ਚੰਡੀਗੜ੍ਹ : ਪੰਜਾਬ 'ਚ ਔਰਤਾਂ ਦੀ ਸੁਰੱਖਿਆ ਲਈ ਇਸ ਸਮੇਂ ਪੰਜਾਬ ਪੁਲਸ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਹੀ ਹੈ। ਪੰਜਾਬ ਪੁਲਸ ਵਲੋਂ ਰਾਤ ਦੇ 9 ਵਜੇ ਤੋਂ ਸਵੇਰ ਦੇ 6 ਵਜੇ ਦਰਮਿਆਨ ਔਰਤਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰ ਛੱਡਣ ਦੀ ਜੋ ਮੁਹਿੰਮ ਛੇੜੀ ਗਈ ਹੈ, ਉਹ ਔਰਤਾਂ ਲਈ ਕਾਫੀ ਕਾਰਗਾਰ 'ਤੇ ਮਦਦਗਾਰ ਸਾਬਿਤ ਹੋ ਰਹੀ ਹੈ। ਇਸ ਗੱਲ ਨੂੰ ਜਾਨਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਗੋ-ਬਾਗ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਸਾਡੀ ਇਸ ਮੁਹਿੰਮ ਨਾਲ ਔਰਤਾਂ ਖੁਦ ਨੂੰ ਕਾਫੀ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਅਤੇ ਇਹ ਗੱਲ ਜਾਣ ਕੇ ਉਨ੍ਹਾਂ ਨੂੰ ਕਾਫੀ ਖੁਸ਼ੀ ਅਤੇ ਪੰਜਾਬ ਪੁਲਸ 'ਤੇ ਮਾਣ ਮਹੂਸਸ ਹੋ ਰਿਹਾ ਹੈ। ਇਸ ਬਾਰੇ ਸੀ. ਪੀ. ਲੁਧਿਆਣਾ ਨੇ ਕੈਪਟਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ 'ਚ ਹੁਣ ਤੱਕ 13 ਔਰਤਾਂ ਇਸ ਮੁਹਿੰਮ ਦਾ ਲਾਹਾ ਲੈ ਚੁੱਕੀਆਂ ਹਨ ਅਤੇ ਕਰੀਬ 3,000 ਤੋਂ ਵੱਧ ਫੋਨ ਕਾਲ ਆਏ ਹਨ, ਜਿਨ੍ਹਾਂ 'ਚ ਔਰਤਾਂ ਨੇ ਕਿਹਾ ਕਿ ਉਹ ਇਸ ਨਿਵੇਕਲੀ ਪਹਿਲ ਲਈ ਪੰਜਾਬ ਪੁਲਸ ਨੂੰ ਧੰਨਵਾਦ ਕਹਿਣਾ ਚਾਹੁੰਦੀਆਂ ਹਨ।
'ਮੋਹਾਲੀ ਬੱਸ ਸਟੈਂਡ' ਬਣਾਉਣ ਵਾਲੀ ਕੰਪਨੀ ਦਾ ਮਾਲਕ ਗ੍ਰਿਫਤਾਰ
NEXT STORY