ਲੁਧਿਆਣਾ : ਸੁਪਰਡੈਂਟ ਜ਼ਨਾਨਾ ਜੇਲ੍ਹ ਲੁਧਿਆਣਾ ਦਲਬੀਰ ਸਿੰਘ ਕਾਹਲੋਂ ਅਤੇ ਡਿਪਟੀ ਸੁਪਰਡੈਂਟ ਰਵਨੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੀਕ ਡਾਇਰੈਕਟਰ ਜਨਰਲ ਪੁਲਸ (ਜੇਲ੍ਹਾਂ) ਪੰਜਾਬ ਅਰੁਣ ਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਨਾਨਾ ਜੇਲ੍ਹ ਲੁਧਿਆਣਾ ਵਿੱਚ ਬੰਦੀ ਔਰਤਾਂ ਨੂੰ ਜੇਲ੍ਹ ਅੰਦਰ ਕਰਵਾ ਚੌਥ ਦਾ ਵਰਤ ਰੱਖਣ ਲਈ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆ ਗਈਆਂ। ਇਸ ਤੋਂ ਇਲਾਵਾ ਇਹਨਾਂ ਬੰਦੀ ਔਰਤਾਂ ਦੀ ਉਨ੍ਹਾਂ ਦੇ ਪਤੀਆਂ ਨਾਲ ਮੁਲਾਕਾਤਾਂ ਵੀ ਕਰਵਾਈਆ ਗਈਆਂ।
ਇਹ ਵੀ ਪੜ੍ਹੋ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਆਜ਼ਾਦੀ, ਧਰਮ ਤੇ ਇਨਸਾਫ਼ ਲਈ ਲੜਨ ਦੀ ਪ੍ਰੇਰਣਾ ਦਿੱਤੀ - ਮੰਤਰੀ ਸੌਂਦ
ਉਨ੍ਹਾਂ ਦੱਸਿਆ ਕਿ ਦੇਸ਼ ’ਚ ਕਰਵਾ ਚੌਥ ਦਾ ਤਿਉਹਾਰ ਸੁਹਾਗਣ ਔਰਤਾਂ ਲਈ ਖ਼ਾਸ ਮਹੱਤਵ ਰੱਖਦਾ ਹੈ। ਇਸੇ ਕੜੀ ਤਹਿਤ ਤਾਜਪੁਰ ਰੋਡ ਦੀ ਮਹਿਲਾ ਜੇਲ੍ਹ ’ਚ ਕੈਦੀ/ਹਵਾਲਾਤੀ ਔਰਤਾਂ ਨੇ ਕਰਵਾਚੌਥ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ। ਕੈਦੀ ਔਰਤਾਂ ਨੇ ਇਕ-ਦੂਜੇ ਦੇ ਹੱਥਾਂ ’ਤੇ ਮਹਿੰਦੀ ਵੀ ਲਗਾਈ ਅਤੇ ਵਰਤ ਰੱਖ ਕੇ ਆਪਣੇ ਪਤੀ ਦੀ ਲੰਮੀ ਉਮਰ ਲਈ ਕਾਮਨਾ ਕੀਤੀ। ਬੰਦੀ ਔਰਤਾਂ ਨੇ ਪ੍ਰੰਪਰਾ ਅਨੁਸਾਰ ਸਵੇਰੇ ਦੇ ਸਮੇਂ ਉੱਠ ਕੇ ਸਰਘੀ ਵੀ ਖਾਧੀ ਅਤੇ ਸ਼ਾਮ ਸਮੇਂ ਸਾਂਝੇ ਰੂਪ ’ਚ ਕਥਾ ਸੁਣ ਕੇ ਥਾਲੀਆਂ ਨੂੰ ਆਪਸ ’ਚ ਵੰਡਿਆ ਗਿਆ।
55 ਕੈਦੀ ਔਰਤਾਂ ਨੇ ਰੱਖਿਆ ਵਰਤ
ਜੇਲ੍ਹ ’ਚ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਕੈਦੀ ਔਰਤਾਂ ਨੂੰ ਸਾਮਾਨ ਵੀ ਉਪਲੱਬਧ ਕਰਵਾਇਆ ਗਿਆ, ਜਿਸ ’ਚ ਫਲ, ਮਠਿਆਈਆਂ, ਹੱਥਾਂ ’ਚ ਲੱਗਣ ਵਾਲੀ ਮਹਿੰਦੀ ਤੇ ਪੂਜਾ ਦਾ ਸਾਮਾਨ ਸ਼ਾਮਲ ਸੀ। 55 ਕੈਦੀ ਔਰਤਾਂ ਨੇ ਕਰਵਾ ਚੌਥ ਦਾ ਵਰਤ ਰੱਖਿਆ ਅਤੇ ਸੀਖਾਂ ’ਚੋਂ ਹੀ ਚੰਦ ਦਾ ਦੀਦਾਰ ਕੀਤਾ। ਬੰਦੀ ਔਰਤਾਂ ਨੇ ਭਜਨ ਅਤੇ ਗੀਤ ਵੀ ਗਾਏ। ਕਿਸੇ ਵੀ ਕੈਦੀ ਔਰਤ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਏ, ਇਸ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਖ ਕੌਮ ਦਾ ਇਤਿਹਾਸਕ ਦਿਹਾੜਾ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੀ ਦਿੱਲੀ ਕਮੇਟੀ ਦਾ ਕਰੇ ਸਹਿਯੋਗ : ਕਾਲਕਾ, ਕਾਹਲੋਂ
NEXT STORY