ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਇਕ ਘਰ ਵਿਚ ਇਕੱਲੀ ਔਰਤ ਨੂੰ ਦੇਖ ਕੇ ਉਸ ਦੇ ਗੁਆਂਢੀ ਵਲੋਂ ਬਲਾਤਕਾਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਧੂਰੀ ਦੇ ਸਬ ਇੰਸਪੈਕਟਰ ਹਰਸ਼ਜੋਤ ਕੌਰ ਨੇ ਦੱਸਿਆ ਕਿ ਪੀੜਤ ਔਰਤ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਬੀਤੀ 8 ਮਈ ਨੂੰ ਉਹ ਆਪਣੇ ਘਰ ਵਿਚ ਇਕੱਲੀ ਸੀ ਤਾਂ ਉਸਦਾ ਗੁਆਂਢੀ ਧਰਮਿੰਦਰ ਸਿੰਘ ਨੇ ਉਸਦੇ ਘਰ ਆ ਕੇ ਉਸ ਨਾਲ ਬਲਾਤਕਾਰ ਕੀਤਾ। ਉਹ ਆਪਣੇ ਮੋਬਾਇਲ ਵਿਚ ਵੀਡੀਓ ਬਣਾ ਕੇ ਧਮਕੀ ਦੇਣ ਲੱਗਾ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਦੱਸਿਆ ਤਾਂ ਪਰਿਵਾਰ ਨੂੰ ਖਤਮ ਕਰ ਦਿਆਂਗਾ।
ੁਪੀੜਤ ਮੁਤਾਬਕ ਦੋਸ਼ੀ ਵਲੋਂ ਮੋਬਾਇਲ 'ਚ ਬਣਾਈ ਗਈ ਵੀਡੀਓ ਅਸ਼ਲੀਲ ਵੀਡੀਓ ਪਿੰਡ ਵਿਚ ਦਿਖਾਉਣ ਕਾਰਨ ਇਸ ਬਾਰੇ ਉਸ ਦੀ ਮਾਤਾ ਨੂੰ ਪਤਾ ਲੱਗ ਗਿਆ। ਇਸ ਬਾਰੇ ਪੁੱਛਣ 'ਤੇ ਮੈਂ ਸਾਰੀ ਘਟਨਾ ਮਾਂ ਨੂੰ ਦੱਸੀ। ਜਿਸ ਨੇ ਮਹਿਲਾ ਥਾਣੇਦਾਰ ਨੂੰ ਸੂਚਨਾ ਦਿੱਤੀ। ਪੀੜਤ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਧਰਮਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਕੁੰਭੜਵਾਲ ਵਿਰੁੱਧ ਪਰਚਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗਿੱਲ ਦੇ ਵਿਰੋਧੀਆਂ ਨੂੰ ਬਿੱਟੂ ਨੇ ਦੱਸਿਆ ਆਈ.ਐਸ.ਆਈ ਤੇ ਖਾਲਿਸਤਾਨੀਆਂ ਦੇ ਸਾਥੀ (ਵੀਡੀਓ)
NEXT STORY