ਗੁਰਦਾਸਪੁਰ (ਗੁਰਪ੍ਰੀਤ) : ਜ਼ਿਲ੍ਹਾ ਗੁਰਦਾਸਪੁਰ ਨਜਾਇਜ਼ ਸ਼ਰਾਬ ਲਈ ਬਦਨਾਮ ਹੈ ਪਰ ਪੁਲਸ ਦੀ ਸਖ਼ਤੀ ਦੇ ਚੱਲਦਿਆਂ ਇਸ ਧੰਦੇ ਵਿਚ ਕਾਫੀ ਕਮੀ ਆਈ ਹੈ। ਹੁਣ ਨਜਾਇਜ਼ ਸ਼ਰਾਬ ਵੇਚਣ ਵਾਲੇ ਪੁਲਸ ਤੋਂ ਬਚਣ ਲਈ ਵੱਖ-ਵੱਖ ਤਰਕੀਬਾਂ ਲਗਾ ਰਹੇ ਹਨ। ਇਸ ਕਾਲੇ ਧੰਦੇ ਵਿਚ ਔਰਤਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਜਿੱਥੇ ਪਹਿਲਾਂ ਕਈ ਮਾਮਲੇ ਇਹ ਸਾਮਣੇ ਆਏ ਸਨ ਕਿ ਔਰਤਾਂ ਸਿਰਫ ਘਰਾਂ ਵਿਚ ਸ਼ਰਾਬ ਵੇਚਣ ਦਾ ਕੰਮ ਕਰਦੀਆਂ ਸੀ ਪਰ ਹੁਣ ਉਹ ਸ਼ਰਾਬ ਤਸਕਰੀ ਦੇ ਕੰਮ ਵਿੱਚ ਵੀ ਲੱਗ ਗਈਆਂ ਹਨ। ਕੁਝ ਅਜਿਹਾ ਹੀ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਥਾਣਾ ਧਾਰੀਵਾਲ ਦੀ ਪੁਲਸ ਨੇ ਅਜਿਹੀ ਹੀ ਇਕ ਐਕਟੀਵਾ ਸਵਾਰ ਔਰਤ ਨੂੰ ਖੁੰਡਾ ਪੁੱਲ ਦੇ ਨੇੜੇ ਜਾਂਦੇ ਵੇਖਿਆ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਸ਼ਰਮਸਾਰ ਹੋਈ ਇਨਸਾਨੀਅਤ, ਨਾਨੀ ਕੋਲ ਆਈ 13 ਸਾਲਾ ਕੁੜੀ ਨਾਲ ਜੋ ਹੋਇਆ ਸੁਣ ਉੱਡਣਗੇ ਹੋਸ਼
ਇਸ ਦੌਰਾਨ ਔਰਤ ਪੁਲਸ ਨੂੰ ਦੇਖ ਕੇ ਘਬਰਾ ਗਈ ਅਤੇ ਮੁੜਨ ਦੀ ਕੋਸ਼ਿਸ਼ ਕਰਨ ਲੱਗੀ। ਪੁਲਸ ਨੇ ਸ਼ੱਕ ਪੈਣ 'ਤੇ ਉਸ ਦਾ ਪਿੱਛਾ ਕਰਕੇ ਉਸਨੂੰ ਫੜ ਲਿਆ। ਪੁਲਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਇਸ ਦੀ ਸਕੂਟਰੀ 'ਚੋਂ 80 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ। ਔਰਤ ਦਾ ਨਾਮ ਰਾਜ ਕੌਰ ਵਾਸੀ ਪਿੰਡ ਮੋਜਪੁਰ ਦੱਸਿਆ ਜਾ ਰਿਹਾ ਹੈ। ਧਾਰੀਵਾਲ ਥਾਣੇ ਦੀ ਐੱਸ. ਐੱਚ. ਓ. ਬਲਜੀਤ ਕੌਰ ਨੇ ਦੱਸਿਆ ਕਿ ਔਰਤ ਨੂੰ ਗ੍ਰਿਫਤਾਰ ਕਰਕੇ ਉਸ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮੋਜਪੁਰ ਤੋਂ ਆ ਕੇ ਧਾਰੀਵਾਲ ਦੇ ਇਲਾਕਿਆਂ ਵਿਚ ਸ਼ਰਾਬ ਸਪਲਾਈ ਕਰਦੀ ਹੈ। ਇਸ ਕੋਲੋਂ 80 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਦੁਖਦ ਘਟਨਾ, ਗੁਰਦੁਆਰਾ ਸਾਹਿਬ ਦੇ ਸਰੋਵਰ 'ਚੋਂ ਮਿਲੀਆਂ ਦੋ ਸਕੇ ਭਰਾਵਾਂ ਦੀ ਲਾਸ਼ਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨੇ ਚਾਂਦੀ ਦੇ ਸਾਮਾਨ ਸਮੇਤ 3 ਲੱਖ ਰੁਪਏ ਦੀ ਚੋਰੀ
NEXT STORY