ਲੋਹੀਆਂ ਖਾਸ (ਸੁਖਪਾਲ ਰਾਜਪੂਤ)- ਇੱਕ ਪਾਸੇ ਲਗਾਤਾਰ ਪੰਜਾਬੀ ਨੌਜਵਾਨ ਪ੍ਰਵਾਸ ਦਾ ਰੁਖ਼ ਕਰ ਰਹੇ ਹਨ, ਦੂਜੇ ਪਾਸੇ ਇਹੀ ਪ੍ਰਵਾਸ ਕਈ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਉਜਾੜਨ ਦੇ ਰਾਹ ਵੱਲ ਤੁਰਿਆ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਅਮਰੀਕੀ ਸਰਕਾਰ ਵੱਲੋਂ ਆਪਣੇ ਫੌਜੀ ਜਹਾਜ਼ਾਂ ਵਿੱਚ ਜੰਜ਼ੀਰਾਂ ਨਾਲ ਬੰਨ੍ਹ ਕੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਕੇ ਵਾਪਸ ਆਪਣੇ ਦੇਸ਼ ਭੇਜਿਆ ਜਾ ਰਿਹਾ ਹੈ।
ਉੱਥੇ ਹੀ ਦੂਜੇ ਪਾਸੇ ਅਰਬ ਦੇਸ਼ਾਂ ਵਿੱਚ ਲਗਾਤਾਰ ਦੇਸ਼ ਦੀਆਂ ਧੀਆਂ 'ਤੇ ਹੋ ਰਹੇ ਤਸ਼ੱਦਦ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਅਰਬ ਦੇਸ਼ ਨਾਲ ਸਬੰਧਤ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਜਲੰਧਰ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੀ ਇੱਕ ਪੀੜਤਾ ਓਮਾਨ ਵਿੱਚ 2 ਸਾਲ ਨਰਕ ਭਰੀ ਜ਼ਿੰਦਗੀ ਬਤੀਤ ਕਰ ਕੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਘਰ ਵਾਪਸ ਪਹੁੰਚੀ ਹੈ। ਨਿਰਮਲ ਕੁਟੀਆ ਵਿਖੇ ਸੰਤ ਸੀਚੇਵਾਲ ਦਾ ਧੰਨਵਾਦ ਕਰਨ ਪਹੁੰਚੀ ਇਸ ਪੀੜਤਾ ਨੇ ਦੱਸਿਆ ਕਿ ਇਹ ਉਸ ਦਾ ਦੂਸਰਾ ਜਨਮ ਹੈ।
ਪੀੜਤਾ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਮਸਕਟ (ਓਮਾਨ) ਦੇ ਵਿੱਚ ਚੰਗੇ ਭਵਿੱਖ ਦੀ ਭਾਲ ਦੇ ਲਈ ਗਈ ਸੀ, ਪਰ ਉੱਥੇ ਜਾ ਕੇ ਜਦੋਂ ਉਸ ਦੇ ਵੀਜ਼ੇ ਦੀ ਮਿਆਦ ਖ਼ਤਮ ਹੋ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਉੱਥੇ ਕੰਮ ਕਰਨ ਦੇ ਲਈ ਨਹੀਂ ਭੇਜਿਆ ਗਿਆ, ਬਲਕਿ ਉਸ ਨੂੰ ਵੇਚ ਦਿੱਤਾ ਗਿਆ ਹੈ।
ਉਸ ਨੇ ਦੱਸਿਆ ਕਿ ਜਿਸ ਜਗ੍ਹਾ ਉਸ ਨੂੰ ਵੇਚਿਆ ਗਿਆ, ਉੱਥੇ ਉਸ ਦੇ ਨਾਲ ਸਰੀਰਕ ਅਤੇ ਮਾਨਸਿਕ ਤੌਰ 'ਤੇ ਬਹੁਤ ਜਿਆਦਾ ਤਸ਼ੱਦਦ ਕੀਤਾ ਗਿਆ। ਉਸ ਨੂੰ ਮਾਰਿਆ ਕੁੱਟਿਆ ਜਾਂਦਾ ਅਤੇ ਉਸ ਦੇ ਨਾਲ ਧੱਕੇਸ਼ਾਹੀ ਵੀ ਕੀਤੀ ਜਾਂਦੀ ਸੀ। ਉਸ ਨੇ ਦੱਸਿਆ ਕਿ ਉੱਥੇ ਨਾਲ 50 ਤੋਂ ਵੱਧ ਹੋਰ ਵੀ ਲੜਕੀਆਂ ਫਸੀਆਂ ਹੋਈਆਂ ਹਨ, ਜੋ ਇਸੇ ਹੀ ਤਸ਼ੱਦਦ ਦਾ ਸ਼ਿਕਾਰ ਹੋ ਰਹੀਆਂ ਸਨ। ਉਸ ਨੇ ਕਿਹਾ ਕਿ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਨਾ ਸਿਰਫ ਉਸ ਦੀ, ਬਲਕਿ ਉੱਥੇ ਉਸ ਦੇ ਨਾਲ ਫਸੀਆਂ ਕਿੰਨੀਆਂ ਹੀ ਲੜਕੀਆਂ ਦੀ ਘਰ ਵਾਪਸੀ ਹੋ ਸਕੀ ਹੈ, ਜੋ ਕਿ ਜਿਊਣ ਦੀ ਵੀ ਆਸ ਛੱਡ ਚੁੱਕੀਆਂ ਸਨ।

ਇਹ ਵੀ ਪੜ੍ਹੋ- '40 ਲੱਖ ਲਾ ਕੇ ਪੁੱਤ ਨੂੰ ਭੇਜਿਆ ਸੀ ਅਮਰੀਕਾ, ਕਿਵੇਂ ਲਾਹਾਂਗੇ ਕਰਜ਼ਾ....', ਕੈਮਰੇ ਅੱਗੇ ਫੁੱਟ-ਫੁੱਟ ਰੋਇਆ ਪਿਓ
ਪੀੜਤ ਲੜਕੀ ਨੇ ਦੱਸਿਆ ਕਿ ਉਸ 'ਤੇ ਚੋਰੀ ਦਾ ਇਲਜ਼ਾਮ ਤੇ ਜੁਰਮਾਨਾ ਹੋਣ ਕਾਰਨ ਉਸ ਨੂੰ ਵਾਪਸੀ ਲਈ ਲੰਬਾ ਸਮਾਂ ਇੰਤਜ਼ਾਰ ਕਰਨ ਪਿਆ, ਜਿਸ ਦਰਮਿਆਨ ਉੱਥੇ ੳਸ ਨੇ ਪਿਛਲੇ 11 ਮਹੀਨਿਆਂ ਤੋਂ 50 ਤੋਂ ਵੱਧ ਲੜਕੀਆਂ ਦੀ ਹੱਡ ਬੀਤੀ ਸੁਣੀ ਹੈ, ਜੋ ਦਿਲ ਝੰਜੋੜਨ ਵਾਲੀ ਹੈ। ਪੀੜਤ ਲੜਕੀ ਨੇ ਪੰਜਾਬ ਦੀਆਂ ਨੌਜਵਾਨ ਲੜਕੀਆਂ ਨੂੰ ਰੋਂਦੇ ਹੋਏ ਇਹ ਅਪੀਲ ਕੀਤੀ ਹੈ ਕਿ ਕੋਈ ਵੀ ਲੜਕੀ ਪ੍ਰਵਾਸ ਦਾ ਰੁਖ਼ ਨਾ ਕਰੇ, ਕਿਉਂਕਿ ਜਿਸ ਤਰ੍ਹਾਂ ਲੜਕੀਆਂ ਦੇ ਨਾਲ ਹੈਵਾਨੀਅਤ ਭਰੀਆਂ ਹੱਦਾਂ ਨੂੰ ਟੱਪਿਆ ਜਾ ਰਿਹਾ ਹੈ, ਉਹ ਹਾਲਾਤ ਬੇਹੱਦ ਹੀ ਰੂਹ ਕੰਬਾਊ ਹਨ। ਪੀੜਤ ਲੜਕੀ ਨੇ ਉੱਥੇ ਉਸ ਦੀ ਸਹਾਇਤਾ ਕਰਨ ਵਾਲੇ ਉੱਥੇ ਦੇ ਲੋਕਾਂ ਦਾ ਵੀ ਬਹੁਤ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਉਸ ਨੂੰ ਇੱਕ ਪਰਿਵਾਰਿਕ ਮਾਹੋਲ ਦਿੱਤਾ ਗਿਆ ਤੇ ਉਸ ਨੂੰ ਸੰਭਾਲਿਆ ਗਿਆ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਕਿਹਾ ਕਿ ਪ੍ਰਵਾਸ ਨੂੰ ਲੈ ਕੇ ਜੋ ਹਲਾਤ ਬਣੇ ਹੋਏ ਹਨ, ਉਹ ਬੇਹੱਦ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਗਰ ਉਹ ਪ੍ਰਵਾਸ ਦਾ ਰੁਖ਼ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਜਾਣਾ ਚਾਹੀਦਾ ਹੈ, ਨਾ ਕਿ ਉਹ ਫਰਜ਼ੀ ਏਜੰਟਾਂ ਦੇ ਹੱਥੇ ਚੜ੍ਹ ਕੇ ਖੁਦ ਦੀ ਜ਼ਿੰਦਗੀ ਨੂੰ ਬਰਬਾਦ ਕਰ ਲੈਣ। ਉਨ੍ਹਾਂ ਵਿਦੇਸ਼ ਮੰਤਰਾਲੇ, ਭਾਰਤੀ ਦੂਤਾਵਾਸ ਤੇ ਉੱਥੇ ਲੜਕੀਆਂ ਦੇ ਸਾਂਭ ਸੰਭਾਲ ਕਰਨ ਵਾਲੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਜੋ ਧੋਖੇ ਕਾਰਨ ਫਸੀਆਂ ਇਨ੍ਹਾਂ ਲੜਕੀਆਂ ਦੀ ਹਰ ਤਰ੍ਹਾਂ ਨਾਲ ਸੰਭਵ ਸਹਾਇਤਾ ਕਰ ਰਹੇ ਹਨ ਤੇ ਇਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੱਕ ਵਾਪਸ ਭੇਜਣ ਵਿੱਚ ਸਹਾਇਤਾ ਕਰ ਰਹੇ ਹਨ।
ਨਾਜ਼ਾਇਜ਼ ਕੇਸ ਪਾ ਕੇ ਲੜਕੀਆਂ ਨੂੰ ਜਾ ਰਿਹਾ ਹੈ ਫਸਾਇਆ ਪੀੜਤਾ
ਓਮਾਨ ਤੋਂ ਵਾਪਸ ਪਰਤੀ ਲੜਕੀ ਨੇ ਵੱਡੇ ਖੁਲਾਸੇ ਕਰਦੇ ਹੋਇਆ ਦੱਸਿਆ ਕਿ ਉੱਥੇ ਲੜਕੀਆਂ ਨੂੰ ਹੁਣ ਝੂਠੇ ਕੇਸਾਂ ਹੇਠ ਫਸਾ ਕਿ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਥੋਂ ਦੇ ਲੋਕਾਂ ਦੇ ਵਿੱਚ ਇਨਸਾਨੀਅਤ ਬਿਲਕੁਲ ਹੀ ਖ਼ਤਮ ਹੋ ਚੁੱਕੀ ਹੈ। ਉਸ ਨੇ ਉੱਥੇ ਹੀ ਪੰਜਾਬ ਦੀ ਰਹਿਣ ਵਾਲੀ ਫਸੀ ਇੱਕ ਹੋਰ ਲੜਕੀ ਦਾ ਜ਼ਿਕਰ ਕਰਦਿਆ ਹੋਇਆ ਦੱਸਿਆ ਕਿ ਉਸ ਲੜਕੀ ਦੇ ਏਜੰਟ ਵੱਲੋਂ ਉਸ ਤੇ ਐਨਾ ਤਸ਼ਦੱਦ ਕੀਤਾ ਗਿਆ ਕਿ ਉਸ ਲੜਕੀ ਦੇ ਪੈਰ ਬੁਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੇ ਸੀ ਤੇ ਉਸ ਨੂੰ ਸਖ਼ਤ ਇਲਾਜ ਦੀ ਲੋੜ ਸੀ, ਪਰ ਉਸ ਦੇ ਏਜੰਟ ਵੱਲੋਂ ਉਸ ਦਾ ਇਲਾਜ ਕਰਵਾਉਣ ਦੀ ਬਜਾਏ ਉਸ ਨੂੰ ਚੋਰੀ ਦੇ ਇਲਜ਼ਾਮਾਂ ਹੇਠ ਜੇਲ੍ਹ ਵਿੱਚ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ- ਚਾਈਂ-ਚਾਈਂ ਵਿਆਹ ਕਰਾਉਣ ਗਿਆ ਸੀ ਮੁੰਡਾ, ਉੱਤੋਂ ਆ ਗਈ ਮਸ਼ੂਕ, ਸਹੇਲੀਆਂ ਨਾਲ ਮਿਲ ਰੱਜ ਕੇ ਕੱਢਿਆ ਜਲੂਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਦਿਆਰਥੀਆਂ ਲਈ ਅਹਿਮ ਖਬਰ! 8ਵੀਂ, 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ
NEXT STORY