ਮੋਹਾਲੀ (ਪਰਦੀਪ) : ਮੋਹਾਲੀ ਦੇ ਫ਼ੇਜ਼-5 ਸਥਿਤ ਇਕ ਹੋਟਲ ਦੇ ਕਮਰੇ ਦੇ ਬਾਹਰ ਸਥਿਤੀ ਉਸ ਵੇਲੇ ਅਜੀਬ ਹੋ ਗਈ, ਜਦੋਂ ਇਕ ਜਨਾਨੀ ਆਪਣੀ ਚਾਰ ਸਾਲਾਂ ਦੀ ਬੇਟੀ, ਮਾਤਾ-ਪਿਤਾ ਅਤੇ ਪੁਲਸ ਮੁਲਾਜ਼ਮਾਂ ਨਾਲ ਆਪਣੇ ਪਤੀ ਨੂੰ ਦੇਖਣ ਲਈ ਹੋਟਲ ਦੇ ਕਮਰੇ ਤੱਕ ਪਹੁੰਚ ਗਈ ਅਤੇ ਇਸ ਘਟਨਾ ਦੀ ਭਿਣਕ ਪੈਂਦਿਆਂ ਹੀ ਕੁੱਝ ਪੱਤਰਕਾਰ ਇਸ ਹੋਟਲ ਦੇ ਕਮਰੇ ਤੱਕ ਪੁੱਜ ਗਏ ਅਤੇ ਕਮਰੇ 'ਚ ਮੌਜੂਦ ਇਕ ਵਿਅਕਤੀ ਅਤੇ ਇਕ ਜਨਾਨੀ ਨੂੰ ਦੇਖਿਆ ਅਤੇ ਥਾਣੇ ਜਾਣ ਲਈ ਕਿਹਾ।
ਇਹ ਵੀ ਪੜ੍ਹੋ : ਚੰਡੀਗੜ੍ਹ : ਪਿੰਡ ਮੱਖਣ ਮਾਜਰਾ 'ਚ ਮਿਲਿਆ 'ਬੰਬ', ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਨਪ੍ਰੀਤ ਕੌਰ ਨਾਂ ਦੀ ਜਨਾਨੀ ਜੋ ਕਿ ਸੈਕਟਰ-32 ਸਥਿਤ ਹਸਪਤਾਲ ਵਿਖੇ ਨਰਸਿੰਗ ਅਫ਼ਸਰ ਦੇ ਤੌਰ ’ਤੇ ਤਾਇਨਾਤ ਹੈ, ਨੇ ਸਪੱਸ਼ਟ ਤੌਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਤਾਲਾਬੰਦੀ ਦੇ ਚੱਲਦਿਆਂ ਅਤੇ ਕੋਰੋਨਾ ਨਾਲ ਸਬੰਧਿਤ ਮਰੀਜ਼ਾਂ ਦੀ ਦੇਖਭਾਲ ਲਈ ਸੈਕਟਰ-32 ਹਸਪਤਾਲ ਵਿਖੇ ਡਿਊਟੀ ’ਤੇ ਤਾਇਨਾਤ ਰਹਿੰਦੀ ਹੈ ਅਤੇ ਜਿਵੇਂ ਉਹ ਮੋਹਾਲੀ ਪੁੱਜੀ ਤਾਂ ਆਪਣੇ ਪਤੀ ਨੂੰ ਇਕ ਜਨਾਨੀ ਨਾਲ ਗੱਡੀ 'ਚ ਜਾਂਦਿਆਂ ਦੇਖਿਆ ਤੇ ਉਸ ਦਾ ਪਿੱਛਾ ਕੀਤਾ ਅਤੇ ਉਹ ਫ਼ੇਜ਼-5 'ਚ ਪੈਂਦੇ ਇਕ ਹੋਟਲ ਦੇ ਕਮਰੇ 'ਚ ਚਲਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ 'ਤਾਲਾਬੰਦੀ' ਸਬੰਧੀ ਜਾਰੀ ਹੋ ਸਕਦੀਆਂ ਨੇ ਨਵੀਆਂ ਹਦਾਇਤਾਂ! (ਵੀਡੀਓ)
ਇਸ ਤੋਂ ਬਾਅਦ ਮਨਪ੍ਰੀਤ ਨੇ ਤੁਰੰਤ 112 ਨੰਬਰ ’ਤੇ ਸ਼ਿਕਾਇਤ ਕੀਤੀ ਤਾਂ ਪੁਲਸ ਮੁਲਾਜ਼ਮ ਤੁਰੰਤ ਉੱਥੇ ਪਹੁੰਚ ਗਏ। ਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਨੂੰ ਇਨਸਾਫ ਚਾਹੀਦਾ ਹੈ। ਉਸ ਨੇ ਕਿਹਾ ਕਿ ਉਸ ਦੀ ਚਾਰ ਸਾਲਾਂ ਦੀ ਬੇਟੀ ਹੈ ਪਰ ਉਸ ਦਾ ਪਤੀ ਨਾ ਉਸ ਦੀ ਅਤੇ ਨਾ ਬੱਚੀ ਦੀ ਸਾਰ ਲੈਂਦਾ ਹੈ ਅਤੇ ਉਸ ਦੇ ਪਤੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਮਨਪ੍ਰੀਤ ਕੌਰ ਨੇ ਕਿਹਾ ਕਿ ਜਦੋਂ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਫੇਜ਼-1 ਥਾਣੇ ਪੁੱਜੀ ਤਾਂ ਉੱਥੇ ਪੁਲਸ ਮੁਲਾਜ਼ਮਾਂ ਨੇ ਉਸ ਨਾਲ ਅਤੇ ਉਸ ਦੇ ਮਾਤਾ-ਪਿਤਾ ਨਾਲ ਠੀਕ ਵਰਤਾਓ ਨਹੀਂ ਕੀਤਾ, ਜੋ ਕਿ ਸਰਾਸਰ ਗਲਤ ਹੈ।
ਇਹ ਵੀ ਪੜ੍ਹੋ : ਵਜ਼ੀਫਾ ਘਪਲੇ ਦੀ CBI ਜਾਂਚ ਦੀ ਮੰਗ 'ਤੇ 'ਕੈਪਟਨ' ਦਾ ਹਰਸਿਮਰਤ ਨੂੰ ਠੋਕਵਾਂ ਜਵਾਬ
ਦੋਵਾਂ ਕੋਲੋਂ ਤਲਾਕ ਸਬੰਧੀ ਚੱਲ ਰਹੇ ਕੇਸ ਦੇ ਦਸਤਾਵੇਜ਼ ਮੰਗਵਾਏ ਜਾਣਗੇ : ਅਮਰਜੀਤ ਸਿੰਘ
ਫ਼ੇਜ਼-1 ਦੇ ਏ. ਐੱਸ. ਆਈ. ਅਮਰਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਥਾਣੇ ਦਾ ਕਾਫੀ ਸਟਾਫ਼ ਆਪੋ-ਆਪਣੇ ਘਰਾਂ 'ਚ ਇਕਾਂਤਵਾਸ ਚੱਲ ਰਿਹਾ ਹੈ ਅਤੇ ਥਾਣੇ ਦੇ ਬਾਹਰ ਬਕਾਇਦਾ ਨੋਟਿਸ ਵੀ ਲਾਇਆ ਗਿਆ ਹੈ ਕਿ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਥਾਣੇ ਅੰਦਰ ਘੱਟ ਗਿਣਤੀ 'ਚ ਹੀ ਕੋਈ ਆਵੇ। ਅਜਿਹਾ ਹੀ ਅਸੀਂ ਮਨਪ੍ਰੀਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਸੀ। ਅਮਰਜੀਤ ਸਿੰਘ ਨੇ ਕਿਹਾ ਕਿ ਮਨਪ੍ਰੀਤ ਵੱਲੋਂ ਦਿੱਤੀ ਗਈ ਸ਼ਿਕਾਇਤ ਦਰਜ ਕਰ ਲਈ ਗਈ ਹੈ, ਜਿਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਪਤੀ-ਪਤਨੀ 'ਚ ਤਲਾਕ ਸਬੰਧੀ ਕੇਸ ਚੱਲ ਰਿਹਾ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਇਕੱਠੇ ਨਾ ਰਹਿ ਕੇ ਦੋਵੇਂ ਅਲੱਗ-ਅਲੱਗ ਰਹਿ ਰਹੇ ਹਨ। ਇਨ੍ਹਾਂ ਦੋਵਾਂ ਕੋਲੋਂ ਤਲਾਕ ਸਬੰਧੀ ਚੱਲ ਰਹੇ ਕੇਸ ਦੇ ਬਾਰੇ ਦਸਤਾਵੇਜ਼ ਮੰਗਵਾਏ ਜਾਣਗੇ, ਉਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਵਧਾਈ ਗਈ ਸੁਰੱਖਿਆ
NEXT STORY