ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਆਮ ਆਦਮੀ ਪਾਰਟੀ (ਆਪ) ਨੇ ਬਾਕੀ ਰਾਜਸੀ ਪਾਰਟੀਆਂ ਨਾਲੋਂ ਪਹਿਲ ਕਰਦਿਆਂ ਮਾਛੀਵਾੜਾ ਨਗਰ ਕੌਂਸਲ ਚੋਣਾਂ ਸਬੰਧੀ 15 ਵਾਰਡਾਂ 'ਚੋਂ ਆਪਣੇ 7 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਬਾਕੀ ਦੇ 8 ਉਮੀਦਵਾਰ ਵੀ ਇਕ-ਦੋ ਦਿਨਾਂ 'ਚ ਐਲਾਨੇ ਜਾ ਸਕਦੇ ਹਨ।
ਆਮ ਆਦਮੀ ਪਾਰਟੀ ਦੀ ਹਲਕਾ ਸਮਰਾਲਾ ਤੋਂ ਅਗਵਾਈ ਕਰ ਰਹੇ ਸਰਬੰਸ ਸਿੰਘ ਮਾਣਕੀ ਨੇ ਇਸ ਸਬੰਧੀ ਦੱਸਿਆ ਕਿ 'ਆਪ' ਵਲੋਂ ਵਾਰਡ ਨੰ. 1 ਔਰਤਾਂ ਰਾਖਵਾਂ ਤੋਂ ਨਗਿੰਦਰਪਾਲ ਸਿੰਘ ਮੱਕੜ ਦੀ ਪਤਨੀ ਪਵਨਪ੍ਰੀਤ ਕੌਰ, ਵਾਰਡ ਨੰ. 4 ਜਨਰਲ ਮਰਦ ਰਾਖਵਾਂ ਤੋਂ ਪ੍ਰਵੀਨ ਮੱਕੜ, ਵਾਰਡ ਨੰ. 5 ਔਰਤ ਅਨੁਸੂਚਿਤ ਜਾਤੀ ਰਾਖਵਾਂ ਤੋਂ ਗੁਰਪ੍ਰੀਤ ਸਿੰਘ ਦੀ ਪਤਨੀ ਹਰਦੀਪ ਕੌਰ, ਵਾਰਡ ਨੰ. 12 ਜਨਰਲ ਮਰਦ ਤੋਂ ਅਮਰਜੀਤ ਸਿੰਘ, ਵਾਰਡ ਨੰ. 13 ਜਨਰਲ ਔਰਤ ਤੋਂ ਅਜੈਪਾਲ ਸਿੰਘ ਗਿੱਲ ਦੀ ਪਤਨੀ ਬਲਜਿੰਦਰ ਕੌਰ, ਵਾਰਡ ਨੰ. 14 ਅਨੁਸੂਚਿਤ ਜਾਤੀ ਮਰਦ ਲਈ ਰਣਬੀਰ ਸਿੰਘ, ਵਾਰਡ ਨੰ. 15 ਅਨੁਸੂਚਿਤ ਜਾਤੀ ਮਰਦ ਲਈ ਗੁਰਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਮੀਟਿੰਗ 'ਚ ਕੇਵਲ ਸਿੰਘ ਹੇਡੋਂ, ਜਗਤਾਰ ਸਿੰਘ ਦਿਆਲਪੁਰ, ਸੁਖਵਿੰਦਰ ਸਿੰਘ ਗਿੱਲ, ਰਘਵੀਰ ਸਿੰਘ ਬਾਠ, ਅਮਰਜੀਤ ਸਿੰਘ, ਸਤਨਾਮ ਸਿੰਘ ਗੰਭੀਰ, ਅਵਤਾਰ ਸਿੰਘ ਉਟਾਲਾਂ, ਜਗਮੀਤ ਸਿੰਘ ਮੱਕੜ, ਦੇਵਰਾਜ ਰਾਹੁਲ, ਪਰਮਿੰਦਰ ਸਿੰਘ, ਜਸਵੀਰ ਸਿੰਘ ਬਘੌਰ ਤੇ ਨਰਿੰਦਰ ਸਿੰਘ ਨਿੰਦੀ ਵੀ ਮੌਜੂਦ ਸਨ।
ਮੈਡੀਕਲ ਸਟੋਰ ਦੇ ਮਾਲਕ ਤੋਂ 5 ਲੱਖ ਦੀ ਫ਼ਿਰੌਤੀ ਮੰਗਣ ਵਾਲੇ 2 ਕਾਬੂ
NEXT STORY