ਲੁਧਿਆਣਾ (ਰਾਜ) : ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ 'ਚੋਂ ਬੱਚਾ ਚੋਰੀ ਕਰਨ ਵਾਲੀ ਔਰਤ 48 ਘੰਟਿਆਂ ਬਾਅਦ ਵੀ ਪੁਲਸ ਦੀ ਪਕੜ ਤੋਂ ਬਾਹਰ ਹੈ। ਦੋਸ਼ੀ ਮਹਿਲਾ ਤੱਕ ਪੁੱਜਣ ਲਈ ਪੁਲਸ ਯਤਨ ਕਰ ਰਹੀ ਹੈ। ਇਸ ਦੇ ਤਹਿਤ ਪੁਲਸ ਨੂੰ ਇਕ ਹੋਰ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਮਿਲੀ ਹੈ, ਜਿਸ 'ਚ ਦੋਸ਼ੀ ਔਰਤ ਬੱਚੀ ਨੂੰ ਲੈ ਕੇ ਇਕ ਆਟੋ 'ਚ ਬੈਠ ਰਹੀ ਸੀ। ਹੁਣ ਪੁਲਸ ਉਨ੍ਹਾਂ ਹੀ ਐਂਗਲਾਂ ਤੋਂ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਰਹੀ ਹੈ, ਜਿਸ ਵਲੋਂ ਆਟੋ ਨਿਕਲਿਆ ਹੋਵੇਗਾ।
ਹਾਲਾਂਕਿ ਹੁਣ ਤੱਕ ਪੁਲਸ ਨੂੰ ਕੋਈ ਠੋਸ ਸੁਰਾਗ ਹੱਥ ਨਹੀਂ ਲੱਗਾ ਹੈ। ਧਿਆਨ ਦੇਣ ਯੋਗ ਹੈ ਕਿ ਮੰਗਲਵਾਰ ਦੀ ਦੁਪਹਿਰ ਨੂੰ ਇਕ ਔਰਤ ਨੇ ਮਦਰ ਐਂਡ ਚਾਈਲਡ ਸੈਂਟਰ ਤੋਂ ਪਹਿਲਾਂ ਇਕ ਬੱਚੀ ਨੂੰ ਚੁੱਕਣ ਦਾ ਯਤਨ ਕੀਤਾ ਪਰ ਕਾਮਯਾਬ ਨਹੀਂ ਹੋ ਸਕੀ। ਇਸ ਤੋਂ ਬਾਅਦ ਔਰਤ ਉੱਥੇ ਦਾਖਲ ਸਿਰਬਾਤਵੀ ਦੀ ਦੋ ਦਿਨ ਦੀ ਬੱਚੀ ਚੁੱਕ ਕੇ ਲੈ ਗਈ ਸੀ। ਉਕਤ ਔਰਤ ਨੇ ਪਹਿਲਾਂ ਭਰੋਸਾ ਦੁਆਇਆ। ਫਿਰ ਬੱਚੀ ਨੂੰ ਖਿਲਾਉਣ ਦੇ ਬਹਾਨੇ ਹੱਥ 'ਚ ਚੁੱਕਿਆ ਅਤੇ ਨਾਲ ਲੈ ਗਈ ਸੀ। ਪਤਾ ਲੱਗਣ 'ਤੇ ਪੁਲਸ ਮੌਕੇ 'ਤੇ ਪੁੱਜੀ। ਇਸ ਸਬੰਧੀ ਪੁਲਸ ਨੇ ਅਣਪਛਾਤੀ ਔਰਤ ਖਿਲਾਫ ਕੇਸ ਦਰਜ ਕੀਤਾ ਸੀ।
ਸਰਹੱਦੀ ਖੇਤਰਾਂ ਦੇ ਕਿਸਾਨਾਂ ਨੂੰ ਗੋਲੀਬਾਰੀ ਅਤੇ ਗੜਿਆਂ ਦੀ ਮਾਰ
NEXT STORY