ਸਨੌਰ (ਜੋਸਨ) : ਸਨੌਰ ਦੀ ਇਕ 27 ਸਾਲਾ ਜਨਾਨੀ ਜੋ ਕਿ 2 ਬੱਚਿਆਂ ਦੀ ਮਾਂ ਸੀ, ਨੇ ਕਥਿਤ ਤੌਰ ’ਤੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾ ਦਾ ਪਤੀ ਕਿਸੇ ਫੈਕਟਰੀ ’ਚ ਕੰਮ ਕਰਦਾ ਹੈ ਅਤੇ ਮ੍ਰਿਤਕਾ ਘਰ ਦੇ ਨੇੜੇ ਹੀ ਸੀ. ਐੱਸ. ਸੀ. ਕੇਂਦਰ ਵਿਖੇ ਕੰਮ ਕਰਦੀ ਸੀ।
ਸੂਤਰਾਂ ਅਨੁਸਾਰ ਮ੍ਰਿਤਕਾ ਦੀ ਮਾਤਾ ਵੀ ਉਸ ਦੇ ਕੋਲ ਹੀ ਰਹਿੰਦੀ ਸੀ। ਮ੍ਰਿਤਕਾ ਜਿੱਥੇ ਕੰਮ ਕਰਦੀ ਸੀ, ਉਸ ਦੀ ਮਾਂ ਨੇ ਉਸ ਦੇ ਮਾਲਕ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੀ ਧੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਇਸ ਤੋਂ ਬਾਅਦ ਇਲਾਜ ਲਈ ਉਸ ਨੂੰ ਸਨੌਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਮਾਮਲੇ ਦੀ ਜਾਂਚ ’ਚ ਜੁੱਟ ਗਈ ਹੈ।
ਪੰਜਾਬ ਪੁਲਸ ਨੇ SFJ ਵੱਲੋਂ ਸਥਾਪਿਤ ਮਾਡਿਊਲ ਦਾ ਕੀਤਾ ਪਰਦਾਫਾਸ਼, ਖੰਨਾ ਤੋਂ 3 ਵਿਅਕਤੀ ਗ੍ਰਿਫ਼ਤਾਰ
NEXT STORY