ਲੁਧਿਆਣਾ— ਵਿਧਾਨ ਸਭਾ 'ਚ ਸਾਬਕਾ ਡੀਜੀਪੀ ਗਿੱਲ ਨੂੰ ਸ਼ਰਧਾਂਜਲੀ ਦੇਣ ਦਾ ਵਿਰੋਧ ਕਰਨ ਵਾਲਿਆਂ ਨੂੰ ਰਵਨੀਤ ਬਿੱਟੂ ਨੇ ਆਈ. ਐਸ. ਆਈ ਤੇ ਖਾਲਿਸਤਾਨੀਆਂ ਦੇ ਸਾਥੀ ਦੱਸਿਆ ਹੈ। ਲੁਧਿਆਣਾ ਵਿਖੇ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਕੇਪੀਐਸ ਗਿੱਲ ਨੇ ਆਪਣੀ ਜਾਨ 'ਤੇ ਖੇਡ ਕੇ ਪੰਜਾਬ ਨੂੰ ਅੱਤਵਾਦ ਦੀ ਭੱਠੀ 'ਚੋਂ ਕੱਢਿਆ ਹੈ। ਅੱਜ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਬਾਦਲ ਉਦੋਂ ਗਿੱਲ ਕੋਲੋਂ ਸੁਰੱਖਿਆ ਮੰਗਦੇ ਫਿਰਦੇ ਸਨ। ਬਿੱਟੂ ਨੇ 1 ਜੁਲਾਈ ਤੋਂ ਲਾਗੂ ਹੋਣ ਵਾਲੇ ਜੀ. ਐਸ. ਟੀ ਨੂੰ ਵਪਾਰੀਆਂ ਲਈ ਲਾਹੇਵੰਦ ਦੱਸਿਆ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਕੁਝ ਚੀਜ਼ਾਂ 'ਤੇ ਟੈਕਸ ਬਹੁਤ ਜ਼ਿਆਦਾ ਹੈ, ਜਿਸ ਦੇ ਬਾਰੇ 'ਚ ਸਰਕਾਰ ਨਾਲ ਗੱਲਬਾਤ ਕੀਤੀ ਗਈ ਹੈ।
ਕਾਂਗਰਸ ਸਰਕਾਰ ਹਲਕੇ 'ਚ ਵਿਕਾਸ ਦੀਆਂ ਹਨੇਰੀਆਂ ਝੂਲਾ ਦੇਵੇਗੀ : ਡਾ. ਅਗਨੀਹੋਤਰੀ
NEXT STORY