ਲੁਧਿਆਣਾ (ਰਿਸ਼ੀ) : ਲੁਧਿਆਣਾ ਦੇ ਸਰਾਭਾ ਨਗਰ ਇਲਾਕੇ 'ਚ ਇਕ ਤੇਜ਼ ਰਫਤਾਰ ਗੱਡੀ ਨੇ ਔਰਤ ਨੂੰ ਇੰਨੀ ਜ਼ਬਰਦਸਤ ਟੱਕਰ ਮਾਰੀ, ਜਿਸ ਨੂੰ ਦੇਖਣ ਵਾਲਿਆਂ ਦੇ ਦਿਲ ਕੰਬ ਗਏ। ਅਸਲ 'ਚ ਔਰਤ ਸਦਰ ਵਿਖੇ ਆਪਣੇ ਰਿਸ਼ਤੇਦਾਰਾਂ ਦੇ ਘਰ ਆਈ ਹੋਈ ਸੀ। ਉਹ ਜਦੋਂ ਸੜਕ 'ਤੇ ਪੈਦਲ ਚੱਲ ਰਹੀ ਸੀ ਤਾਂ ਪਿੱਛਿਓਂ ਇਕ ਤੇਜ਼ ਰਫਤਾਰ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਹਵਾ 'ਚ ਉੱਛਲਦੀ ਹੋਈ ਇਕਦਮ ਸੜਕ 'ਤੇ ਡਿਗ ਗਈ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਫਿਲਹਾਲ ਇਸ ਘਟਨਾ ਦੌਰਾਨ ਔਰਤ ਦਾ ਬਚਾਅ ਹੋ ਗਿਆ ਹੈ।
ਬਿਆਸ : ਆਈ. ਜੀ. ਬਾਰਡਰ ਰੇਂਜ ਦੀ ਧਰਨਾਕਾਰੀਆਂ ਨਾਲ ਮੁਲਾਕਾਤ ਰਹੀ ਬੇਸਿੱਟਾ
NEXT STORY