ਰਈਆ (ਹਰਜੀਪ੍ਰੀਤ)-ਬੀਤੇ ਦਿਨੀਂ ਨੇੜਲੇ ਪਿੰਡ ਲਿੱਧੜ ਵਿਖੇ ਇੱਕ ਨੌਸਰਬਾਜ਼ ਔਰਤ ਵਲੋਂ ਭੋਲੇ ਭਾਲੇ ਲੋਕਾਂ ਕੋਲੋਂ ਕਰਜ਼ਾ ਦਿਵਾਉਣ ਦੇ ਨਾਂ 'ਤੇ 65 ਹਜ਼ਾਰ ਦੀ ਠੱਗੀ ਮਾਰੇ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਪੀੜਤ ਸੁਲੱਖਣ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਨਾਂ ਦੀ ਔਰਤ ਸਾਡੇ ਪਿੰਡ ਆਈ ਤੇ ਉਸ ਨੇ ਸਰਕਾਰ ਦੁਆਰਾ ਪੇਂਡੂ ਔਰਤਾਂ ਲਏ ਸਵੈ ਰੋਜ਼ਗਾਰ ਲਈ ਕਰਜ਼ਾ ਦਿੱਤੇ ਜਾਣ ਦੀ ਸਕੀਮ ਦੱਸ ਕੇ ਮੇਰੇ ਸਮੇਤ ਲੋਕਾਂ ਨੂੰ ਇਕੱਠੇ ਕਰ ਲਿਆ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਉਸ ਨੇ ਦੱਸਿਆ ਕਿ ਇੱਕ ਲੱਖ ਪਿਛੇ ਪੰਜ ਹਜ਼ਾਰ ਖਰਚਾ ਆਵੇਗਾ। ਅਸੀਂ ਉਸ ਦੀਆਂ ਗੱਲਾਂ ਵਿਚ ਆ ਗਏ ਤੇ ਮੈਂ ਆਪਣੀ ਨੂੰਹ ਰੁਪਿੰਦਰਜੀਤ ਕੌਰ ਦੇ ਨਾਂ ’ਤੇ ਪੰਜ ਹਜ਼ਾਰ, ਸਰਬਜੀਤ ਕੌਰ ਨੇ 15 ਹਜ਼ਾਰ, ਰਣਜੀਤ ਕੌਰ ਨੇ 15 ਹਜ਼ਾਰ, ਰਾਜਵਿੰਦਰ ਕੌਰ ਨੇ 5 ਹਜ਼ਾਰ, ਰਛਪਾਲ ਕੌਰ ਨੇ 15 ਹਜ਼ਾਰ, ਲਖਵਿੰਦਰ ਕੌਰ ਨੇ 5 ਹਜ਼ਾਰ ਤੇ ਕੰਵਲਜੀਤ ਕੌਰ ਨੇ 5 ਹਜ਼ਾਰ ਜਾਣੀ ਕੁਲ 65 ਹਜ਼ਾਰ ਰੁਪਏ ਉਸ ਨੂੰ ਦੇ ਦਿੱਤੇ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਕਾਰਾ, ਪਤੀ ਤੇ ਨਨਾਣ ਨੇ ਵਿਆਹੁਤਾ ਨਗਨ ਕਰ...
ਪੈਸੇ ਲੈਣ ਤੋਂ ਬਾਅਦ ਉਹ ਅਗਲੇ ਦਿਨ ਅੰਮ੍ਰਿਤਸਰ ਦੀ ਕਿਸੇ ਬੈਂਕ ਵਿਚ ਆਉਣ ਦਾ ਕਹਿ ਕੇ ਚਲੀ ਗਈ। ਜਦ ਅਸੀਂ ਅਗਲੇ ਦਿਨ ਉਸ ਦੁਆਰਾ ਦੱਸੀ ਗਈ ਬੈਂਕ ਵਿਚ ਪਹੁੰਚੇ ਤਾਂ ਉਹ ਨਹੀਂ ਆਈ। ਇਸ ਤੋਂ ਬਾਅਦ ਅਸੀਂ ਉਸ ਦੇ ਮੋਬਾਈਲ ਨੰਬਰ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੰਬਰ ੳੱਜ ਤੱਕ ਬੰਦ ਆ ਰਿਹਾ ਹੈ। ਇਸ ਤੋਂ ਬਾਅਦ ਸਾਨੂੰ ਮਹਿਸੂਸ ਹੋਇਆ ਕਿ ਸਾਡੇ ਨਾਲ ਠੱਗੀ ਵੱਜ ਗਈ ਹੈ। ਉਸ ਨੇ ਕਿਹਾ ਕਿ ਅਸੀਂ ਸਾਰੇ ਗਰੀਬ ਘਰਾਂ ਦੇ ਹਾਂ ਤੇ ਇਹ ਸਾਡੀ ਮਿਹਨਤ ਦੀ ਕਮਾਈ ਹੈ। ਉਸ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਉਸ ਔਰਤ ਨੂੰ ਕਾਬੂ ਕਰ ਕੇ ਸਾਡੇ ਪੈਸੇ ਵਾਪਸ ਦਿਵਾਏ ਜਾਣ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਸਕੂਲ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ
NEXT STORY