ਜਲੰਧਰ, (ਰਾਜੇਸ਼, ਮਾਹੀ)—ਵਰਿਆਣਾ ਰੋਡ 'ਤੇ ਪੈਦਲ ਜਾ ਰਹੀ ਔਰਤ ਹੱਥੋਂ ਲੁਟੇਰੇ ਮੋਬਾਇਲ ਲੁੱਟ ਕੇ ਫਰਾਰ ਹੋ ਗਏ। ਲੁੱਟ ਦੀ ਸ਼ਿਕਾਰ ਔਰਤ ਬਲਵੀਰ ਕੌਰ ਨੇ ਦੱਸਿਆ ਕਿ ਉਹ ਰਿਸ਼ਤੇਦਾਰ ਦੇ ਘਰ ਪੈਦਲ ਹੀ ਫੋਨ 'ਤੇ ਗੱਲਾਂ ਕਰਦੇ ਹੋਏ ਜਾ ਰਹੀ ਸੀ ਕਿ ਜਲੰਧਰ ਕੁੰਜ ਰੋਡ 'ਤੇ ਐਕਟਿਵਾ ਸਵਾਰ ਦੋ ਲੁਟੇਰਿਆਂ ਨੇ ਉਸਦੇ ਹੱਥੋਂ ਫੋਨ ਝਪਟ ਲਿਆ ਤੇ ਫਰਾਰ ਹੋ ਗਏ। ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣਾ ਮਕਸੂਦਾਂ ਦੀ ਪੁਲਸ ਨੇ ਮੌਕੇ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਿਨਾਂ ਈ-ਵੇਅ ਬਿੱਲ 20 ਕਿਲੋਮੀਟਰ ਤੱਕ ਕੰਡਾ ਕਰਵਾਉਣ ਜਾ ਸਕਦੀ ਹੈ ਗੱਡੀ
NEXT STORY