ਮੋਗਾ (ਆਜ਼ਾਦ) - ਮੋਗਾ ਰੋਡ ਬਾਘਾਪੁਰਾਣਾ 'ਤੇ ਸਥਿਤ ਸੈਲੂਨ 'ਤੇ ਕੰਮ ਕਰਦੀ ਔਰਤ ਨੇ ਇਕ ਲੜਕੇ 'ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤਾ ਨੇ ਕਿਹਾ ਕਿ ਉਹ ਸੈਲੂਨ 'ਤੇ ਬਤੌਰ ਮੈਨੇਜਰ ਦਾ ਕੰਮ ਕਰਦੀ ਹੈ। ਕਰੀਬ 5-6 ਦਿਨ ਪਹਿਲਾਂ ਗੁਰਮੀਤ ਸਿੰਘ ਉਰਫ ਮੀਤਾ ਨਿਵਾਸੀ ਬਾਘਾਪੁਰਾਣਾ ਸਾਡੇ ਸੈਲੂਨ 'ਚ ਟ੍ਰਿਮਿੰਗ ਕਰਵਾਉਣ ਲਈ ਆਇਆ ਸੀ। ਟ੍ਰਿਮਿੰਗ ਕਰਵਾਉਣ ਤੋਂ ਬਾਅਦ ਜਦ ਉਹ ਪੈਸੇ ਦੇਣ ਲੱਗਾ ਤਾਂ ਮੈ ਕਿਸੇ ਹੋਰ ਔਰਤ ਨੂੰ ਆਪਣਾ ਮੋਬਾਇਲ ਨੰਬਰ ਦੇ ਰਹੀ ਸੀ। ਉਸ ਨੇ ਮੇਰਾ ਮੋਬਾਇਲ ਨੰਬਰ ਨੋਟ ਕਰ ਲਿਆ। ਜਿਸ ਤੋਂ ਬਾਅਦ ਉਹ ਮੈਨੂੰ ਆਪਣੇ ਮੋਬਾਇਲ ਤੋਂ ਮੇਰੇ ਮੋਬਾਇਲ 'ਤੇ ਮੈਸੇਜ ਕਰਨ ਲੱਗਾ ਪਰ ਮੈਂ ਜਵਾਬ ਨਹੀਂ ਦਿੱਤਾ। ਬੀਤੀ 5 ਫਰਵਰੀ ਨੂੰ ਉਸ ਨੇ ਸਾਡੇ ਸੈਲੂਨ 'ਤੇ ਆ ਕੇ ਮੈਨੂੰ ਪੈਸੇ ਦੇਣ ਦਾ ਯਤਨ ਕੀਤਾ ਅਤੇ ਹੰਗਾਮਾ ਕਰ ਦਿੱਤਾ। ਪੀੜਤਾ ਨੇ ਕਿਹਾ ਕਿ ਉਹ ਅਕਸਰ ਮੈਨੂੰ ਪ੍ਰੇਸ਼ਾਨ ਕਰਦਾ ਰਹਿੰਦਾ ਹੈ, ਜਿਸ ਦੀ ਮੋਬਾਇਲ ਰਿਕਾਰਡਿੰਗ ਮੇਰੇ ਕੋਲ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਾਘਾਪੁਰਾਣਾ ਪੁਲਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਗੁਰਮੀਤ ਸਿੰਘ ਮੀਤਾ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਨਾਇਬ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਹੱਲੇ ਬਾਕੀ ਹੈ।
16 ਕਰੋੜ ਰੁਪਏ ਦੇ ਲੋਨ ਘਪਲੇ 'ਚ ਸ਼ਾਮਲ ਸਾਬਕਾ ਕੌਂਸਲਰ ਗ੍ਰਿਫਤਾਰ
NEXT STORY