ਖਰੜ (ਰਣਬੀਰ) : ਖਰੜ-ਮੋਰਿੰਡਾ ਹਾਈਵੇ ਸਥਿਤ ਭਾਗੋਮਾਜਰਾ ਰੋਡ ਮਾਤਾ ਗੁਜਰੀ ਐਵੇਨਿਊ ’ਚ ਔਰਤ ਨੂੰ ਘਰ ’ਚ ਹੀ ਸੱਪ ਨੇ ਡੰਗ ਲਿਆ। ਪਤਾ ਲੱਗਣ ’ਤੇ ਉਸ ਦੇ ਜਵਾਈ ਮੁਹੰਮਦ ਮੁਜੱਫਰ ਵੱਲੋਂ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਸੈਕਟਰ-32 ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੂੰ ਜਾਣਕਾਰੀ ਦੇਣ ’ਤੇ ਧਾਰਾ 196 ਤਹਿਤ ਕਾਰਵਾਈ ਕਰਦਿਆਂ ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਮੁਹੰਮਦ ਮੁੰਨਾ ਜ਼ਿਲ੍ਹਾ ਪੂਰਨੀਆ, ਬਿਹਾਰ ਨਿਵਾਸੀ ਨੇ ਬਿਆਨ ਦਰਜ ਕਰਵਾਏ ਕਿ ਉਸ ਦੀ ਭਤੀਜੀ ਨਿਖਤ ਮੁਹੰਮਦ ਮੁਜੱਫਰ ਉਕਤ ਕਾਲੋਨੀ ’ਚ ਪਰਿਵਾਰ ਨਾਲ ਰਹਿੰਦੀ ਸੀ। ਬੀਤੀ 9 ਸਤੰਬਰ ਨੂੰ ਜਦੋਂ ਉਹ ਘਰ ’ਚ ਮੌਜੂਦ ਸੀ, ਤਾਂ ਉਸ ਨੂੰ ਇੱਕ ਸੱਪ ਨੇ ਡੰਗ ਲਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਬੀਤੇ ਦਿਨ ਐਤਵਾਰ ਰਾਤ ਨੂੰ ਉਸ ਦੀ ਮੌਤ ਹੋ ਗਈ।
ਫਗਵਾੜਾ 'ਚ ਤਣਾਅਪੂਰਨ ਹੋਇਆ ਮਾਹੌਲ, ਵੱਡੀ ਗਿਣਤੀ 'ਚ ਪਹੁੰਚੀ ਪੁਲਸ ਫੋਰਸ
NEXT STORY