ਨਾਭਾ (ਖੁਰਾਣਾ) : ਕੋਤਵਾਲੀ ਪੁਲਸ ਨੇ ਟਰੱਕ ਅਤੇ ਆਟੋ-ਰਿਕਸ਼ਾ ਦੀ ਟੱਕਰ ਦੌਰਾਨ ਇਕ ਔਰਤ ਦੀ ਮੌਤ ਹੋਣ ਦੇ ਦੋਸ਼ 'ਚ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦੌਲਤ ਰਾਮ ਪੁੱਤਰ ਪ੍ਰਿਥੀ ਰਾਜ ਨਾਭਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਆਟੋ-ਰਿਕਸ਼ਾ ਸਮੇਤ ਸਵਾਰੀਆਂ ਰੇਲਵੇ ਪੁਲ ਕੋਲ ਜਾ ਰਿਹਾ ਸੀ ਤਾਂ ਅਣਪਛਾਤੇ ਡਰਾਈਵਰ ਨੇ ਆਪਣਾ ਟਰੱਕ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਮੁੱਦਈ ਦੇ ਆਟੋ ਵਿੱਚ ਮਾਰਿਆ।
ਇਸ ਹਾਦਸੇ ਦੌਰਾਨ ਮੁਦੱਈ ਅਤੇ ਆਟੋ 'ਚ ਬੈਠੀਆਂ 3 ਸਵਾਰੀਆਂ ਦੇ ਵੀ ਸੱਟਾਂ ਲੱਗੀਆਂ, ਜਿਨਾਂ ਵਿੱਚੋਂ ਇੱਕ ਬੇਬੀ ਨਾਮ ਦੀ ਸਵਾਰੀ ਦੀ ਇਲਾਜ ਦੌਰਾਨ ਮੌਤ ਹੋ ਗਈ। ਬਾਕੀ 2 ਸਵਾਰੀਆਂ ਨਾਭਾ ਦੇ ਹਸਪਤਾਲ ਵਿਚ ਜੇਰੇ ਇਲਾਜ ਹਨ। ਪੁਲਸ ਨੇ ਦੌਲਤ ਰਾਮ ਦੇ ਬਿਆਨਾਂ 'ਤੇ ਅਣਪਛਾਤੇ ਟਰੱਕ ਡਰਾਈਵਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਤਫ਼ਤੀਸ ਸ਼ੁਰੂ ਕਰ ਦਿੱਤੀ।
ਅੱਧੀ ਰਾਤ ਨੂੰ ਹੋ ਰਹੀ ਨਾਜਾਇਜ਼ ਮਾਈਨਿੰਗ ਰੋਕਣ ਗਈ ਪੁਲਸ ਪਾਰਟੀ 'ਤੇ ਰੇਤ ਮਾਫ਼ੀਆ ਵਲੋਂ ਹਮਲਾ
NEXT STORY