ਫਗਵਾੜਾ (ਸੋਨੂੰ)— ਫਗਵਾੜਾ ਦੇ ਸਤਨਾਮਪੁਰਾ ਫਲਾਈਓਵਰ ਹੇਠਾਂ ਦੇਰ ਸ਼ਾਮ ਨੂੰ ਸੜਕ ਕਰਾਸ ਕਰ ਰਹੀ ਮਹਿਲਾ ਦੀ ਟਰੇਨ ਦੀ ਲਪੇਟ 'ਚ ਆਉਣ ਕਰਕੇ ਮੌਤ ਹੋ ਗਈ। ਮਹਿਲਾ ਦੇ ਟਰੇਨ ਹੇਠਾਂ ਆਉਣ ਦੀ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ, ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਕਿਸੇ ਨਾਲ ਫੋਨ 'ਤੇ ਗੱਲ ਕਰਦੀ ਹੋਈ ਜਾ ਰਹੀ ਸੀ ਕਿ ਰੇਲਵੇ ਟਰੈਕ 'ਤੇ ਡਿੱਗ ਗਈ ਅਤੇ ਉਸੇ ਸਮੇਂ ਉਸ ਤੋਂ ਟਰੇਨ ਗੁਜ਼ਰ ਗਈ।
ਜੀ. ਆਰ. ਪੀ. ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਮਹਿਲਾ ਸੀਮਾ ਰਾਣੀ ਪਤਨੀ ਰਾਮ ਪ੍ਰਕਾਸ਼ ਵਾਸੀ ਪਿੰਡ ਫਰਾਲਾ ਆਪਣੇ ਭਰਾ ਨਾਲ ਮਿਲ ਕੇ ਫਗਵਾੜਾ ਵੱਲ ਆ ਰਹੀ ਸੀ। ਅਚਾਨਕ ਟਰੇਨ ਦੀ ਲਪੇਟ 'ਚ ਆ ਗਈ ਅਤੇ ਉਸ ਦੀ ਮੌਤ ਹੋ ਗਈ। ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ।
ਲੁਧਿਆਣਾ : ਰਾਤੀਂ 2 ਵਜੇ ਐੱਨ. ਆਈ. ਏ. ਨੇ ਘੇਰੀ ਮਸਜਿਦ, ਮੌਲਾਨਾ ਹਿਰਾਸਤ 'ਚ (ਵੀਡੀਓ)
NEXT STORY