ਲੁਧਿਆਣਾ (ਰਾਜ) : ਡੇਹਲੋਂ ਇਲਾਕੇ ’ਚ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ (ਆਲਮਗੀਰ) ’ਚ ਬੇਅਬਦੀ ਦੀ ਅਫ਼ਵਾਹ ਨਾਲ ਹਫੜਾ-ਦਫੜੀ ਮਚ ਗਈ। ਜਨਾਨੀ ਵੱਲੋਂ ਬੇਅਬਦੀ ਦੇ ਯਤਨ ਦੀ ਇਕ ਵੀਡੀਓ ਜਿਉਂ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਉਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਦੇ ਹੱਥ-ਪੈਰ ਫੁਲ ਗਏ। ਉੱਥੇ ਇਹ ਵੀ ਅਫ਼ਵਾਹ ਫੈਲ ਗਈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜਨਨੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਹੋਇਆ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਸ ਗੁਰਦੁਆਰਾ ਸਾਹਿਬ ਪੁੱਜੀ ਪਰ ਉੱਥੇ ਜਾ ਕੇ ਪਤਾ ਲੱਗਾ ਕਿ ਕੁੱਝ ਇਸ ਤਰ੍ਹਾਂ ਘਟਨਾ ਨਹੀਂ ਹੋਈ, ਨਾ ਹੀ ਗੁਰਦੁਆਰਾ ਸਾਹਿਬ ਵਿਚ ਕਿਸੇ ਤਰ੍ਹਾਂ ਦੀ ਕੋਈ ਬੇਅਦਬੀ ਹੋਈ ਅਤੇ ਨਾ ਹੀ ਜਨਾਨੀ ਨਾਲ ਕੁੱਟਮਾਰ ਹੋਈ, ਕਿਸੇ ਸ਼ਰਾਰਤੀ ਵਿਅਕਤੀ ਨੇ ਗਲਤ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ।
ਇਹ ਵੀ ਪੜ੍ਹੋ : ਲੁਧਿਆਣਾ : 'ਆਪ' ਤੇ ਕੈਪਟਨ ਵੱਲੋਂ ਉਮੀਦਵਾਰਾਂ ਦੇ ਐਲਾਨ ਮਗਰੋਂ ਕਾਂਗਰਸੀਆਂ 'ਚ ਵਧਿਆ ਲੜਾਈ ਵਾਲਾ ਮਾਹੌਲ
ਜਾਣਕਾਰੀ ਮੁਤਾਬਕ ਇਕ ਜਨਾਨੀ ਸਵੇਰੇ ਗੁਰਦੁਆਰਾ ਸਾਹਿਬ ’ਚ ਅੰਮ੍ਰਿਤ ਸੰਚਾਰ ਲਈ ਆਈ ਸੀ। ਉਸ ਦਾ ਪਹਿਲਾਂ ਛਕਿਆ ਅੰਮ੍ਰਿਤ ਭੰਗ ਹੋ ਗਿਆ ਸੀ। ਉਹ ਇਕ ਕਮਰੇ ’ਚ ਬੈਠ ਕੇ 5 ਪਿਆਰਿਆਂ ਦਾ ਇੰਤਜ਼ਾਰ ਕਰਨ ਲੱਗ ਗਈ। ਜਦੋਂ ਪੰਜ ਪਿਆਰੇ ਆਏ ਤਾਂ ਉਨ੍ਹਾਂ ਨੇ ਜਨਾਨੀ ਨੂੰ ਅੰਮ੍ਰਿਤ ਸੰਚਾਰ ਤੋਂ ਮਨ੍ਹਾਂ ਕਰ ਦਿੱਤਾ ਸੀ ਅਤੇ ਉਸ ਨੂੰ ਬਾਹਰ ਬੈਠਣ ਲਈ ਕਹਿ ਦਿੱਤਾ ਸੀ। ਇਸ ’ਤੇ ਜਨਾਨੀ ਬਾਹਰ ਜਾਣ ਤੋਂ ਇਨਕਾਰ ਕਰ ਰਹੀ ਸੀ ਪਰ ਉਨ੍ਹਾਂ ਨੇ ਜਨਾਨੀ ਨੂੰ ਬਾਹਰ ਕੱਢ ਦਿੱਤਾ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਹਾਈ ਅਲਰਟ ਦੌਰਾਨ ਵਾਰਦਾਤਾਂ ਦੀ ਹੈਟ੍ਰਿਕ : ਕਰਫ਼ਿਊ 'ਚ 3 ਦਿਨਾਂ ਅੰਦਰ 3 ਵੱਡੀਆਂ ਵਾਰਦਾਤਾਂ
ਇਸ ਗੱਲ ਤੋਂ ਜਨਾਨੀ ਪਰੇਸ਼ਾਨ ਹੋ ਗਈ ਅਤੇ ਪਾਠ ਕਰਨ ਲੱਗੀ। ਉਸ ਦੀ ਹਾਲਤ ਵਿਗੜਨ ਨਾਲ ਉਹ ਡਿੱਗ ਗਈ, ਜਦੋਂ ਕਿ ਵਾਇਰਲ ਵੀਡੀਓ ਵਿਚ ਵਿਅਕਤੀ ਬੋਲ ਰਿਹਾ ਹੈ ਕਿ ਜਨਾਨੀ ਨੇ ਬੇਅਦਬੀ ਦਾ ਯਤਨ ਕੀਤਾ ਸੀ ਅਤੇ ਪੰਜ ਪਿਆਰਿਆਂ ਨੂੰ ਦੰਦ ਨਾਲ ਕੱਟਣ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਮਹਿੰਦਰ ਸਿੰਘ ਨੇ ਦੱਸਿਆ ਕਿ ਬੇਅਦਬੀ ਵਰਗੀ ਕੋਈ ਘਟਨਾ ਨਹੀਂ ਹੋਈ। ਜਨਾਨੀ ਅੰਮ੍ਰਿਤ ਸੰਚਾਰ ਲਈ ਆਈ ਸੀ। ਉਸ ਨੂੰ ਪੰਜ ਪਿਆਰਿਆਂ ਨੇ ਬਾਹਰ ਬੈਠਣ ਲਈ ਕਿਹਾ ਸੀ, ਜੋ ਕਿ ਪਹਿਲਾਂ ਬਾਹਰ ਜਾਣ ਤੋਂ ਇਨਕਾਰ ਕਰ ਰਹੀ ਸੀ, ਫਿਰ ਜਦੋਂ ਉਸ ਨੂੰ ਬਾਹਰ ਬਿਠਾਇਆ ਗਿਆ ਤਾਂ ਉਸ ਦੀ ਸਿਹਤ ਵਿਗੜ ਗਈ। ਗਲਤ ਵੀਡੀਓ ਵਾਇਰਲ ਕਰਨ ਵਾਲੇ ਨੇ ਗਲਤੀ ਦੀ ਮੁਆਫ਼ੀ ਵੀ ਮੰਗੀ ਹੈ। ਫਿਲਹਾਲ ਜਨਾਨੀ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ, ਜਿੱਥੇ ਹੁਣ ਉਸ ਦੀ ਹਾਲਤ ਠੀਕ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਹਿਮ ਖ਼ਬਰ : ਕਾਂਗਰਸੀ ਉਮੀਦਵਾਰਾਂ ਦੀ ਸੂਚੀ ਅੱਜ ਜਾਰੀ ਹੋਣ ਦੀ ਸੰਭਾਵਨਾ
NEXT STORY