ਜਲੰਧਰ (ਸੋਨੂੰ)— ਪੰਜਾਬ 'ਚ ਬਜ਼ੁਰਗ ਮਾਪਿਆਂ ਨਾਲ ਕੁੱਟਮਾਰ ਕਰਨ ਅਤੇ ਉਨ੍ਹਾਂ ਨੂੰ ਘਰੋਂ ਬਾਹਰ ਕੱਢਣ ਦੀਆਂ ਖਬਰਾਂ ਹਰ ਦਿਨ ਸਾਹਮਣੇ ਆ ਰਹੀਆਂ ਹਨ। ਦਰਅਸਲ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਅਜਿਹੀ ਹੀ ਇਕ ਹੋਰ ਘਟਨਾ ਹੁਣ ਜਲੰਧਰ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਬਜ਼ੁਰਗ ਬੀਬੀ ਨੇ ਆਪਣੀ ਨੂੰਹ 'ਤੇ ਉਸ ਨੂੰ ਘਰੋਂ ਕੱਢਣ ਦੇ ਦੋਸ਼ ਲਗਾਏ ਹਨ। ਬਜ਼ੁਰਗ ਬੀਬੀ ਦੀ ਰਿਸ਼ਤੇਦਾਰ ਨੇ ਦੋਸ਼ ਲਗਾਇਆ ਕਿ ਨੂੰਹ ਵੱਲੋਂ ਆਪਣੀ ਸੱਸ ਦੇ ਘਰ 'ਤੇ ਕਬਜ਼ਾ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਅਦਾਲਤ 'ਚ ਕੇਸ ਵੀ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਡਾਕਟਰ ਬੀਬੀ ਦੀ ਗੁੰਡਾਗਰਦੀ, ਗਰਭਵਤੀ ਜਨਾਨੀ ਨੂੰ ਧੱਕੇ ਮਾਰ ਸਿਵਲ ਹਸਪਤਾਲ 'ਚੋਂ ਕੱਢਿਆ ਬਾਹਰ
ਦੱਸ ਦੇਈਏ ਕਿ ਬਜ਼ੁਰਗ ਬੀਬੀ ਦੇ ਵੱਡੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਨੂੰਹ ਜੋ ਪੇਸ਼ੇ ਵਜੋਂ ਅਧਿਆਪਕ ਹੈ, ਆਪਣੇ ਨੂੰਹ ਪੁੱਤਰ ਨਾਲ ਕੋਠੀ 'ਚ ਰਹਿ ਰਹੀ ਹੈ। ਇਸ ਮੌਕੇ ਜਦੋਂ ਪੀੜਤ ਬੀਬੀ ਦੀ ਨੂੰਹ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੀ ਸੱਸ ਵੱਲੋਂ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਨੂੰ ਅਦਾਲਤ ਵੱਲੋਂ ਰਾਹਤ, ਗ੍ਰਿਫ਼ਤਾਰੀ ''ਤੇ ਲੱਗੀ ਰੋਕ
ਬਜ਼ੁਰਗ ਬੀਬੀ ਦੀ ਨੂੰਹ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਮਕਾਨ ਨਿੱਜੀ ਬੈਂਕ ਤੋਂ ਕਰਜ਼ਾ ਲੈ ਕੇ ਬਣਵਾਇਆ ਹੈ, ਜਿਸ ਦੀ ਕਿਸ਼ਤ ਵੀ ਉਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੱਸ ਦਾ ਪੁਰਾਣਾ ਮਕਾਨ ਜੋ ਉਨ੍ਹਾਂ ਦੇ ਕੋਲ ਹੀ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ 'ਤੇ ਝੂਠਾ ਇਲਜ਼ਾਮ ਲਗਾ ਰਹੀ ਹੈ ਕਿ ਉਨ੍ਹਾਂ ਨੇ ਵੇਚ ਕੇ ਆਪਣਾ ਮਕਾਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮੈਂ 2001 ਤੋਂ ਆਪਣੇ ਮਕਾਨ 'ਚ ਰਹਿ ਰਹੀ ਹਾਂ ਅਤੇ ਮੈਂ ਆਪਣੀ ਸੱਸ ਨੂੰ ਬਾਹਰ ਨਹੀਂ ਕੱਢਿਆ।
ਇਹ ਵੀ ਪੜ੍ਹੋ: ਕਪੂਰਥਲਾ ਦੇ ਡਾਕਟਰ ਦੀ ਇਸ ਜੁਗਾੜੀ ਕਾਰ ਅੱਗੇ ਫੇਲ ਹੋਈਆਂ ਵੱਡੀਆਂ ਕਾਰਾਂ, ਬਣੀ ਖਿੱਚ ਦਾ ਕੇਂਦਰ
ਉਥੇ ਹੀ ਥਾਣਾ ਨੰਬਰ 7 ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ। ਜੋਗਾ ਸਿੰਘ ਉਸ ਦੀ ਮਾਂ ਲੱਛਣ ਕੌਰ ਅਤੇ ਉਸ ਦੀ ਭਾਬੀ ਬਲਵਿੰਦਰ ਕੌਰ ਦਾ ਘਰ ਦਾ ਕੇਸ ਚੱਲ ਰਿਹਾ ਹੈ। ਜੋਗਾ ਸਿੰਘ ਅਤੇ ਲੱਛਣ ਕੌਰ 2018 ਤੋਂ ਟਾਵਹ ਇਨਕਲੇਵ 'ਚ ਵੱਖ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਨੂੰਹ ਬਲਵਿੰਦਰ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ ਅਤੇ ਬਜ਼ੁਰਗ ਬੀਬੀ ਜੋਗਾ ਸਿੰਘ ਦੇ ਨਾਲ ਆਪਣੇ ਘਰ 'ਚ ਵੱਖ ਤੋਂ ਰਹਿ ਰਹੀ ਹੈ। ਆਪਣੀ ਨੂੰਹ ਦੇ ਨਾਲ ਦੋ ਸਾਲਾਂ ਤੋਂ ਉਸ ਦੀ ਬੋਲਚਾਲ ਨਹੀਂ ਹੈ।
ਜਾਣਕਾਰੀ ਮਿਲਣ 'ਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਹਰਮੇਸ਼ ਕੁਮਾਰ, ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੀ ਗੱਲ ਆਖੀ ਹੈ।
ਦੱਸ ਦੇਈਏ ਕਿ ਪੰਜਾਬ 'ਚ ਬਜ਼ੁਰਗ ਬੀਬੀਆਂ 'ਤੇ ਢਾਹੇ ਜਾ ਰਹੇ ਤਸ਼ੱਦਦ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ ਅਤੇ ਰੂਪਨਗਰ ਤੋਂ ਵੀ ਅਜਿਹੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੇ ਮਾਮਲੇ ਸਾਹਮਣੇ ਆ ਚੁੱਕ ਹਨ, ਜੋ ਸੁੱਚਮੁੱਚ ਚਿੰਤਾ ਦਾ ਵਿਸ਼ਾ ਹਨ।
ਇਹ ਵੀ ਪੜ੍ਹੋ: ਬਜ਼ੁਰਗ ਮਾਂ ਨੂੰ ਹਾਈਵੇਅ 'ਤੇ ਸੁੱਟਣ ਵਾਲੇ ਪੁੱਤ-ਨੂੰਹ ਆਏ ਕੈਮਰੇ ਸਾਹਮਣੇ, ਰੱਖਿਆ ਆਪਣਾ ਪੱਖ
ਨਾਭਾ : ਭਾਜਪਾ ਵੱਲੋਂ ਮੰਤਰੀ ਧਰਮਸੋਤ ਖਿਲਾਫ਼ ਜ਼ਬਰਦਸਤ ਪ੍ਰਦਰਸ਼ਨ, ਫੂਕਿਆ ਪੁਤਲਾ
NEXT STORY