ਚੰਡੀਗੜ੍ਹ (ਸੁਸ਼ੀਲ) : ਆਨਲਾਈਨ ਟ੍ਰੇਡਿੰਗ ਐਂਡ ਸਟਾਕਿੰਗ ਦੇ ਨਾਂ ’ਤੇ ਠੱਗਾਂ ਨੇ ਸੈਕਟਰ-22 ਵਾਸੀ ਔਰਤ ਤੋਂ 23 ਲੱਖ 27 ਹਜ਼ਾਰ ਰੁਪਏ ਠੱਗ ਲਏ। ਸੈਕਟਰ-22 ਵਾਸੀ ਗੁਰਦੀਪ ਕੌਰ ਨੇ ਪੁਲਸ ਨੂੰ ਦੱਸਿਆ ਕਿ ਫੇਸਬੁੱਕ ’ਤੇ ਇਕ ਐਪ ਮਿਲਿਆ, ਜਿਸ ’ਚ 102 ਲੋਕ ਜੁੜੇ ਸਨ। ਇਸ ਗ੍ਰੋ ਐਪ ’ਚ ਰੋਜ਼ਾਨਾ ਸਟਾਕ ਦੀ ਜਾਣਕਾਰੀ ਦਿੱਤੀ ਜਾਂਦੀ ਸੀ। ਸ਼ਿਕਾਇਤਕਰਤਾ ਨੂੰ ਵਟਸਐਪ ਐਡਮਿਨ ਅਰਾਧਿਆ ਮਿਸ਼ਰਾ ਦਾ ਫ਼ੋਨ ਆਇਆ ਤੇ ਉਸਨੇ ਸਟਾਕ ਬਾਰੇ ਜਾਣਕਾਰੀ ਦਿੱਤੀ।
ਅਰਾਧਿਆ ਦੇ ਕਹਿਣ ’ਤੇ 10 ਹਜ਼ਾਰ ਰੁਪਏ ਨਿਵੇਸ਼ ਕਰ ਦਿੱਤੇ, ਜਿਸ ਦੇ 10 ਹਜ਼ਾਰ 282 ਰੁਪਏ ਮਿਲੇ। ਇਸ ਤੋਂ ਬਾਅਦ 8 ਹਜ਼ਾਰ 736 ਰੁਪਏ ਦਾ ਨਿਵੇਸ਼ ਕੀਤਾ ਤਾਂ 1747 ਰੁਪਏ ਦਾ ਫ਼ਾਇਦਾ ਹੋਇਆ। ਅਗਲੇ ਦਿਨ ਅਦੀ ਇੰਡਸਟਰੀਜ਼ ਲਿਮਟਿਡ ਨੂੰ ਵੇਚਣ ਦਾ ਸੁਝਾਅ ਦਿੱਤਾ। 22 ਮਈ ਨੂੰ ਢਾਈ ਲੱਖ ਰੁਪਏ ਦਾ ਨਿਵੇਸ਼ ਕੀਤਾ। ਇਸ ਤੋਂ ਬਾਅਦ 3 ਲੱਖ 51 ਹਜ਼ਾਰ 111 ਰੁਪਏ ’ਤੇ 1 ਲੱਖ 68 ਹਜ਼ਾਰ 548 ਰੁਪਏ ਦਾ ਫਾਇਦਾ ਹੋਇਆ ਤੇ ਕੁੱਲ ਲਾਭ 1 ਕਰੋੜ 62 ਲੱਖ ਰੁਪਏ ਹੋਇਆ।
ਇਸ ਤੋਂ ਬਾਅਦ ਕੰਪਨੀ ਨੇ ਖਾਤਾ ਫ੍ਰੀਜ਼ ਕਰ ਦਿੱਤਾ। ਮੁਲਾਜ਼ਮਾਂ ਨੇ ਦੱਸਿਆ ਕਿ 2 ਕਰੋੜ 12 ਲੱਖ 20 ਹਜ਼ਾਰ 500 ਰੁਪਏ ਦਾ ਆਈ. ਪੀ. ਓ. ਜਿੱਤਿਆ ਹੈ। ਇਸ ਲਈ 60 ਲੱਖ ਰੁਪਏ ਹੋਰ ਜਮ੍ਹਾਂ ਕਰਵਾਉਣੇ ਪੈਣਗੇ, ਨਹੀਂ ਤਾਂ ਖਾਤਾ ਫਰੀਜ਼ ਰਹੇਗਾ। ਇਸ ਤੋਂ ਬਾਅਦ ਔਰਤ ਨੂੰ ਗਰੁੱਪ ਤੋਂ ਕੱਢ ਦਿੱਤਾ। ਠੱਗੀ ਦਾ ਅਹਿਸਾਸ ਹੋਣ ’ਤੇ ਔਰਤ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਜਾਂਚ ਕਰ ਕੇ ਅਣਪਛਾਤੇ ਠੱਗਾਂ ’ਤੇ ਮਾਮਲਾ ਦਰਜ ਕੀਤਾ।
ਨੇਕੀ ਦੇ ਚੱਕਰ 'ਚ ਗੁਆਉਣੀ ਪਈ ਜਾਨ! ਸਾਥੀ ਵੀ ਹਸਪਤਾਲ ਦਾਖ਼ਲ, ਹੋਸ਼ ਉਡਾ ਦੇਵੇਗਾ ਪੁਰਾ ਮਾਮਲਾ
NEXT STORY