ਲੁਧਿਆਣਾ (ਰਾਜ) : ਇੱਥੇ ਸ਼ਕਤੀ ਨਗਰ ਇਲਾਕੇ ’ਚ ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਵਿਆਹੁਤਾ ਵੱਲੋਂ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ। ਹੁਣ ਇਸ ਮਾਮਲੇ 'ਚ ਇਕ ਵੀਡੀਓ ਸਾਹਮਣੇ ਆਈ ਹੈ। ਮ੍ਰਿਤਕਾ ਰੁਪਿੰਦਰ ਕੌਰ ਨੇ ਮਰਨ ਤੋਂ ਪਹਿਲਾਂ ਮੋਬਾਇਲ ’ਤੇ ਵੀਡੀਓ ਬਣਾਈ ਸੀ, ਜਿਸ ’ਚ ਉਸ ਨੇ ਆਪਣੇ ’ਤੇ ਹੋ ਰਹੇ ਜ਼ੁਲਮ ਦੀ ਦਾਸਤਾਨ ਰੋ-ਰੋ ਕੇ ਸੁਣਾਈ ਸੀ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਸੀ। ਹਾਲਾਂਕਿ ਥਾਣਾ ਟਿੱਬਾ ਦੀ ਪੁਲਸ ਪਹਿਲਾਂ ਹੀ ਰੁਪਿੰਦਰ ਕੌਰ ਦੇ ਪਤੀ, ਦਰਾਣੀ ਅਤੇ ਸਹੁਰੇ ਵਾਲਿਆਂ ’ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਚੁੱਕੀ ਹੈ, ਜਦੋਂਕਿ ਹੁਣ ਤੱਕ ਕਿਸੇ ਵੀ ਮੁਲਜ਼ਮ ਨੂੰ ਕਾਬੂ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਇਨ੍ਹਾਂ ਅਧਿਆਪਕਾਂ 'ਤੇ ਡਿੱਗ ਸਕਦੀ ਹੈ ਗਾਜ਼, ਕੈਬਨਿਟ ਮੰਤਰੀ ਨੇ ਜਾਰੀ ਕੀਤਾ ਪੱਤਰ
ਪਾਪੀਆਂ ਦੇ ਜ਼ੁਲਮ ਇੰਨੇ ਵੱਧ ਗਏ, ਹੁਣ ਸਹਿਣ ਨਹੀਂ ਹੋ ਰਿਹਾ
ਅਸਲ ’ਚ ਵੀਡੀਓ ’ਚ ਮਰਨ ਤੋਂ ਪਹਿਲਾਂ ਰੁਪਿੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਪਾਪੀਆਂ ਦੇ ਜ਼ੁਲਮ ਇੰਨੇ ਵਧ ਗਏ ਹਨ ਕਿ ਹੁਣ ਸਹਿਣ ਨਹੀਂ ਹੋ ਰਿਹਾ। ਉਸ ਦਾ ਦੋਸ਼ ਸੀ ਕਿ ਉਸ ਦਾ ਪਤੀ, ਦਰਾਣੀ ਦੇ ਨਾਲ ਰਹਿ ਰਿਹਾ ਹੈ, ਜੋ ਕਿ ਉਹ ਸਹਿਣ ਨਹੀਂ ਕਰ ਸਕਦੀ। ਉਸ ਦੇ ਵਿਰੋਧ ਕਰਨ ’ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : 40 ਕਰੋੜ ਦੀ ਹੈਰੋਇਨ ਸਣੇ 2 ਨੌਜਵਾਨ ਗ੍ਰਿਫ਼ਤਾਰ
ਬੱਚਿਆਂ ਕੋਲੋਂ ਮੰਗੀ ਮੁਆਫ਼ੀ
ਔਰਤ ਨੇ ਵੀਡੀਓ 'ਚ ਕਿਹਾ ਹੈ ਕਿ ਉਹ ਆਪਣੇ ਬੱਚਿਆਂ ਕਾਰਨ ਇਹ ਸਭ ਦੁੱਖ ਸਹਿਣ ਕਰ ਰਹੀ ਸੀ ਪਰ ਹੁਣ ਹੋਰ ਸਹਿਆ ਨਹੀਂ ਜਾ ਰਿਹਾ। ਉਸ ਨੇ ਮਰਨ ਤੋਂ ਪਹਿਲਾਂ ਆਪਣੇ ਬੱਚਿਆਂ ਤੋਂ ਵੀ ਮੁਆਫ਼ੀ ਮੰਗੀ ਹੈ। ਔਰਤ ਨੇ ਇਹ ਗੁਹਾਰ ਲਗਾਈ ਸੀ ਕਿ ਉਸ ਦੇ ਮਰਨ ਤੋਂ ਬਾਅਦ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇ। ਮੁਲਜ਼ਮਾਂ ਨੂੰ ਫਾਂਸੀ ਅਤੇ ਉਮਰ ਕੈਦ ਦਿਵਾਈ ਜਾਵੇ ਤਾਂ ਕਿ ਉਸ ਨੂੰ ਇਨਸਾਫ਼ ਮਿਲ ਸਕੇ। ਔਰਤ ਦੇ ਭਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਮਾਮਲੇ 'ਚ 7 ਵਿਅਕਤੀ ਨਾਮਜ਼ਦ ਹਨ, ਜਿਸ 'ਚ ਸੱਸ, ਸਹੁਰਾ, ਦਰਾਣੀ, ਦਿਓਰ ਅਤੇ 2 ਹੋਰ ਵਿਅਕਤੀ।
ਇਹ ਵੀ ਪੜ੍ਹੋ : ਮੋਹਾਲੀ ਦੇ ਸਰਕਾਰੀ ਸਕੂਲ 'ਚ ਤੇਜ਼ਧਾਰ ਹਥਿਆਰ ਲੈ ਕੇ ਵੜਿਆ ਵਿਦਿਆਰਥੀ, ਦੇਖਦੇ ਹੀ ਦੇਖਦੇ ਕਰਤਾ ਵੱਡਾ ਕਾਰਾ
ਪੁਲਸ ਅਧਿਕਾਰੀਆਂ ਦੇ ਵਾਰ-ਵਾਰ ਦਬਾਅ ਪਾਉਣ ਤੋਂ ਬਾਅਦ ਉਨ੍ਹਾਂ ਨੇ ਭੈਣ ਦਾ ਸਸਕਾਰ ਕਰ ਦਿੱਤਾ ਪਰ ਅਜੇ ਤੱਕ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ। ਉੱਧਰ, ਥਾਣਾ ਟਿੱਬਾ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵੀਡੀਓ ਬਾਰੇ ਕੁੱਝ ਪਤਾ ਨਹੀਂ ਹੈ। ਸਹੁਰੇ ਵਾਲਿਆਂ ’ਤੇ ਤਾਂ ਪਹਿਲਾਂ ਹੀ ਕੇਸ ਦਰਜ ਹਨ। ਮੁਲਜ਼ਮ ਦੀ ਭਾਲ ਜਾਰੀ ਹੈ। ਜਲਦ ਹੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੇ ਉਜਾੜ ਕੇ ਰੱਖ ਦਿੱਤੇ ਦੋ ਪਰਿਵਾਰ, ਚਾਚੇ ਨੇ ਭਤੀਜੇ ਨੂੰ ਦਿੱਤੀ ਦਿਲ ਕੰਬਾਊ ਮੌਤ
NEXT STORY