ਮੁੱਲਾਂਪੁਰ/ਦਾਖਾ (ਕਾਲੀਆ) : ਇਥੋਂ ਦੇ ਨੇੜਲੇ ਪਿੰਡ ਵਿਚ ਚਾਰ ਵਿਅਕਤੀਆਂ ਵਲੋਂ 2 ਬੱਚਿਆਂ ਦੀ ਮਾਂ ਨਾਲ ਬੇਹੋਸ਼ੀ ਦੀ ਹਾਲਤ ਵਿਚ ਸਮੂਹਿਕ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਆਪਣੇ ਘਰ ਵਿਚ ਪਤੀ ਨਾਲ ਸੁੱਤੀ ਔਰਤ ਨੂੰ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਵਿਅਕਤੀਆਂ ਨੇ ਪਹਿਲਾਂ ਤਾਂ ਪੂਰੇ ਪਰਿਵਾਰ ਨੂੰ ਨਸ਼ੀਲੀ ਚੀਜ਼ ਸੁੰਘਾਈ ਅਤੇ ਫਿਰ ਔਰਤ ਨੂੰ ਬੇਹੋਸ਼ੀ ਦੀ ਹਾਲਤ ਵਿਚ ਦਰਿਆ ਕੰਢੇ ਬਣੀ ਮੋਟਰ ਦੇ ਕਮਰੇ ਵਿਚ ਲਿਜਾ ਕੇ ਬਲਾਤਕਾਰ ਕੀਤਾ।
ਥਾਣਾ ਦਾਖਾ ਦੀ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਚਾਰ ਵਿਅਕਤੀਆ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਦਾਖਾ ਦੇ ਮੁਖੀ ਬਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੀੜਤਾ ਨੇ ਆਪਣੇ ਬਿਆਨਾਂ ਵਿਚ ਦੋਸ਼ ਲਗਾਇਆ ਕਿ 8-9 ਜੁਲਾਈ ਦੀ ਰਾਤ ਨੂੰ ਉਹ ਆਪਣੇ ਪਤੀ ਤੇ ਬੱਚਿਆਂ ਨਾਲ ਘਰ ਵਿਚ ਸੁੱਤੀ ਪਈ ਸੀ। ਰਾਤ 1 ਵਜੇ ਦੇ ਕਰੀਬ ਦੋ ਮੋਟਰਸਾਈਕਲਾਂ 'ਤੇ 4 ਨੌਜਵਾਨ ਆਏ ਅਤੇ 3 ਸਾਡੇ ਘਰ ਵਿਚ ਦਾਖਲ ਹੋ ਗਏ ਜਦੋਂਕਿ ਇਕ ਮੋਟਰਸਾਈਕਲਾਂ ਕੋਲ ਖੜ੍ਹਾ ਰਿਹਾ। ਅੰਦਰ ਆ ਕੇ ਸਾਨੂੰ ਸੁੱਤਿਆਂ ਨੂੰ ਨਸ਼ੀਲੀ ਚੀਜ਼ ਸੁੰਘਾ ਦਿੱਤੀ। ਮੇਰਾ ਪਤੀ ਅਤੇ ਬੱਚੇ ਬੇਹੋਸ਼ੀ ਵਿਚ ਸੁੱਤੇ ਰਹੇ ਅਤੇ ਮੈਨੂੰ ਅੱਧ-ਬੇਹੋਸ਼ੀ ਦੀ ਹਾਲਤ ਵਿਚ ਉਹ ਮੋਟਰਸਾਈਕਲ 'ਤੇ ਬਿਠਾ ਕੇ ਦਰਿਆ ਦੇ ਕੰਢੇ ਬਣੀ ਪਾਣੀ ਵਾਲੀ ਮੋਟਰ 'ਤੇ ਲੈ ਗਏ ਅਤੇ ਉੱਥੇ ਮੇਰੇ ਨਾਲ ਇਕ ਨੌਜਵਾਨਾਂ ਨੇ ਬਲਾਤਕਾਰ ਕੀਤਾ ਜਦਕਿ ਬਾਕੀ ਤਿੰਨ ਨੌਜਵਾਨਾਂ ਵਲੋਂ ਬਲਾਤਕਾਰ ਕੀਤੇ ਜਾਣ ਦੀ ਉਕਤ ਔਰਤ ਨੇ ਪੁਸ਼ਟੀ ਨਹੀਂ ਕੀਤੀ। ਜਦੋਂ ਪੀੜਤਾ ਨੂੰ ਹੋਸ਼ ਆਇਆ ਤਾਂ ਨੌਜਵਾਨ ਫਰਾਰ ਹੋ ਗਏ। ਜਿਨ੍ਹਾਂ ਤਿੰਨ ਨੌਜਵਾਨਾਂ ਦੀ ਪੀੜਤਾ ਨੇ ਪਛਾਣ ਕੀਤੀ ਹੈ। ਪੀੜਤਾ ਮੁਤਾਬਕ ਉਕਤ ਨੌਜਵਾਨ ਉਨ੍ਹਾਂ ਦੇ ਘਰੋਂ ਦੋ ਮੋਬਾਇਲ ਵੀ ਚੁੱਕ ਕੇ ਲੈ ਗਏ।
ਏ.ਐੱਸ.ਆਈ. ਕਿਰਨ ਬਾਲਾ ਨੇ ਪੀੜਤਾ ਦੇ ਬਿਆਨ ਦਰਜ ਕਰਕੇ ਉਕਤ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਪਿੰਡ ਦੀ ਨਵ-ਵਿਆਹੁਤਾ ਨਾਲ ਪੰਜਾਂ ਨੇ ਕੀਤਾ ਸੀ ਘਰੋਂ ਚੁੱਕ ਕੇ ਬਲਾਤਕਾਰ ਇਕ ਹਫਤਾ ਪਹਿਲਾਂ ਹੀ ਇਸੇ ਪਿੰਡ ਦੀ ਇਕ ਨਵ-ਵਿਆਹੁਤਾ ਨੂੰ 5 ਨੌਜਵਾਨਾਂ ਨੇ ਘਰੋਂ ਜ਼ਬਰੀ ਚੁੱਕ ਕੇ ਮੋਟਰ 'ਤੇ ਲਿਜਾ ਕੇ ਜਬਰ-ਜ਼ਨਾਹ ਦੀ ਵਾਰਦਾਤ ਦੀ ਅੰਜਾਮ ਦਿੱਤਾ ਸੀ। ਅਜੇ ਉਸ ਦੇ ਦੋਸ਼ੀ ਪੁਲਸ ਦੀ ਗ੍ਰਿਫਤ ਵਿਚ ਨਹੀਂ ਆਏ। ਪਿੰਡ ਵਿਚ ਹੋਏ ਦੂਜੇ ਬਲਾਤਕਾਰ ਨਾਲ ਪਿੰਡ ਵਿਚ ਸਹਿਮ ਪਾਇਆ ਜਾ ਰਿਹਾ ਹੈ।
ਗਲਤੀ ਨਾਲ ਜ਼ਹਿਰੀਲੀ ਦਵਾਈ ਖਾਣ ਨਾਲ ਨੌਜਵਾਨ ਦੀ ਮੌਤ
NEXT STORY