ਨਕੋਦਰ (ਪਾਲੀ)-ਘਰੇਲੂ ਕਲੇਸ਼ ਕਾਰਨ ਵਿਆਹੁਤਾ ਨੇ ਆਪਣੇ ਪਤੀ ਤੇ ਸੱਸ ਤੋਂ ਦੁਖ਼ੀ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੀ ਪਛਾਣ ਹਿਨਾ ਪਤਨੀ ਨਰੇਸ਼ ਕੁਮਾਰ ਉਰਫ਼ ਨਿਸ਼ੂ ਵਾਸੀ ਮੁਹੱਲਾ ਮਿਨਾਰਾ ਨਕੋਦਰ ਵਜੋਂ ਹੋਈ ਹੈ। ਸਿਟੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕਾ ਦੇ ਪਿਤਾ ਸੁਰਜੀਤ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਮੁੱਹਲਾ ਬਸੰਤ ਨਗਰ ਲੁਧਿਆਣਾ ਨੇ ਦੱਸਿਆ ਕਿ ਮੇਰੀ ਕੁੜੀ ਹਿਨਾ ਦਾ ਵਿਆਹ 2015 ਵਿੱਚ ਨਰੇਸ਼ ਕੁਮਾਰ ਉਰਫ਼ ਨਿਸ਼ੂ ਪੁੱਤਰ ਕੀਮਤੀ ਲਾਲ ਵਾਸੀ ਮੁਹੱਲਾ ਮਿਨਾਰਾ ਨਕੋਦਰ ਨਾਲ ਹੋਇਆ ਸੀ। ਜਿਸ ਦੀ ਕੁੱਖ ਵਿੱਚੋਂ ਪੈਦਾ ਹੁੰਦਿਆਂ ਹੀ ਬੱਚੇ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਟਰੈਵਲ ਏਜੰਟਾਂ ਖ਼ਿਲਾਫ਼ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਇਸ ਏਜੰਟ ਦਾ ਲਾਇਸੈਂਸ ਕੀਤਾ ਰੱਦ
ਨਰੇਸ਼ ਕੁਮਾਰ ਉਰਫ਼ ਨਿਸ਼ੂ ਅਤੇ ਉਸ ਮਾਤਾ ਕਮਲੇਸ਼ ਅਕਸਰ ਘਰ ਵਿੱਚ ਲੜਾਈ ਝਗੜਾ ਕਲੇਸ਼ ਕਰਦੇ ਰਹਿੰਦਾ ਸਨ, ਜਿਸ ਸਬੰਧੀ ਮੇਰੀ ਕੁੜੀ ਨੇ ਮੈਨੂੰ ਕਈ ਵਾਰ ਦੱਸਿਆ ਸੀ। ਮੈਂ ਆਪਣੇ ਤੌਰ 'ਤੇ ਸਮਝਾ ਦਿੰਦਾ ਸੀ ਪਰ ਮੇਰਾ ਜੁਆਈ ਨਰੇਸ਼ ਕੁਮਾਰ ਅਤੇ ਉਸ ਦੀ ਮਾਤਾ ਕਮਲੇਸ਼ ਹਿਨਾ ਨੂੰ ਤੰਗ ਪਰੇਸ਼ਾਨ ਕਰਨ ਤੋਂ ਬਾਜ ਨਹੀਂ ਆਏ। ਜੋ ਵੀਰਵਾਰ ਨੂੰ ਮੇਰੀ ਕੁੜੀ ਹਿਨਾ ਨੇ ਮੈਨੂੰ ਫ਼ੋਨ 'ਤੇ ਦੱਸਿਆ ਕਿ ਮੇਰੇ ਘਰ ਵਾਲੇ ਨਰੇਸ਼ ਕੁਮਾਰ ਨੇ ਆਪਣੀ ਮਾਤਾ ਕਮਲੇਸ਼ ਦੇ ਕਹਿਣ ਤੋਂ ਬਿਨਾ ਵਜਾ ਕਲੇਸ਼ ਕੀਤਾ ਹੈ। ਤੁਸੀਂ ਆ ਕੇ ਇਨ੍ਹਾਂ ਨੂੰ ਸਮਝਾਓ ਪਰ ਵਕਤ ਕਰੀਬ 2 ਵਜੇ ਮੇਰੀ ਕੁੜੀ ਹਿਨਾ ਦੀ ਸੱਸ ਕਮਲੇਸ਼ ਨੇ ਟੈਲੀਫ਼ੋਮ 'ਤੇ ਦੱਸਿਆ ਕਿ ਹਿਨਾ ਨਾਲ ਜੋ ਹੋਣਾ ਸੀ ਹੋ ਗਿਆ ਤੁਸੀਂ ਆਪਣੀ ਕੁੜੀ ਨੂੰ ਲੈ ਜਾਓ। ਮੈਂ ਆਪਣੇ ਰਿਸ਼ਤੇਦਾਰਾਂ ਨਾਲ ਕੁੜੀ ਦੇ ਸਹੁਰੇ ਘਰ ਮੁੱਹਲਾ ਮੁਨਾਰਾ ਪੁੱਜਾ ਜਿੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਮੇਰੀ ਕੁੜੀ ਹਿਨਾ ਦੀ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋ ਗਈ ਹੈ। ਮੇਰਾ ਜੁਆਈ ਨਰੇਸ਼ ਕੁਮਾਰ ਉਰਫ਼ ਨਿਸ਼ੂ ਅਤੇ ਉਸ ਦੀ ਮਾਤਾ ਕਮਲੇਸ਼ ਦੇ ਨਿੱਤ ਦੇ ਕਲੇਸ਼ ਤੋਂ ਦੁਖ਼ੀ ਹੋ ਕੇ ਮੇਰੀ ਕੁੜੀ ਹਿਨਾ ਨੂੰ ਜ਼ਹਿਰੀਲੀ ਚੀਜ਼ ਖ਼ਾਣ ਲਈ ਮਜਬੂਰ ਕੀਤਾ ਹੈ। ਸਿਟੀ ਥਾਣਾ ਮੁਖੀ ਕਿਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਸੁਰਜੀਤ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਮੁੱਹਲਾ ਬਸੰਤ ਨਗਰ ਲੁਧਿਆਣਾ ਦੇ ਬਿਆਨਾਂ 'ਤੇ ਨਰੇਸ਼ ਕੁਮਾਰ ਉਰਫ਼ ਨਿਸ਼ੂ ਅਤੇ ਉਸ ਦੀ ਮਾਤਾ ਕਮਲੇਸ਼ ਪਤਨੀ ਕੀਮਤੀ ਲਾਲਵਾਸੀ ਮੁਹੱਲਾ ਮਿਨਾਰਾ ਨਕੋਦਰ ਖ਼ਿਲਾਫ਼ ਥਾਣਾ ਸਿਟੀ ਵਿਖੇ ਧਾਰਾ 306,34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਿਟੀ ਪੁਲਸ ਨੇ ਉਕਤ ਮਾਮਲੇ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਕਾਰਵਾਈ ਕਰਦੇ ਹੋਏ ਨਰੇਸ਼ ਕੁਮਾਰ ਉਰਫ ਨਿਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕਾ ਹਿਨਾ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ।
ਇਹ ਵੀ ਪੜ੍ਹੋ: ਹੁਣ ਤਸਕਰਾਂ ਤੋਂ ਬਰਾਮਦ ਸ਼ਰਾਬ ਤੋਂ ਵੀ ਕਮਾਈ ਕਰੇਗੀ ਪੰਜਾਬ ਸਰਕਾਰ, ਆਬਕਾਰੀ ਮਹਿਕਮੇ ਨੇ ਲਿਆ ਵੱਡਾ ਫ਼ੈਸਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੁੱਖ ਮੰਤਰੀ ਮਾਨ ਵੱਲੋਂ ਆਟੇ ਅਤੇ ਕਣਕ ਦੀ ਹੋਮ ਡਿਲਿਵਰੀ ਨੂੰ ਲੈ ਕੇ ਨਵੇਂ ਹੁਕਮ ਜਾਰੀ
NEXT STORY