ਜਲੰਧਰ (ਮ੍ਰਿਦੁਲ)– ਜੀ. ਟੀ. ਬੀ. ਨਗਰ ਸਥਿਤ ਕੋਠੀ ਨੰਬਰ 10 ਵਿਚ ਸਹੁਰਿਆਂ ਵੱਲੋਂ ਦਾਜ ਲਈ ਤੰਗ ਕਰਨ ਤੋਂ ਪਰੇਸ਼ਾਨ ਔਰਤ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਵਿਆਹੁਤਾ ਨੇ ਪਹਿਲਾਂ ਆਪਣੇ ਹੱਥ ਦੀ ਨਸ ਕੱਟੀ ਅਤੇ ਫਿਰ ਆਪਣੇ ਕਮਰੇ ਵਿਚ ਪੱਖੇ ਨਾਲ ਫਾਹਾ ਲੈ ਲਿਆ। ਪੁਲਸ ਨੂੰ ਮ੍ਰਿਤਕਾ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ਵਿਚ ਪ੍ਰਿਯਾ ਨੇ ਆਪਣੇ ਪਤੀ ਲਵਲੀਨ ਬਾਰੇ ਲਿਖਿਆ ਹੈ ਕਿ ਵਿਆਹ ਦੇ ਇੰਨੇ ਸਾਲ ਬਾਅਦ ਵੀ ਤੁਸੀਂ ਅਤੇ ਤੁਹਾਡੇ ਪਰਿਵਾਰ ਨੇ ਇੰਨਾ ਤੰਗ ਕੀਤਾ ਕਿ ਮੈਂ ਅੱਜ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਰਹੀ ਹਾਂ। ਤੁਸੀਂ ਇਕ ਵਧੀਆ ਪਤੀ ਨਹੀਂ ਬਣ ਸਕੇ। ਤੁਸੀਂ ਕਦੀ ਵੀ ਮੇਰਾ ਸਾਥ ਨਹੀਂ ਦਿੱਤਾ।
ਪ੍ਰਿਯਾ ਨੇ ਖ਼ੁਦਕੁਸ਼ੀ ਨੋਟ ਦੇ ਆਖਿਰ ਵਿਚ ਲਿਖਿਆ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਚਿਖ਼ਾ ਨੂੰ ਅੱਗ ਮੇਰਾ ਬੇਟਾ ਦੇਵੇ। ਮੇਰੀ ਮੌਤ ਦੇ ਜ਼ਿੰਮੇਵਾਰ ਤੁਸੀਂ, ਤੁਹਾਡੇ ਵੱਡੇ ਭਰਾ-ਭਾਬੀ, ਭੈਣ ਅਤੇ ਜੀਜਾ ਹਨ। ਪੁਲਸ ਨੇ ਮ੍ਰਿਤਕਾ ਦੇ ਪਤੀ, ਜੇਠ-ਜੇਠਾਣੀ, ਨਣਾਨ ਅਤੇ ਉਸਦੇ ਪਤੀ ਖ਼ਿਲਾਫ਼ ਕੇਸ ਦਰਜ ਕਰਕੇ ਪਤੀ ਅਤੇ ਜੇਠ-ਜੇਠਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੌਤ ਨੂੰ ਗਲੇ ਲਾਉਣ ਤੋਂ ਪਹਿਲਾਂ ਪ੍ਰਿਯਾ ਨੇ ਆਪਣੀ ਧੀ ਨੂੰ ਪੁੱਤ ਲਈ ਵੁਆਇਸ ਰਿਕਾਰਡਿੰਗ ਭੇਜੀ, ਜਿਸ ਨੂੰ ਸੁਣ ਕੇ ਪੁੱਤ ਬੋਲਿਆ ਕਿ ਮੈਨੂੰ ਭੇਜੀ ਹੁੰਦੀ ਵੁਆਇਸ ਰਿਕਾਰਡਿੰਗ ਤਾਂ ਮੈਂ ਬਚਾ ਲੈਂਦਾ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕਾ ਪ੍ਰਿਯਾ ਛਾਬੜਾ (39) ਦੇ ਭਰਾ ਮਨੋਜ ਮਾਗੋ ਨੇ ਕਿਹਾ ਕਿ ਪ੍ਰਿਯਾ ਦਾ ਵਿਆਹ 2004 ਵਿਚ ਜੀ. ਟੀ. ਬੀ. ਨਗਰ ਨਿਵਾਸੀ ਲਵਲੀਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਲਵਲੀਨ ਛਾਬੜਾ, ਸਹੁਰਾ ਦੇਸਰਾਜ ਅਤੇ ਸੱਸ ਪ੍ਰੇਮ ਲਤਾ, ਜੇਠ ਅਸ਼ਵਨੀ ਛਾਬੜਾ, ਭੈਣ ਸ਼ੈਲੀ ਨੰਦਾ ਅਤੇ ਉਸਦੇ ਪਤੀ ਨੀਰਜ ਨੰਦਾ ਨੇ ਉਸ ਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ। ਸਹੁਰਿਆਂ ਤੋਂ ਤੰਗ ਹੋ ਕੇ ਪ੍ਰਿਯਾ ਨੇ ਉਨ੍ਹਾਂ ਖ਼ਿਲਾਫ਼ ਮਹਿਲਾ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਸੀ, ਜਿਸ ਦੀ ਜਾਂਚ ਅਜੇ ਚੱਲ ਰਹੀ ਹੈ।
ਸੁਨੀਲ ਜਾਖੜ ਨੇ 'ਆਪ' 'ਤੇ ਚੁੱਕੇ ਸਵਾਲ, ਕਿਹਾ-ਕੇਜਰੀਵਾਲ ਪੰਜਾਬੀਆਂ ਨੂੰ ਬੇਵਕੂਫ਼ ਨਾ ਸਮਝਣ
ਲੰਘੇ ਬੁੱਧਵਾਰ ਦੀ ਰਾਤ ਨੂੰ ਪਤੀ ਲਵਲੀਨ, ਜੇਠ ਅਸ਼ਵਨੀ ਛਾਬੜਾ ਅਤੇ ਉਸ ਦੀ ਪਤਨੀ ਮੀਨਾਕਸ਼ੀ ਵੱਲੋਂ ਉਸ ਦੀ ਭੈਣ ਪ੍ਰਿਯਾ ਨੂੰ ਤੰਗ ਕੀਤਾ ਜਾ ਰਿਹਾ ਸੀ। ਇਸ ਦੌਰਾਨ ਪ੍ਰਿਯਾ ਦੇ ਪਤੀ ਨੇ ਉਸ ’ਤੇ ਹੱਥ ਵੀ ਚੁੱਕਿਆ ਸੀ। ਸਾਰੇ ਘਟਨਾਕ੍ਰਮ ਤੋਂ ਬਾਅਦ ਜਦੋਂ ਸਾਰੇ ਆਪਣੇ-ਆਪਣੇ ਕਮਰੇ ਵਿਚ ਚਲੇ ਗਏ ਤਾਂ ਪ੍ਰਿਯਾ ਘਰ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਆਪਣੇ ਕਮਰੇ ਵਿਚ ਚਲੀ ਗਈ, ਜਦੋਂ ਕਿ ਲਵਲੀਨ ਬੱਚਿਆਂ ਸਮੇਤ ਵੱਖ ਕਮਰੇ ਵਿਚ ਚਲਾ ਗਿਆ। ਮਨੋਜ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ ਲਗਭਗ 8 ਵਜੇ ਜਦੋਂ ਉਸ ਦਾ ਭਾਣਜਾ ਹਾਰਦਿਕ ਅਤੇ ਭਾਣਜੀ ਬੋਬਲੀਆ ਸਕੂਲ ਜਾਣ ਲਈ ਉੱਠੇ, ਉਹ ਆਪਣੀ ਮਾਂ ਨੂੰ ਬੁਲਾਉਣ ਉਸ ਦੇ ਕਮਰੇ ਵਿਚ ਗਏ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਕਈ ਵਾਰ ਖੜ੍ਹਕਾਉਣ ’ਤੇ ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਬੱਚਿਆਂ ਨੇ ਆਪਣੀ ਮਾਂ ਨੂੰ ਫੋਨ ਕੀਤਾ। ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਬੱਚਿਆਂ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਮੰਮੀ ਕਮਰੇ ਵਿਚੋਂ ਬਾਹਰ ਨਹੀਂ ਆ ਰਹੀ। ਮਨੋਜ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਮੌਕੇ ’ਤੇ ਪੁੱਜਾ ਅਤੇ ਦਰਵਾਜ਼ਾ ਤੋੜ ਕੇ ਦੇਖਿਆ ਕਿ ਪ੍ਰਿਯਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ, ਜਲੰਧਰ 'ਚ ਬਣੇਗਾ ਸਪੋਰਟਸ ਹੱਬ
ਬੇਟੇ ਨੇ ਬਿਆਨ ਕੀਤਾ ਦਰਦ, ਕਿਹਾ- ਮੈਨੂੰ ਵੁਆਇਸ ਰਿਕਾਰਡਿੰਗ ਭੇਜਦੀ ਤਾਂ ਮੈਂ ਬਚਾ ਲੈਂਦਾ
15 ਸਾਲਾ ਬੇਟੇ ਹਾਰਦਿਕ ਨੇ ਕਿਹਾ, ''ਮਾਂ ਦੇ ਕੋਲ ਮੇਰੀ ਭੈਣ ਸੌਂਦੀ ਸੀ ਪਰ ਬੁੱਧਵਾਰ ਨੂੰ ਮਾਂ ਇਕੱਲੀ ਕਮਰੇ 'ਚ ਸੁੱਤੀ। ਰਾਤ ਨੂੰ ਛੋਟੀ ਭੈਣ ਦੇ ਮੋਬਾਇਲ 'ਤੇ ਮੰਮੀ ਨੂੰ ਵੁਆਇਸ ਰਿਕਾਰਡਿੰਗ ਭੇਜੀ ਸੀ-ਮੈਂ ਤੈਨੂੰ ਰਿਕਾਰਡਿੰਗ ਇਸ ਲਈ ਭੇਜ ਰਹੀ ਹਾਂ ਕਿਉਂਕਿ ਮੈਂ ਜਾ ਰਹੀ ਹਾਂ, ਆਪਣੀ ਭੈਣ ਦਾ ਖ਼ੁਦ ਧਿਆਨ ਰੱਖਣਾ। ਕਾਸ਼ ਮੰਮੀ ਨੇ ਮੈਨੂੰ ਰਿਕਾਰਡਿੰਗ ਭੇਜੀ ਹੁੰਦੀ ਤਾਂ ਮੈਂ ਮੰਮੀ ਬਚਾ ਲੈਂਦਾ, ਕਿਉਂਕਿ ਉਸ ਸਮੇਂ ਮੈਂ ਜਾਗ ਰਿਹਾ ਸੀ। ਮਾਂ ਨੂੰ ਮੈਂ ਇੰਝ ਨਹੀਂ ਜਾਣ ਦੇਣਾ ਸੀ।'' ਹਾਰਦਿਕ ਨੇ ਆਪਣੇ ਪਿਤਾ 'ਤੇ ਕਈ ਦੋਸ਼ ਵੀ ਲਗਾਏ ਹਨ। ਉਸ ਨੇ ਕਿਹਾ ਕਿ ਪਿਤਾ ਮੰਮੀ ਦਾ ਬ੍ਰੇਨਵਾਸ਼ ਕਰਦੇ ਸਨ। ਇਕ ਵਾਰੀ ਤਾਂ ਮੈਂ ਮੰਮੀ ਨਾਲ ਝਗੜਾ ਕਰ ਬੈਠਾ ਪਰ ਬਾਅਦ 'ਚ ਪਤਾ ਲੱਗਾ ਕਿ ਮੰਮੀ ਸਹੀ ਹਨ। ਪਾਪਾ ਮੰਮੀ ਨੂੰ ਗਲਤ ਸ਼ਬਦਾਵਲੀ ਬੋਲਦੇ ਸਨ ਅਤੇ ਖ਼ਰਚਾ ਵੀ ਨਹੀਂ ਦਿੰਦੇ ਸਨ। ਮਾਂ ਨੇ ਇਸ ਤੋਂ ਪਹਿਲਾਂ ਵੀ ਸੁਸਾਈਡ ਦੀ ਕੋਸ਼ਿਸ਼ ਕੀਤੀ ਸੀ। ਪਾਪਾ ਨੇ ਮੰਮੀ ਨੂੰ ਘਰੋਂ ਕੱਢਣ ਲਈ ਨੋਟਿਸ ਭੇਜ ਦਿੱਤਾ ਸੀ ਕਿ 7 ਦਿਨ 'ਚ ਘਰ ਖ਼ਾਲੀ ਕਰੋ, ਨਹੀਂ ਤਾਂ 50 ਹਜ਼ਾਰ ਦਾ ਜੁਰਮਾਨਾ ਦੇਣਾ ਹੋਵੇਗਾ। ਜਦੋਂ ਮਾਂ ਸਵੇਰੇ ਨਾ ਉੱਠੀ ਤਾਂ ਪਾਪਾ ਨੇ ਧੱਕਾ ਦੇ ਕੇ ਦਰਵਾਜ਼ਾ ਖੋਲ੍ਹਿਆ ਤਾਂ ਮਾਂ ਫਾਹਾ ਨਾਲ ਲਟਕੀ ਮਿਲੀ।
ਇਕ ਸੁਸਾਇਡ 'ਚ ਲਿਖਇਆ, '17 ਸਾਲ ਤੋਂ ਹੱਕ ਮੰਗ-ਮੰਗ ਥੱਕ ਚੁੱਕੀ ਸੀ'
ਮੈਂ ਜੀ. ਟੀ. ਬੀ. ਨਗਰ 'ਚ ਰਹਿੰਦੀ ਹਾਂ। ਮੇਰੇ ਪਤੀ ਮੇ ਮੈਨੂੰ ਗਲਤ ਸਾਬਤ ਕਰਨ ਦੀ ਤਿਆਰੀ ਇਕ ਸਾਲ ਤੋਂ ਸ਼ੁਰੂ ਹੋ ਗਈ ਸੀ। ਮੈਂ ਗਲਤ ਨਹੀਂ ਸੀ ਅਤੇ ਨਾ ਹੀ ਗਲਤ ਹਾਂ। ਬਸ ਆਪਣੇ ਅਤੇ ਆਪਣੇ ਬੱਚਿਆਂ ਦੇ ਹੱਕ ਲਈ ਲੜ ਰਹੀ ਸੀ । ਮੈਂ ਹਾਰੀ ਵੀ ਨਹੀਂ ਹਾਂ। 17 ਸਾਲ ਤੋਂ ਹੱਕ ਮੰਗ-ਮੰਗ ਕੇ ਥੱਕ ਚੁੱਕੀ ਹਾ।| ਮੈਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹਾਂ। ਅਫ਼ਸੋਸ ਹੈ ਕਿ ਉਨ੍ਹਾਂ ਲਈ ਕੁਝ ਕਰ ਨਹੀਂ ਸਕੀ। ਪੁਲਸ ਨੇ ਮ੍ਰਿਤਕਾ ਦੇ ਪਤੀ, ਜੇਠ-ਜੇਠਾਣੀ, ਨਣਾਨ ਅਤੇ ਉਸਦੇ ਪਤੀ ਖ਼ਿਲਾਫ਼ ਕੇਸ ਦਰਜ ਕਰਕੇ ਪਤੀ ਅਤੇ ਜੇਠ-ਜੇਠਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨਵਾਂਸ਼ਹਿਰ: ਸੜਕ ਹਾਦਸੇ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਜਵਾਨ ਪੁੱਤ ਦੀ ਹੋਈ ਮੌਤ
ਇਹ ਵੀ ਪੜ੍ਹੋ: ਟਾਂਡਾ 'ਚ ਗਰਜੇ ਸੁਖਬੀਰ ਸਿੰਘ ਬਾਦਲ, ਪੰਜਾਬ ਸਰਕਾਰ ਸਣੇ ਅਰਵਿੰਦ ਕੇਜਰੀਵਾਲ 'ਤੇ ਸਾਧੇ ਤਿੱਖੇ ਨਿਸ਼ਾਨੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੋਣ ਮਨੋਰਥ ਪੱਤਰ ਵਿਚਲੇ ਵਾਅਦੇ ਪੂਰੇ ਨਾ ਕਰਨ ਵਾਲੀਆਂ ਪਾਰਟੀਆਂ ’ਤੇ ਹੋਵੇ 420 ਦਾ ਕੇਸ ਦਰਜ : ਚੰਦੂਮਾਜਰਾ
NEXT STORY