ਰੂਪਨਗਰ (ਸੱਜਣ ਸੈਣੀ)— ਰੂਪਨਗਰ ਦੇ ਹਾਈਵੇਅ 'ਤੇ ਜ਼ਖ਼ਮੀ ਹਾਲਤ 'ਚ ਮਿਲੀ ਬਜ਼ੁਰਗ ਮਾਂ ਦੇ ਮਾਮਲੇ 'ਚ ਪੁਲਸ ਵੱਲੋਂ ਮਾਤਾ ਦੇ ਬਿਆਨਾਂ 'ਤੇ ਨੂੰਹ ਅਤੇ ਪੁੱਤ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਮੁਕੱਦਮਾ ਦਰਜ ਹੋਣ ਤੋਂ ਬਾਅਦ ਨੂੰਹ ਅਤੇ ਪੁੱਤ ਕੈਮਰੇ ਅੱਗੇ ਆਏ ਹਨ ਅਤੇ ਆਪਣੇ ਆਪ ਨੂੰ ਬੇਗੁਨਾਹ ਦੱਸਦੇ ਹੋਏ ਬਜ਼ੁਰਗ ਮਾਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਝੂਠਾ ਠਹਿਰਾਇਆ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਪੁਲਸ ਕਾਮੇ ਤੇ SBI ਦੇ ਸਟਾਫ਼ ਸਣੇ ਵੱਡੀ ਗਿਣਤੀ 'ਚ ਮਿਲੇ ਕੋਰੋਨਾ ਦੇ ਨਵੇਂ ਮਾਮਲੇ
ਇਸ ਦੇ ਇਲਾਵਾ ਝਗੜੇ ਦੀ ਇਕ ਵੀਡੀਓ ਵੀ ਦਿੱਤੀ ਹੈ, ਜਿਸ 'ਚ ਮਾਤਾ ਹੱਥ 'ਚ ਪੱਥਰ ਫੜ ਕੇ ਮਾਰਨ ਲਈ ਆ ਰਹੀ ਹੈ। ਨੂੰਹ ਪੁੱਤ ਨੇ ਕੈਮਰੇ ਅੱਗੇ ਰੋ-ਰੋ ਆਪਣੀ ਬੇਗੁਨਾਹੀ ਦੱਸੀ ਹੈ।ਕੈਮਰੇ ਸਾਹਮਣੇ ਆਏ ਮਾਤਾ ਕਲਪਨਾ ਦੇ ਪੁੱਤਰ ਰਾਜੂ ਅਤੇ ਨੂੰਹ ਕਿਰਨ ਸਮੇਤ ਛੋਟੇ ਪੁੱਤਰ ਵਿੱਕੀ ਨੇ ਰੋ-ਰੋ ਆਪਣੇ ਆਪ ਨੂੰ ਬੇਗੁਨਾਹ ਦੱਸਦੇ ਹੋਏ ਕਿਹਾ ਕਿ ਉਲਟਾ ਮਾਤਾ ਸਾਡੇ ਨਾਲ ਨਾਜਾਇਜ਼ ਕਰਦੀ ਆ ਰਹੀ ਹੈ ਅਤੇ ਹੁਣ ਫਿਰ ਸਾਡੇ 'ਤੇ ਝੂਠਾ ਮੁਕੱਦਮਾ ਦਰਜ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮਾਤਾ ਨੇ ਖੁਦ ਪੱਥਰ ਮਾਰਿਆ, ਜਿਸ ਦੀ ਵੀਡੀਓ ਵੀ ਬਣੀ ਹੈ।
ਇਹ ਵੀ ਪੜ੍ਹੋ: ਅੰਮ੍ਰਿਤਧਾਰੀ ਮਾਂ-ਪੁੱਤ ਨੂੰ ਰਸਤੇ 'ਚ ਘੇਰ ਬੇਰਹਿਮੀ ਨਾਲ ਕੀਤੀ ਕੁੱਟਮਾਰ, ਪਾੜੇ ਕੱਪੜੇ
ਜ਼ਿਕਰਯੋਗ ਹੈ ਕਿ 25-26 ਅਗਸਤ ਦੀ ਰਾਤ ਨੂੰ ਉਕਤ ਬਜ਼ੁਰਗ ਮਾਂ ਨੂੰ ਰੋਪੜ ਮਨਾਲੀ 205 ਹਾਈਵੇਅ 'ਤੇ ਕੁੱਟਮਾਰ ਕਰਨ ਤੋਂ ਬਾਅਦ ਪਿੰਡ ਅਹਿਮਦਪੁਰ ਨੇੜੇ ਹਾਈਵੇਅ ਦੇ ਵਿਚਕਾਰ ਮਰਨ ਲਈ ਸੁੱਟ ਦਿੱਤਾ ਗਿਆ ਸੀ ਤਾਂਕਿ ਇਹ ਹਾਦਸਾ ਜਾਪੇ। ਇਸ ਤੋਂ ਬਾਅਦ ਪਹਿਲਾ ਇਨਸਾਨੀਅਤ ਸੰਸਥਾ ਦੇ ਵਲੰਟੀਅਰ ਦੀ ਨਜ਼ਰ ਪਈ ਅਤੇ ਉਸ ਵੱਲੋਂ ਮਾਤਾ ਨੂੰ ਪੁਲਸ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਬੇਰਹਿਮੀ ਨਾਲ ਵਿਅਕਤੀ ਦਾ ਕਤਲ, ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼
ਸਾਨੂੰ ਮਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਮੈਂ ਮਰਨ ਚੱਲੀ ਹਾਂ
ਨੂੰਹ ਕਿਰਨ ਨੇ ਦੱਸਿਆ ਕਿ 15 ਦਿਨ ਹੋ ਗਏ ਹਨ ਮਾਂ ਸਾਨੂੰ ਪਰੇਸ਼ਾਨ ਕਰ ਰਹੀ ਹੈ। ਸਾਨੂੰ ਧਮਕੀਆਂ ਦਿੰਦੀ ਹੈ ਕਿ ਮੈਂ ਮਰਨ ਚੱਲੀ ਹਾਂ ਅਤੇ ਤੁਹਾਨੂੰ ਫਸਾ ਦੇਵਾਂਗੀ। ਰਾਤ ਦੇ ਸਮੇਂ ਕੰਧ ਟੱਪ ਕੇ ਚਲੇ ਜਾਂਦੀ ਸੀ। ਅਸੀਂ ਸਗੋਂ ਮਾਂ ਨੂੰ ਬਾਹਰੋਂ ਫੜ ਕੇ ਲਿਆਂਦੇ ਸੀ। ਸਾਨੂੰ ਨਾਲ ਸਗੋਂ ਕੁੱਟਮਾਰ ਕੀਤੀ ਜਾਂਦੀ ਹੈ। ਬੀਤੇ ਦਿਨ ਹੀ ਸਾਡੀ ਸਕੂਟਰੀ ਇਥੇ ਖੜ੍ਹੀ ਸੀ ਅਤੇ ਕਹਿਣ ਲੱਗੀ ਕਿ ਬਾਹਰ ਖੜ੍ਹੀ ਕਰੋ। ਬਾਅਦ 'ਚ ਸਕੂਟਰੀ ਨੂੰ ਲੱਤ ਮਾਰ ਕੇ ਬਾਹਰ ਸੁੱਟ ਦਿੱਤਾ। ਮੈਂ ਸਗੋਂ ਆਪਣੀ ਕੁੜੀ ਨੂੰ ਕਿਹਾ ਕਿ ਕੋਈ ਨਾ ਬੇਟਾ ਤੁਸੀਂ ਚੁੱਕ ਕੇ ਖੜ੍ਹੀ ਕਰ ਦਿਓ। ਕਿਉਂਕਿ ਅਸੀਂ ਲੜਨਾ ਨਹੀਂ ਸੀ। ਫਿਰ ਮਾਂ ਨੇ ਇੱਟ ਚੁੱਕੇ ਕੇ ਕੁੜੀ 'ਤੇ ਮਾਰਨ ਦੀ ਕੋਸ਼ਿਸ਼ ਕੀਤੀ।
ਮਾਂ ਵੱਲੋਂ ਲਗਾਏ ਗਏ ਪਲਾਟ ਹੜਪਣ ਦੇ ਦੋਸ਼ 'ਚ ਬੋਲਦੇ ਹੋਏ ਕਿਰਨ ਨੇ ਕਿਹਾ ਕਿ ਪਲਾਟ ਦੇ ਕਾਗਜ਼ ਸਾਡੇ ਕੋਲ ਹਨ, ਸਗੋਂ ਸਾਡੇ ਪਲਾਟ 'ਤੇ ਇਨ੍ਹਾਂ ਨੇ ਕਮਰਾ ਬਣਾਇਆ ਹੋਇਆ ਹੈ। ਜਿਹੜਾ ਪਲਾਟ ਹੈ, ਉਹ ਘਰਦਿਆਂ ਦੇ ਨਾਂ 'ਤੇ ਹੈ। ਇਕ ਪਲਾਟ ਮਾਪਿਆਂ ਦੇ ਨਾਂ 'ਤੇ ਹੈ, ਜਿੱਥੇ ਅਸੀਂ ਰਹਿ ਰਹੇ ਹਾਂ। ਅਸੀਂ ਸਿਰਫ ਇਹ ਹੀ ਕਹਿੰਦੇ ਹਾਂ ਕਿ ਸਾਡਾ ਪਲਾਟ ਸਾਨੂੰ ਦਿੱਤਾ ਜਾਵੇ ਤਾਂਕਿ ਅਸੀਂ ਜਗ੍ਹਾ ਬਣਾ ਸਕੀਏ।
ਮਾਤਾ ਨੇ ਆਪਣਾ ਨਾਮ ਕਲਪਨਾ ਪਤਨੀ ਸਵ. ਕਿਸ਼ੋਰੀ ਲਾਲ ਵਾਸੀ ਦੁੱਗਰੀ ਦੱਸਦੇ ਹੋਏ ਆਪਣੀ ਹਾਲਤ ਲਈ ਨੂੰਹ ਅਤੇ ਪੁੱਤ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਜਿਸ ਦੇ ਬਾਅਦ ਮਾਮਲਾ ਮੀਡੀਆ 'ਚ ਉਠਿਆ ਤਾਂ ਮਹਿਲਾ ਕਮਿਸ਼ਨ ਪੰਜਾਬ ਵੱਲੋਂ ਮਾਮਲੇ 'ਚ ਗੰਭੀਰ ਨੋਟਿਸ ਲੈਂਦੇ ਹੋਏ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਖੁਦ ਰੂਪਨਗਰ ਪਹੁੰਚੇ ਅਤੇ ਐੱਸ. ਐੱਸ. ਪੀ. ਰੂਪਨਗਰ ਨਾਲ ਮੀਟਿੰਗ ਕਰਕੇ ਮਾਮਲੇ 'ਚ ਬਣਦੀ ਕਾਨੂੰਨੀ ਕਾਰਵਾਈ ਦੇ ਆਦੇਸ਼ ਜਾਰੀ ਕੀਤੇ। ਜਿਸ ਦੇ ਬਾਅਦ ਥਾਣਾ ਸਦਰ ਪੁਲਸ ਵੱਲੋਂ ਮਾਤਾ ਦੇ ਬਿਆਨਾਂ ਨੇ ਪੁਤ ਰਾਜੂ ਅਤੇ ਨੂੰਹ ਕਿਰਨ ਦੇ ਖਿਲਾਫ ਮਾਰ ਕੁੱਟ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਦਿੱਤਾ। ਇਥੇ ਦੱਸ ਦੇਈਏ ਕਿ ਮਾਮਲੇ 'ਚ ਭਾਵੇਂ ਪੁਲਸ ਨੇ ਮਾਤਾ ਦੇ ਬਿਆਨਾਂ 'ਤੇ ਨੂੰਹ ਅਤੇ ਪੁੱਤਰ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਹੈ ਪਰ ਮਾਮਲੇ ਦੀ ਅਸਲੀ ਸੱਚਾਈ ਕਿ ਹੈ ਇਹ ਤਾਂ ਪੁਲਸ ਦੀ ਨਿਰਪੱਖ ਜਾਂਚ ਦੇ ਬਾਅਦ ਵੀ ਸਾਹਮਣੇ ਆਵੇਗਾ।
ਸਿੱਖ ਨੌਜਵਾਨ ਦੀ ਜੁਗਾੜੂ ਕਾਢ, ਸਾਈਕਲ-ਸਕੂਟਰ ਦਾ ਅਨੋਖਾ ਜੋੜ ਬਣਿਆ ਚਰਚਾ ਦਾ ਵਿਸ਼ਾ (ਤਸਵੀਰਾਂ)
NEXT STORY