ਜਲੰਧਰ (ਸੁਨੀਲ)– ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਈਸਪੁਰ ਵਿਚ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਔਰਤ ਨੇ ਸੂਏ ਦੇ ਕੰਢੇ ਖੜ੍ਹੀ ਹੋ ਕੇ ਖੁਦ ਨੂੰ ਅੱਗ ਲਾ ਲਈ। ਇਸ ਦੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਗਈ ਤਾਂ ਐੱਸ.ਐੱਚ.ਓ. ਬਲਬੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਔਰਤ ਵੱਲੋਂ ਖੁਦ ਨੂੰ ਅੱਗ ਲਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਮੀਨੀ ਵਿਵਾਦ ਕਾਫੀ ਵਧ ਗਿਆ ਸੀ ਅਤੇ ਦੋਵੇਂ ਧਿਰਾਂ ਜ਼ਮੀਨ ਆਪਣੀ ਦੱਸ ਰਹੀਆਂ ਸਨ। ਮੰਗਲਵਾਰ ਸ਼ਾਮੀਂ ਲੱਗਭਗ 4.30 ਵਜੇ ਔਰਤ ਸੁਰਜੀਤ ਕੌਰ ਪਤਨੀ ਸਵ. ਸੂਰਤੀ ਨਿਵਾਸੀ ਈਸਪੁਰ ਜਲੰਧਰ ਨੇ ਦੱਸਿਆ ਕਿ ਉਸ ਦਾ ਜ਼ਮੀਨ ਵਿਚ ਹਿੱਸਾ ਬਣਦਾ ਹੈ, ਜੋ ਉਸ ਨੂੰ ਨਹੀਂ ਮਿਲ ਰਿਹਾ। ਉਸ ਨੇ ਦੱਸਿਆ ਕਿ ਦੂਜੀ ਧਿਰ ਦਾ ਕਰਨੈਲ ਸਿੰਘ ਜ਼ਬਰਦਸਤੀ 6-7 ਦਿਨ ਪਹਿਲਾਂ ਜ਼ਮੀਨ ’ਤੇ ਬਿਜਾਈ ਕਰਨ ਲਈ ਟਰੈਕਟਰ ਲੈ ਕੇ ਸਾਥੀਆਂ ਸਮੇਤ ਆਇਆ ਸੀ।

ਇਹ ਵੀ ਪੜ੍ਹੋ- ਠੱਗ ਏਜੰਟਾਂ ਦਾ ਹਾਲ ; ਵਿਦੇਸ਼ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਵੇਚ'ਤੀ ਪੰਜਾਬ ਦੀ ਧੀ, ਰੂਹ ਕੰਬਾ ਦੇਵੇਗੀ ਹੱਡ-ਬੀਤੀ
ਸੁਰਜੀਤ ਕੌਰ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਸੀ ਪਰ ਕਿਸੇ ਨੇ ਵੀ ਉਨ੍ਹਾਂ ਦੀ ਇਕ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਇਸੇ ਕਾਰਨ ਉਸ ਨੇ ਖੁਦ ਨੂੰ ਅੱਗ ਲਾਈ ਹੈ। ਉਹ ਖੇਤਾਂ ਵਿਚ ਗਈ ਅਤੇ ਉਥੇ ਨਾਲ ਲੱਗਦੇ ਸੂਏ ਨੇੜੇ ਖੜ੍ਹੀ ਹੋ ਕੇ ਖੁਦ ਨੂੰ ਅੱਗ ਲਾ ਲਈ, ਜੋ ਕਾਫੀ ਤੇਜ਼ ਹੋ ਗਈ। ਔਰਤ ਨੇ ਖੇਤਾਂ ਵਿਚ ਪਈ ਮਿੱਟੀ ਨਾਲ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਤੇਜ਼ ਹੁੰਦੀ ਗਈ। ਔਰਤ ਨੇ ਆਖਿਰ ਵਿਚ ਪਾਣੀ ਵਾਲੇ ਸੂਏ ਵਿਚ ਛਾਲ ਮਾਰ ਦਿੱਤੀ, ਜਿਸ ਨਾਲ ਅੱਗ ਬੁੱਝ ਗਈ।

ਜ਼ਖ਼ਮੀ ਸੁਰਜੀਤ ਕੌਰ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਸ ਸੁਰਜੀਤ ਕੌਰ ਦਾ ਹਾਲ ਪੁੱਛਣ ਅਤੇ ਬਿਆਨ ਲੈਣ ਲਈ ਸਿਵਲ ਹਸਪਤਾਲ ਪਹੁੰਚ ਗਈ ਸੀ। ਸੂਤਰ ਦੱਸਦੇ ਹਨ ਕਿ ਥਾਣਾ ਮਕਸੂਦਾਂ ਦੀ ਪੁਲਸ ਨੇ 6-7 ਨੌਜਵਾਨਾਂ ਨੂੰ ਰਾਊਂਡਅਪ ਕੀਤਾ ਹੈ ਪਰ ਪੁਲਸ ਨੇ ਇਸ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜ'ਤੀ ਔਰਤ ਦੀ ਦੁਨੀਆ, ਅੱਖਾਂ ਸਾਹਮਣੇ ਪਤੀ ਨੇ ਤੋੜਿਆ ਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਹੋਈ ਵੱਡੀ ਵਾਰਦਾਤ ; ਮਾਮੂਲੀ ਝਗੜੇ ਮਗਰੋਂ ਭਤੀਜੇ ਨੇ ਕਰ'ਤਾ ਚਾਚੇ ਦਾ ਕਤਲ
NEXT STORY