ਚੰਡੀਗੜ੍ਹ (ਪਰੀਕਸ਼ਿਤ ਸਿੰਘ)- ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਕਰੀਬ ਤਿੰਨ ਸਾਲ ਪਹਿਲਾਂ ਬੱਸ ਦੀ ਟੱਕਰ ਵਿਚ ਮਰਨ ਵਾਲੀ ਔਰਤ ਦੇ ਪਰਿਵਾਰ ਨੂੰ 61 ਲੱਖ 40 ਹਜ਼ਾਰ 82 ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਇਹ ਹਾਦਸਾ ਕਰੀਬ ਤਿੰਨ ਸਾਲ ਪਹਿਲਾਂ ਨਵੰਬਰ 2021 ’ਚ ਵਾਪਰਿਆ ਸੀ ਜਦੋਂ ਬੱਦੀ ਦੀ ਰਹਿਣ ਵਾਲੀ 28 ਸਾਲਾ ਅਭਿਆ ਰੂਪਮ ਨਾਂ ਦੀ ਔਰਤ ਆਪਣੇ ਘਰ ਤੋਂ ਦਫਤਰ ਜਾ ਰਹੀ ਸੀ। ਜਿਵੇਂ ਹੀ ਉਹ ਬੱਦੀ ਦੇ ਮਾਨਪੁਰਾ ਬਾਜ਼ਾਰ ਨੇੜੇ ਪਹੁੰਚੀ ਤਾਂ ਹਿਮਾਚਲ ਨੰਬਰ ਦੀ ਬੱਸ ਨੇ ਉਸ ਦੇ ਸਕੂਟਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ’ਤੇ ਡਿੱਗ ਗਈ।
ਇਹ ਵੀ ਪੜ੍ਹੋ- ਇਟਲੀ ਭੇਜਣ ਦੇ ਨਾਂ 'ਤੇ ਕਰੋੜਾਂ ਦੀ ਠੱਗੀ ਮਾਰ ਕੇ ਏਜੰਟ ਹੋਇਆ ਫਰਾਰ, ਲੋਕਾਂ ਨੇ ਘਰ ਦੇ ਬਾਹਰ ਦਿੱਤਾ ਧਰਨਾ (ਵੀਡੀਓ)
ਹਾਦਸੇ ਦੌਰਾਨ ਬੱਸ ਦਾ ਇੱਕ ਟਾਇਰ ਅਭਿਆ ਦੇ ਸਿਰ ਉੱਤੋਂ ਲੰਘ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮਾਮਲੇ ’ਚ ਮ੍ਰਿਤਕਾ ਦੇ ਪਤੀ ਨੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ (ਐੱਮ.ਏ.ਸੀ.ਟੀ.), ਚੰਡੀਗੜ੍ਹ ’ਚ ਪਟੀਸ਼ਨ ਦਾਇਰ ਕਰਕੇ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਪਟੀਸ਼ਨਕਰਤਾ ਨੇ ਜਿਸ ਬੱਸ ਕਾਰਨ ਹਾਦਸਾ ਵਾਪਰਿਆ ਹੈ, ਉਸ ਬੱਸ ਦੇ ਡਰਾਈਵਰ, ਬੱਸ ਮਾਲਕ ਅਤੇ ਵਾਹਨ ਦੀ ਬੀਮਾ ਕੰਪਨੀ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਟ੍ਰਿਬਿਊਨਲ ਨੇ ਕੇਸਾਂ ਵਿੱਚ ਸਾਹਮਣੇ ਆਏ ਤੱਥਾਂ ਨੂੰ ਘੋਖਣ ਅਤੇ ਦਲੀਲਾਂ ਸੁਣਨ ਤੋਂ ਬਾਅਦ ਵਾਹਨ ਦੀ ਬੀਮਾ ਕੰਪਨੀ ਨੂੰ ਪੀੜਤ ਪਰਿਵਾਰ ਨੂੰ ਮੁਆਵਜ਼ੇ ਦੀ ਰਕਮ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ- ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ CM ਮਾਨ ਦਾ ਪਹਿਲਾ ਬਿਆਨ ਆਇਆ ਸਾਹਮਣੇ (ਵੀਡੀਓ)
ਇਹ ਹਾਦਸਾ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ
ਮਾਮਲੇ ’ਚ ਪਟੀਸ਼ਨਕਰਤਾ ਦਾ ਦੋਸ਼ ਹੈ ਕਿ ਦੋਸ਼ੀ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਉਸ ਦੀ ਪਤਨੀ ਦੀ ਮੌਤ ਹੋਈ ਹੈ। ਹਾਦਸੇ ਸਮੇਂ ਤਾਰਾ ਦੱਤ ਬੱਸ ਚਲਾ ਰਹੀ ਸੀ। ਮੁਲਜ਼ਮ ਦੀ ਲਾਪਰਵਾਹੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਹਾਦਸੇ ਵਿਚ ਆਪਣੀ ਪਤਨੀ ਦੇ ਸਕੂਟਰ ਨੂੰ ਟੱਕਰ ਮਾਰਨ ਤੋਂ ਬਾਅਦ ਵੀ ਬੱਸ ਨਹੀਂ ਰੋਕੀ, ਜਿਸ ਕਾਰਨ ਬੱਸ ਦਾ ਟਾਇਰ ਉਸ ਦੀ ਪਤਨੀ ਦੇ ਸਿਰ ਤੋਂ ਲੰਘ ਗਿਆ। ਹਾਦਸੇ ਤੋਂ ਬਾਅਦ ਦੋਸ਼ੀ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਸੀ।
ਮ੍ਰਿਤਕਾ 'ਤੇ ਸੀ ਬੱਚੇ ਸਮੇਤ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ
ਦਾਇਰ ਕੇਸ ਵਿਚ ਪਟੀਸ਼ਨਰ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਅਭਿਆ ਰੂਪਮ ਦੀ ਉਮਰ 28 ਸਾਲ ਸੀ ਅਤੇ ਉਹ ਬੱਦੀ ਸਥਿਤ ਇਕ ਕੰਪਨੀ ਵਿਚ ਕੰਮ ਕਰਦੀ ਸੀ, ਜਿੱਥੇ ਉਸ ਦੀ ਤਨਖਾਹ 45 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੀ। ਮ੍ਰਿਤਕਾ ਦਾ ਡੇਢ ਸਾਲ ਦਾ ਬੱਚਾ ਹੈ। ਉਹ ਪੂਰੇ ਪਰਿਵਾਰ ਦੇ ਖਰਚੇ ਲਈ ਜ਼ਿੰਮੇਵਾਰ ਸੀ। ਉਸ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ ਕਿ ਹਾਦਸੇ ਵਿਚ ਉਸ ਦੀ ਮੌਤ ਤੋਂ ਬਾਅਦ ਬੱਚੇ ਦੀ ਪਰਵਰਿਸ਼ ਸਮੇਤ ਆਰਥਿਕ ਨੁਕਸਾਨ ਦੀ ਭਰਪਾਈ ਲਈ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ- ਬਠਿੰਡਾ ਦੀ ਕੁੜੀ ਨੇ ਕਾਇਮ ਕੀਤੀ ਬਹਾਦਰੀ ਦੀ ਮਿਸਾਲ, ਝਪਟਮਾਰ ਨੇ ਖੋਹਿਆ ਮੋਬਾਇਲ, ਆਪਣੇ ਦਮ 'ਤੇ ਲਿਆ ਵਾਪਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਪੰਜਾਬ 'ਚ 'ਆਪ'-ਕਾਂਗਰਸ ਗਠਜੋੜ ਦੀਆਂ ਸੰਭਾਵਨਾਵਾਂ ਬਰਕਰਾਰ, ਜਲਦ ਹੋਵੇਗਾ ਅਧਿਕਾਰਕ ਐਲਾਨ: ਅਲਕਾ ਲਾਂਬਾ
NEXT STORY