ਬਲਾਚੌਰ, ਨਵਾਂਸ਼ਹਿਰ (ਕਟਾਰੀਆ, ਤ੍ਰਿਪਾਠੀ)— ਇਥੋ ਦੇ ਪਿੰਡ ਹਿਆਤਪੁਰ ਰੁੜਕੀ ਵਿਖੇ ਸਹੁਰੇ ਪਰਿਵਾਰ ਵੱਲੋਂ ਵਿਆਹੁਤਾ ਨੂੰਹ ਨੂੰ ਅੱਗ ਲਾ ਕੇ ਸਾੜਨ 'ਤੇ ਚਾਰ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਐੱਸ. ਐੱਸ. ਪੀ.ਨੂੰ ਦਿੱਤੀ ਸ਼ਿਕਾਇਤ 'ਚ ਪ੍ਰੀਤੀ ਪੁੱਤਰੀ ਛੋਟੂ ਰਾਮ ਨੇ ਦੱਸਿਆ ਕਿ ਉਸ ਦਾ ਵਿਆਹ 2014 'ਚ ਹਰਦੀਪ ਸਿੰਘ ਨਾਲ ਧਾਰਮਿਕ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਨੇ 1 ਪੁੱਤਰ ਨੂੰ ਜਨਮ ਦਿੱਤਾ।
ਇਹ ਵੀ ਪੜ੍ਹੋ: ਚੰਡੀਗੜ੍ਹ: ਵਿਆਹੁਤਾ ਦੀ ਕੁੱਟਮਾਰ ਕਰਕੇ ਕੀਤਾ ਲਹੁ-ਲੁਹਾਨ, ਗੱਡੀ 'ਚੋਂ ਸੜਕ 'ਤੇ ਸੁੱਟ ਨੌਜਵਾਨ ਹੋਏ ਫਰਾਰ
ਉਸ ਨੇ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਉਸ ਦਾ ਪਤੀ ਦੁਬਈ ਤੋਂ ਆਇਆ ਹੈ ਜਿਸ ਉਪਰੰਤ ਉਸ ਦੇ ਸੁਹਰੇ ਪਰਿਵਾਰ ਨੇ ਉਸ ਨੂੰ ਤੰਗ ਪਰੇਸ਼ਾਨ ਕਰਨ ਦੇ ਨਾਲ-ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ 11 ਅਕਤੂਬਰ 2020 ਨੂੰ ਰਾਤ ਕਰੀਬ 9 ਵਜੇ ਜਦੋਂ ਉਹ ਆਪਣੇ ਕਮਰੇ 'ਚ ਸੌਂ ਰਹੀ ਸੀ ਤਾਂ ਉਸ ਦੇ ਸੁਹਰੇ ਪਰਿਵਾਰ ਨੇ ਉਸ ਉਪਰ ਕੁਝ ਪਾਇਆ, ਜਿਸ ਉਪਰੰਤ ਉਸ ਨੂੰ ਅੱਗ ਲੱਗ ਗਈ ਅਤੇ ਉਸ ਦੇ ਰੌਲਾ ਪਾਉਣ ਤੋਂ ਬਾਅਦ ਆਂਢ-ਗੁਆਂਢ ਦੇ ਕਾਫ਼ੀ ਲੋਕ ਆ ਗਏ ਅਤੇ ਉਸ 'ਤੇ ਪਾਣੀ ਪਾਕੇ ਅੱਗ ਬੁਝਾਈ।
ਮੈਨੂੰ ਪਿੰਡ ਦੇ ਇਕ ਡਾਕਟਰ ਤੋਂ ਦਵਾਈ ਦੁਆਈ ਗਈ ਅਤੇ ਟੀਕਾ ਲਗਵਾਇਆ ਗਿਆ। ਦੂਜੇ ਦਿਨ ਮੈਂ ਆਪਣੇ ਘਰਦਿਆਂ ਨੂੰ ਬੁਲਾ ਕੇ ਆਪਣੇ ਮਾਂਪੇ ਪਿੰਡ ਨੂਰਪੁਰ ਬੇਦੀ ਵਾੜੀਆਂ ਹਸਪਤਾਲ ਗਈ ਜਿੱਥੇ ਡਾਕਟਰਾਂ ਨੇ ਮੈਨੂੰ ਫਸਟਏਡ ਦੇ ਕੇ ਚੰਡੀਗੜ੍ਹ ਵਿਖੇ 32 ਸੈਕਟਰ ਜੀ. ਐੱਮ. ਸੀ. ਐੱਚ. ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਮੈਨੂੰ ਕਰੀਬ 40-45 ਫੀਸਦੀ ਸੜਨ ਬਾਰੇ ਕਿਹਾ।
ਇਹ ਵੀ ਪੜ੍ਹੋ: ਅਸਥੀਆਂ ਚੁਗਣ ਵੇਲੇ ਮਿਲੀ ਅਜਿਹੀ ਚੀਜ਼, ਜਿਸ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼
ਅੱਗੇ ਦੱਸਦੇ ਹੋਏ ਉਸ ਨੇ ਕਿਹਾ ਕਿ ਉਸ ਨੇ ਉੱਥੇ ਪਹਿਲੇ ਅਪਣੇ ਸੁਹਰੇ ਪਰਿਵਾਰ ਦੇ ਦਬਾਅ 'ਚ ਅਪਣੇ ਸੁਹਰੇ ਪਰਿਵਾਰ ਦੇ ਹੱਕ 'ਚ ਪੁਲਸ ਨੂੰ ਬਿਆਨ ਦਿੱਤੇ ਸਨ ਪਰ ਉਸ ਦੇ ਭਰਾ ਵੱਲੋਂ ਅਦਾਲਤ 'ਚ ਬਿਆਨ ਲੈਣ ਦੀ ਦਿੱਤੀ ਦਰਖ਼ਾਸਤ ਤੋਂ ਬਾਅਦ ਮੁੜ ਬਿਆਨ ਦਿੱਤੇ। ਐੱਸ. ਐੱਸ. ਪੀ.ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਪੁਲਸ ਨੇ ਨਿਆਂ ਅਧਿਕਾਰੀ ਕੋਲ ਦਿੱਤੇ ਬਿਆਨਾਂ ਦੇ ਆਧਾਰ 'ਤੇ ਪਤੀ ਹਰਦੀਪ ਸਿੰਘ ਪੁੱਤਰ ਬਲਵੀਰ ਸਿੰਘ, ਸੱਸ ਸੱਤਿਆ ਦੇਵੀ, ਜੇਠ ਬਲਕਾਰ ਸਿੰਘ ਅਤੇ ਜੇਠਾਣੀ ਕਮਲੇਸ਼ ਕੌਰ ਖ਼ਿਲਾਫ਼ ਧਾਰਾ 498 ਏ,326 ਏ ਅਤੇ 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪਰਿਵਾਰ ਕਰ ਰਿਹਾ ਸੀ ਅੰਤਿਮ ਸੰਸਕਾਰ ਦੀਆਂ ਰਸਮਾਂ, ਅਚਾਨਕ ਆਏ ਫੋਨ ਨੇ ਉਡਾ ਦਿੱਤੇ ਸਭ ਦੇ ਹੋਸ਼
ਪਸ਼ੂ ਖਰੀਦਣ ਲਈ 45 ਲੱਖ ਰੁਪਏ ਉਧਾਰ ਲਏ, ਵਾਪਸ ਮੰਗਣ ’ਤੇ ਕੀਤੀ ਕੁੱਟਮਾਰ
NEXT STORY