ਗੁਰਦਾਸਪੁਰ (ਗੁਰਪ੍ਰੀਤ)- ਬਟਾਲਾ ਦੇ ਸਰਕਾਰੀ ਹਸਪਤਾਲ 'ਚ ਇਕ ਔਰਤ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਔਰਤ ਦਾ ਨਾਂ ਸੋਨੀਆ ਹੈ, ਜੋ ਕਿ ਨਸ਼ੇ ਦੀ ਆਦੀ ਸੀ, ਜਿਸ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਿਥੇ ਔਰਤ ਮ੍ਰਿਤਕ ਹਾਲਤ 'ਚ ਨਜ਼ਰ ਆਈ, ਉੱਥੇ ਹੀ ਲਾਸ਼ ਨੇੜੇ ਟੀਕਾ ਲਗਾਉਣ ਵਾਲੀ ਸਰਿੰਜ ਵੀ ਪਈ ਹੋਈ ਸੀ। ਸੋਨੀਆ ਦੀ ਲਾਸ਼ ਹਸਪਤਾਲ ਦੇ ਓ. ਪੀ. ਡੀ. ਦੇ ਸਾਹਮਣੇ ਪਈ ਸੀ, ਜਿਸ ਨੂੰ ਹਸਪਤਾਲ ਪ੍ਰਸ਼ਾਸਨ ਨੇ ਉਠਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਮ੍ਰਿਤਕਾ ਦੀ ਲਾਸ਼ ਨੂੰ ਉਦੋਂ ਚੁੱਕ ਕੇ ਡੈਡ ਹਾਊਸ 'ਚ ਰੱਖਿਆ ਗਿਆ ਜਦੋਂ ਮੀਡੀਆ ਹਸਪਤਾਲ ਪਹੁੰਚੀ।
ਇਹ ਵੀ ਪੜ੍ਹੋ- ਰਾਤ ਨੂੰ ਘਰ ’ਚ ਇਕੱਲੀ ਨੂੰਹ ਵੇਖ ਸਹੁਰੇ ਦੀ ਬਦਲੀ ਨੀਅਤ, ਹਵਸ ਦਾ ਸ਼ਿਕਾਰ ਬਣਾ ਦਿੱਤੀ ਇਹ ਧਮਕੀ
ਇਸ ਦੌਰਾਨ ਹਸਪਤਾਲ 'ਚ ਮੌਕੇ 'ਤੇ ਡਿਊਟੀ ਕਰ ਰਹੀ ਨਰਸ ਦਾ ਕਹਿਣਾ ਸੀ ਕਿ ਉਸਦੀ ਡਿਊਟੀ 8 ਵਜੇ ਸ਼ੁਰੂ ਹੋਈ ਤਾਂ ਉਸ ਤੋਂ ਪਹਿਲਾਂ ਡੈਡ ਬਾਡੀ ਪਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ ਨਸ਼ੇ ਦੀ ਆਦੀ ਸੀ, ਇਸਦੀ ਬਾਡੀ ਕੋਲ ਸਰਿੰਜ ਵੀ ਮਿਲੀ ਹੈ। ਐਮਰਜੈਂਸੀ 'ਚ ਡਿਊਟੀ ਕਰ ਰਹੇ ਡਾਕਟਰ ਨੇ ਕਿਹਾ ਕਿ ਮੈਨੂੰ ਵੀ ਜਦੋਂ ਪਤਾ ਲਗਾ ਕਿ ਕਿਸੇ ਦੀ ਮੌਤ ਹੋਈ ਹੈ ਤਾਂ ਮੈਂ ਆਪਣੀ ਡਿਊਟੀ ਕਰਦੇ ਹੋਏ ਬਾਡੀ ਚੱਕਵਾ ਦਿੱਤੀ। ਪਹਿਲਾਂ ਵੀ ਇਹ ਔਰਤ ਹਸਪਤਾਲ 'ਚ ਇਲਾਜ ਕਰਵਾਉਣ ਆਉਂਦੀ ਸੀ।
ਇਹ ਵੀ ਪੜ੍ਹੋ- ਸੱਪ ਨੇ ਵਿਅਕਤੀ ਦੇ ਮਾਰੇ ਕਈ ਡੰਗ, ਪਲਾਸ ਨਾਲ ਖਿੱਚਣ ਦੀ ਕੀਤੀ ਕੋਸ਼ਿਸ਼ ਪਰ ਵਾਪਰ ਗਈ ਅਣਹੋਣੀ
ਬਟਾਲਾ ਸਿਵਲ ਹਸਪਤਾਲ ਦੇ SMO ਨੇ ਕਿਹਾ ਕਿ ਇਹ ਔਰਤ ਹਸਪਤਾਲ ਦੇ ਨੇੜੇ ਪਹਿਲਾਂ ਵੀ ਨਸ਼ਾ ਕਰਦੀ ਦੇਖੀ ਗਈ ਹੈ ਅਤੇ ਸਾਡੇ ਹਸਪਤਾਲ ਵੀ ਇਲਾਜ ਲਈ ਆਉਂਦੀ ਸੀ, ਜੋ ਅੱਜ ਜਾਣਕਾਰੀ ਮਿਲੀ ਕਿ ਔਰਤ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਹਸਪਤਾਲ ’ਚ ਹੋਈ ਪਹਿਲੀ ਦਿਲ ਦੀ ਸਰਜਰੀ, ਨਕਲੀ ਦਿਲ ਨਾਲ ਚਲਾ ਦਿੱਤੀ ਮਰੀਜ਼ ਦੀ ਧੜਕਣ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਜ਼ੀਰੋ ਬਰਨਿੰਗ’ ਅਚੀਵ ਕਰਨ ਲਈ ਗੁਰਦਾਸਪੁਰ ਪ੍ਰਸ਼ਾਸਨ ਨੇ ਕੱਸੀ ਕਮਰ, ਪਿੰਡਾਂ ’ਚ ਤਾਇਨਾਤ ਕੀਤੇ 338 ਅਧਿਕਾਰੀ
NEXT STORY