ਜਲੰਧਰ(ਖੁਰਾਣਾ)— ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਚਰਚਾ 'ਚ ਚੱਲ ਰਹੇ ਰੈਣਕ ਬਾਜ਼ਾਰ ਖੇਤਰ ਦੀ ਇਕ ਦੁਕਾਨ ਦਾ ਛੱਜਾ (ਬਨੇਰਾ) ਮੰਗਲਵਾਰ ਦੀ ਸ਼ਾਮ ਅਚਾਨਕ ਡਿੱਗ ਗਿਆ। ਇਸ ਦੌਰਾਨ ਐਕਟਿਵਾ 'ਤੇ ਸਵਾਰ ਮਹਿਲਾ ਦੇ ਸੱਟਾਂ ਲੱਗ ਗਈਆਂ, ਜਿਸ ਨੂੰ ਜ਼ਖਮੀ ਡਾਕਟਰ ਦੇ ਕੋਲ ਲਿਜਾਇਆ ਗਿਆ ਅਤੇ ਉਸ ਨੂੰ ਟਾਂਕੇ ਲੱਗੇ ਹਨ। ਇਸ ਹਾਦਸੇ 'ਚ ਮਹਿਲਾ ਦੀ ਐਕਟਿਵਾ ਪੂਰੀ ਤਰ੍ਹਾਂ ਨੁਕਸਾਨੀ ਗਈ। ਮਹਿਲਾ ਉਥੇ ਸ਼ੌਪਿੰਗ ਕਰਨ ਦੇ ਲਈ ਆਈ ਸੀ ਕਿ ਸ਼ਾਪਿੰਗ ਕਰਨ ਤੋਂ ਬਾਅਦ ਉਹ ਐਕਟਿਵਾ 'ਤੇ ਸਵਾਰ ਹੋ ਕੇ ਘਰ ਜਾਣ ਲੱਗੀ ਸੀ ਅਤੇ ਘਟਨਾ ਵਾਪਰ ਗਈ।
ਜ਼ਿਕਰਯੋਗ ਹੈ ਸੈਦਾਂ ਗੇਟ ਦੇ ਕੋਲ ਸਥਿਤ ਡ੍ਰਾਈਫਰੂਟ ਵਾਲੀ ਦੁਕਾਨ ਦੇ ਮਾਲਕਾਂ ਨੇ ਕੁਝ ਸਮਾਂ ਪਹਿਲਾਂ ਸੜਕ ਤੋਂ ਕਬਜ਼ੇ ਨੂੰ ਹਟਾ ਕੇ ਪਿੱਛੇ ਕਰ ਲਿਆ ਸੀ ਪਰ ਛੱਜਾ ਉਥੇ ਹੀ ਬਣਿਆ ਹੋਇਆ ਸੀ। ਨੇੜੇ ਦੀਆਂ ਦੁਕਾਨਾਂ 'ਚ ਰਿਪੇਅਰ ਆਦਿ ਦਾ ਕੰਮ ਚੱਲ ਰਿਹਾ ਸੀ। ਅਜਿਹੇ 'ਚ ਛੱਜਾ (ਬਨੇਰਾ) ਅਚਾਨਕ ਹੀ ਡਿੱਗ ਗਿਆ ਪਰ ਕੋਈ ਵੱਡੀ ਘਟਨਾ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਇਥੋਂ ਦੀਆਂ ਬਿਲਡਿੰਗਾਂ ਦਹਾਕਿਆਂ ਤੋਂ ਪੁਰਾਣੀਆਂ ਹਨ। ਹੁਣ ਹਾਈਕੋਰਟ ਨੇ ਨਿਰਦੇਸ਼ਾਂ 'ਤੇ ਬਾਜ਼ਾਰ ਦੀ 100 ਦੇ ਕਰੀਬ ਦੁਕਾਨਾਂ ਨੂੰ ਕਬਜ਼ੇ ਹਟਾਉਣ ਦੇ ਆਦੇਸ਼ ਮਿਲੇ, ਜਿਨ੍ਹਾਂ 'ਚ ਕਰੀਬ 85 ਦੁਕਾਨਾਂ ਨੇ ਆਪਣੇ ਕਬਜ਼ੇ ਹਟਾ ਲਏ ਹਨ। ਕਈ ਅਜਿਹੀਆਂ ਬਿਲਡਿੰਗਾਂ ਹਨ ਜਿੱਥੇ ਸੜਕ ਕੰਢੇ ਕਬਜ਼ਿਆਂ ਨੂੰ ਤਾਂ ਹਟਾ ਲਿਆ ਜਾਂਦਾ ਹੈ ਪਰ ਉੱਪਰੀ ਮੰਜ਼ਿਲਾਂ 'ਤੇ ਬਣੀਆਂ ਬਿਲਡਿੰਗਾਂ ਅਤੇ ਰਿਹਾਇਸ਼ਾਂ ਨੂੰ ਛੇੜਿਆ ਨਹੀਂ ਗਿਆ। ਕਈ ਉੱਪਰੀ ਮੰਜ਼ਿਲਾਂ ਤਾਂ ਖਸਤਾਹਾਲ ਹਾਲਤ 'ਚ ਦਿੱਸ ਰਹੀਆਂ ਹਨ। ਇਸ ਲਈ ਨਿਗਮ ਨੂੰ ਚਾਹੀਦਾ ਹੈ ਕਿ ਉਹ ਬਾਜ਼ਾਰ ਦੀ ਖਸਤਾਹਾਲਤ ਬਿਲਡਿੰਗਾਂ ਦਾ ਵੀ ਸਰਵੇ ਕਰੇ।
ਚਾਕੂ ਦੀ ਨੋਕ 'ਤੇ ਔਰਤ ਦਾ ਪਰਸ ਖੋਹਣ ਵਾਲੇ ਦੋ ਨੌਜਵਾਨਾਂ ਵਿਰੁੱਧ ਕੇਸ ਦਰਜ
NEXT STORY