ਜਲੰਧਰ (ਮਹੇਸ਼)— ਥਾਣਾ ਸਦਰ ਦੇ ਕੁੱਕੜ ਪਿੰਡ ਵਿਚ ਇਕ ਐੱਨ. ਆਰ. ਆਈ. ਦੇ ਘਰ ਵਿਚ ਜਬਰੀ ਦਾਖਲ ਹੋ ਕੇ ਉਸ ਦੀ ਪਤਨੀ ਨਾਲ ਕੁੱਟਮਾਰ ਕਰਨ ਵਾਲੇ ਪਤੀ-ਪਤਨੀ ਖਿਲਾਫ ਥਾਣਾ ਸਦਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਪਰਾਗਪੁਰ ਪੁਲਸ ਚੌਕੀ ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਵਿਦੇਸ਼ 'ਚ ਰਹਿੰਦੇ ਗੁਰਦੀਪ ਸਿੰਘ ਦੀ ਪਤਨੀ ਸੁਖਵੀਰ ਕੌਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਕੁੱਕੜ ਪਿੰਡ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਉਰਫ ਮੰਗਾ ਸ਼ਾਹ ਪੁੱਤਰ ਕਰਨੈਲ ਸਿੰਘ ਤੇ ਉਸ ਦੀ ਪਤਨੀ ਮੌਜੂਦਾ ਬਲਾਕ ਸੰਮਤੀ ਮੈਂਬਰ ਗੁਰਦੀਪ ਕੌਰ ਨੇ ਬੀਤੀ ਦਿਨੀਂ ਉਨ੍ਹਾਂ ਦੇ ਘਰ ਵਿਚ ਜਬਰੀ ਦਾਖਲ ਹੋ ਕੇ ਉਸ ਨਾਲ ਕੁੱਟਮਾਰ ਹੀ ਨਹੀਂ ਸਗੋਂ ਮੰਗਾ ਸ਼ਾਹ ਸਾਬਕਾ ਸਰਪੰਚ ਨੇ ਉਸ ਨਾਲ ਛੇੜਛਾੜ ਵੀ ਕੀਤੀ ਹੈ।
ਮੌਕੇ ਤੋਂ ਫਰਾਰ ਹੁੰਦੇ ਸਮੇਂ ਦੋਵੇਂ ਪਤੀ-ਪਤਨੀ ਉਸ ਦਾ ਮੋਬਾਇਲ ਵੀ ਖੋਹ ਕੇ ਲੈ ਗਏ। ਚੌਕੀ ਮੁਖੀ ਕਮਲਜੀਤ ਸਿੰਘ ਅਨੁਸਾਰ ਪੁਲਸ ਨੇ ਮਹਿਲਾ ਸੁਖਵੀਰ ਕੌਰ ਦੀ ਸ਼ਿਕਾਇਤ ਦੀ ਪੂਰੀ ਜਾਂਚ ਤੋਂ ਬਾਅਦ ਜਗਤਾਰ ਸਿੰਘ ਮੰਗਾ ਸ਼ਾਹ ਅਤੇ ਉਸ ਦੀ ਪਤਨੀ ਗੁਰਦੀਪ ਕੌਰ ਦੇ ਖਿਲਾਫ ਥਾਣਾ ਸਦਰ ਵਿਚ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੇ ਦੋਹਾਂ ਮੁਲਜ਼ਮਾਂ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਅਤੇ ਸੁਖਵੀਰ ਕੌਰ ਦਾ ਪਤੀ ਗੁਰਦੀਪ ਸਿੰਘ ਅਤੇ ਬੇਟਾ ਸਿਮਰਨਜੀਤ ਸਿੰਘ ਕੈਨੇਡਾ 'ਚ ਰਹਿੰਦੇ ਹਨ।
ਮਾਛੀਵਾੜਾ ਤੋਂ 'ਆਪ' ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
NEXT STORY