ਜਲੰਧਰ (ਇੰਟ.)-ਸੂਬੇ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਸੂਬੇ ਵਿਚ ਲਗਾਤਾਰ ਕੋਰੋਨਾ ਦਾ ਪਸਾਰ ਵੱਧਦਾ ਹੀ ਜਾ ਰਿਹਾ ਹੈ। ਪੰਜਾਬ ਦੇ ਜ਼ਿਆਦਾਤਰ ਮੀਡੀਆ ਹਾਊਸ ਜਲੰਧਰ ਵਿਚ ਹਨ ਜਿਨ੍ਹਾਂ ਵਲੋਂ ਵਰਕ ਫਰੌਮ ਹੋਮ ਕੀਤਾ ਜਾਣਾ ਸੰਭਵ ਨਹੀਂ ਹੈ। ਇਸ ਲਈ ਜਲੰਧਰ ਵਿਚ ਮੀਡੀਆ ਹਾਊਸ ਅਤੇ ਮੀਡੀਆ ਕਰਮਚਾਰੀਆਂ ਨੂੰ ਇਨ੍ਹਾਂ ਪਾਬੰਦੀਆਂ ਤੋਂ ਛੋਟ ਦਿੱਤੀ ਜਾਂਦੀ ਹੈ। ਮੀਡੀਆ ਹਾਊਸ ਨਾਲ ਸਬੰਧਤ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਮੀਡੀਆ ਹਾਊਸ ਵਲੋਂ ਜਾਰੀ ਕੀਤੇ ਗਏ ਆਈ.ਡੀ. ਕਾਰਡ ਲੋਕ ਸੰਪਰਕ ਅਫਸਰ, ਜਲੰਧਰ ਵਲੋਂ ਜਾਰੀ ਯੈਲੋ ਕਾਰਡ/ਐਕਰੀਡੇਸ਼ਨ ਕਾਰਡ ਹੀ ਕਰਫਿਊ ਪਾਸ ਦਾ ਕੰਮ ਕਰਨਗੇ।
ਇਹ ਵੀ ਪੜ੍ਹੋ-'ਭਾਰਤੀ ਬਿਨਾਂ ਕਾਰਣ ਜਾ ਰਹੇ ਹਸਪਤਾਲ, ਸਿਰਫ ਇਨ੍ਹਾਂ ਲੋਕਾਂ ਨੂੰ ਹੀ ਹੈ ਆਕਸੀਜਨ ਦੀ ਲੋੜ'
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਸਾਰੀਆਂ ਦੁਕਾਨਾਂ ਅਤੇ ਮਾਲ ਸ਼ਾਮ ਪੰਜ ਵਜੇ ਤਕ ਬੰਦ ਕੀਤੇ ਜਾਣੇ ਲਾਜ਼ਮੀ ਹਨ ਜਦਕਿ ਹੋਮਡਿਲਿਵਰੀ ਰਾਤ 9 ਵਜੇ ਤਕ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਰਾਤ ਦੇ ਕਰਫ਼ਿਊ ਦਾ ਸਮਾਂ ਵਧਾਇਆ ਗਿਆ ਹੈ। ਹੁਣ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤਕ ਕਰਫ਼ਿਊ ਜਾਰੀ ਰਹੇਗਾ ਜਦਕਿ ਪਹਿਲਾਂ ਰਾਤ 8 ਵਜੇ ਤੋਂ 5 ਵਜੇ ਤਕ ਸੀ। ਵੀਕਐਂਡ ਕਰਫ਼ਿਊ ਸ਼ਨੀਵਾਰ ਸਵੇਰੇ 5 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤਕ ਜਾਰੀ ਰਹੇਗਾ। ਹਾਲਾਂਕਿ ਹੋਰ ਲੋੜੀਂਦੀਆਂ ਸੇਵਾਵਾਂ ਨੂੰ ਕਰਫਿਊ ਤੋਂ ਬਾਹਰ ਰੱਖਿਆ ਗਿਆ ਹੈ। ਸਾਰੇ ਪ੍ਰਾਈਵੇਟ ਦਫ਼ਤਰਾਂ ਅਤੇ ਸਰਵਿਸ ਇੰਡਸਟਰੀ ਨੂੰ ਘਰੋਂ ਕੰਮ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ-ਵਾਸ਼ਿੰਗਟਨ ਪੁਲਸ ਦੇ ਕੰਪਿਊਟਰ ਤੋਂ ਡਾਟਾ ਚੋਰੀ, ਹੈਕਰਾਂ ਨੇ ਸ਼ੁਰੂ ਕੀਤੀ ਬਲੈਕਮੇਲਿੰਗ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਅਕਾਲੀ ਦਲ ਨੂੰ ਮਿਸ਼ਨ 2022 ਦਾ ‘ਫ਼ਿਕਰ’, ਕਿਸਾਨਾਂ ਦਾ ਕਿਧਰੇ ਨਹੀਂ ‘ਜ਼ਿਕਰ’
NEXT STORY