਾ ਤੋਂ ਬਜ਼ੁਰਗ ਹੇਠਾਂ ਡਿੱਗਾ
NEXT STORY