ਸਰਦੂਲਗੜ੍ਹ/ਮਾਨਸਾ (ਜੱਸਲ) : ਇੱਥੇ ਟਰੈਕਟਰ-ਸਕੂਟਰੀ ਦੀ ਟੱਕਰ ’ਚ ਇਕ ਔਰਤ ਦੀ ਮੌਤ ਦੀ ਮਿਲੀ ਸ਼ਿਕਾਇਤ ’ਤੇ ਸਰਦੂਲਗੜ੍ਹ ਪੁਲਸ ਨੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਹਰਿਆਣਾ ਦੇ ਜ਼ਿਲ੍ਹਾ ਫਤਿਆਬਾਦ ਦੇ ਪਿੰਡ ਭੜੋਲੀਆ ਵਾਲੀ ਵਾਸੀ ਪ੍ਰਤਾਪ ਸਿੰਘ ਨੇ ਦੱਸਿਆ ਕਿ 15 ਜੂਨ ਨੂੰ ਸਵੇਰੇ ਆਪਣੀ ਸਕੂਟਰੀ ’ਤੇ ਬੇਟੀ ਵੀਰਾ ਅਤੇ ਦੋਹਤੀ ਪ੍ਰਿੰਸ ਨਾਲ ਪਿੰਡ ਝੰਡਾ ਕਲਾਂ ਦੀ ਫਿਰਨੀ ਕੋਲ ਪਹੁੰਚੇ ਤਾਂ ਸਵਰਾਜ ਟਰੈਕਟਰ ਚਾਲਕ ਨੇ ਬੜੀ ਤੇਜ਼ੀ ਅਤੇ ਲਾਪਰਵਾਹੀ ਨਾਲ ਟਰੈਕਟਰ ਮੋੜ ਦਿੱਤਾ।
ਇਸ ਕਾਰਨ ਉਸ ਦੀ ਸਕੂਟਰੀ, ਟਰੈਕਟਰ ਨਾਲ ਜਾ ਟਕਰਾਈ ਅਤੇ ਸੰਤੁਲਨ ਵਿਗੜਨ ਦੇ ਚੱਲਦੇ ਉਹ ਸੜਕ ’ਤੇ ਡਿੱਗ ਗਏ ਅਤੇ ਉਸ ਦੀ ਧੀ ਵੀਰਾ ਟਰੈਕਟਰ ਦੇ ਪਿੱਛੇ ਪਾਏ ਟਰਾਲੇ ਦੇ ਹੇਠਾਂ ਆਉਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਜਿਸ ਨੂੰ ਇਲਾਜ ਲਈ ਏਮਜ਼ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ ਗਿਆ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਸਰਦੂਲਗੜ੍ਹ ਥਾਣੇ ਦੇ ਏ. ਐੱਸ. ਆਈ. ਸੁਖਚਰਨ ਸਿੰਘ ਨੇ ਸ਼ਿਕਾਇਤ ਦੇ ਆਧਾਰ ’ਤੇ ਗੱਗੀ ਸਿੰਘ ਵਾਸੀ ਮਾਨਖੇੜਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡਾ. ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਦੇ ਮਾਮਲੇ ’ਚ SFJ ਦਾ ਕਾਰਕੁੰਨ ਗ੍ਰਿਫ਼ਤਾਰ, DGP ਵੱਲੋਂ ਵੱਡੇ ਖ਼ੁਲਾਸੇ
NEXT STORY