ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ)- ਅੌਰਤਾਂ ’ਤੇ ਹੋ ਰਹੇ ਅੱਤਿਆਚਾਰਾਂ ਦੇ ਰੋਸ ਵਜੋਂ ਅੱਜ ਜਨਵਾਦੀ ਇਸਤਰੀ ਸਭਾ ਨੇ ਸ਼ਿੰਦਰ ਕੌਰ, ਦਵਿੰਦਰ ਕੌਰ ਅਤੇ ਮਨਜੀਤ ਕੌਰ ਦੀ ਅਗਵਾਈ ਹੇਠ ਡੀ. ਸੀ. ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਤੋਂ ਪਹਿਲਾਂ ਅੌਰਤਾਂ ਨੇ ਨਹਿਰੂ ਪਾਰਕ ਗੁਰਦਾਸਪੁਰ ਤੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੱਕ ਰੋਸ ਮਾਰਚ ਕਰ ਕੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸਤਰੀ ਸਭਾ ਦੀ ਪ੍ਰਦੇਸ਼ ਜਨਰਲ ਸਕੱਤਰ ਨੀਲਮ ਘੁਮਾਣ ਨੇ ਕਿਹਾ ਕਿ ਅੌਰਤਾਂ ’ਤੇ ਹੋ ਰਹੇ ਅੱਤਿਆਚਾਰ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਦਲਿਤ ਅੌਰਤਾਂ ਲਈ ਹਿੰਦੋਸਤਾਨ ਸਭ ਤੋਂ ਅਸੁਰੱਖਿਅਤ ਬਣਦਾ ਜਾ ਰਿਹਾ ਹੈ। ਸਰਕਾਰ ਵੱਲੋਂ ਅਪਣਾਈਅਾਂ ਜਾ ਰਹੀਅਾਂ ਲੋਕ ਵਿਰੋਧੀ ਆਰਥਕ ਨੀਤੀਆਂ ਕਾਰਨ ਅੌਰਤਾਂ ਸਭ ਤੋਂ ਜ਼ਿਆਦਾ ਨਿਸ਼ਾਨੇ ’ਤੇ ਹਨ। ਉਨ੍ਹਾਂ ਕਿਹਾ ਕਿ ਲੁੱਟਾਂ-ਖੋਹਾਂ, ਛੇਡ਼ਛਾਡ਼ ਅਤੇ ਜਬਰ-ਜ਼ਨਾਹ ਵਰਗੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਪ੍ਰਦਰਸ਼ਨਕਾਰੀ ਅੌਰਤਾਂ ਨੇ ਜ਼ਿਲਾ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ-ਪੱਤਰ ਭੇਜ ਕੇ ਮੰਗ ਕੀਤੀ ਕਿ ਅੌਰਤਾਂ ਨੂੰ ਹਰ ਖੇਤਰ ’ਚ ਬਰਾਬਰ ਅਧਿਕਾਰਾਂ ਦੀ ਗਾਰੰਟੀ, ਸਥਾਈ ਰੋਜ਼ਗਾਰ ਅਤੇ ਸਨਮਾਨਯੋਗ ਦਿਹਾਡ਼ੀ ਉਲਪਬਧ ਕਰਵਾਈ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਮਹਿਲਾ ਸੁਰੱਖਿਅਤ ਕਮੇਟੀਆਂ ਦਾ ਗਠਨ ਕਰਨ, ਸਮਾਜਕ ਸੁਰੱਖਿਆ ਪੈਨਸ਼ਨ ਦੇਣ, ਮਗਨਰੇਗਾ ਕਿਰਤੀ ਦੀ ਮੰਗ ਲਾਗੂ ਕਰਵਾਉਣ ਦੀ ਮੰਗ ਵੀ ਕੀਤੀੇ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਗੁਰਮੀਤ ਕੌਰ, ਰਛਪਾਲ, ਕਸ਼ਮੀਰ ਕੌਰ, ਪਰਮਜੀਤ ਕੌਰ, ਭਜਨ ਕੌਰ, ਰੋਜ਼ੀ, ਨੀਲਮ, ਭਜਨ ਕੌਰ, ਕਮਲੇਸ਼ ਸ਼ਾਂਤੀ, ਨੀਲਮ ਮਧੂ ਬਾਲਾ, ਸੰਤੋਸ਼, ਗੁਰਮੀਤ ਕੌਰ, ਹਰਜੀਤ ਕੌਰ, ਜਸਬੀਰ ਕੌਰ, ਰਜਨੀ, ਕੰਵਲਜੀਤ ਰਾਜ, ਰਾਜਵਿੰਦਰ, ਪਰਮਜੀਤ ਕੌਰ ਨੇ ਵੀ ਸੰਬੋਧਨ ਕੀਤਾ।
ਵਿਦੇਸ਼ ਭੇਜਣ ਦੇ ਨਾਂ ’ਤੇ ਕੀਤੀ ਠੱਗੀ
NEXT STORY