ਨਵੀਂ ਦਿੱਲੀ/ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਭਾਰਤ 'ਚ ਲੋਕ ਬਿਨ੍ਹਾਂ ਕਾਰਣ ਹਸਪਤਾਲ ਭੱਜ ਰਹੇ ਹਨ ਜਦਕਿ ਉਨ੍ਹਾਂ ਦਾ ਇਲਾਜ ਆਸਾਨੀ ਨਾਲ ਘਰ 'ਚ ਹੀ ਹੋ ਸਕਦਾ ਹੈ। ਅਜਿਹੇ ਸੰਵੇਦਨਸ਼ੀਲ ਸਥਾਨਾਂ 'ਤੇ ਵਧ ਰਹੀ ਭੀੜ ਕਾਰਣ ਗਲੋਬਲੀ ਮਹਾਮਾਰੀ ਕੋਵਿਡ-19 ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਡਬਲਯੂ.ਐੱਚ.ਓ. ਦੇ ਬੁਲਾਰੇ ਤਾਰਿਕ ਜਾਸੇਰਵੇਕ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ 'ਚ ਕੋਰੋਨਾ ਨਾਲ ਮੌਤ ਦੀ ਗਿਣਤੀ ਦੋ ਲੱਖ ਦੇ ਪਾਰ ਹੋ ਚੁੱਕੀ ਹੈ।
ਇਹ ਵੀ ਪੜ੍ਹੋ-ਵਾਸ਼ਿੰਗਟਨ ਪੁਲਸ ਦੇ ਕੰਪਿਊਟਰ ਤੋਂ ਡਾਟਾ ਚੋਰੀ, ਹੈਕਰਾਂ ਨੇ ਸ਼ੁਰੂ ਕੀਤੀ ਬਲੈਕਮੇਲਿੰਗ
ਇਸ ਦੇ ਬਾਵਜੂਦ ਹਸਪਤਾਲਾਂ 'ਚ ਆਕਸੀਜਨ ਦੀ ਪੂਰੀ ਸਪਲਾਈ ਨਹੀਂ ਹੈ ਅਤੇ ਮਰੀਜ਼ਾਂ ਨੂੰ ਦਾਖਲ ਕਰਨ ਲਈ ਬੈੱਡ ਵੀ ਨਹੀਂ ਹਨ। ਡਬਲਯੂ.ਐੱਚ.ਓ. ਹੁਣ ਭਾਰਤ ਨੂੰ ਅਹਿਮ ਉਪਕਰਣ ਅਤੇ ਸਮਗਰੀਆਂ ਦੀ ਸਪਲਾਈ ਕਰ ਰਿਹਾ ਹੈ। ਇਸ 'ਚ ਚਾਰ ਹਜ਼ਾਰ ਆਕਸੀਜਨ ਕਾਂਸੇਟ੍ਰੇਟਰ ਵੀ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਨਾਲ ਇਨਫੈਕਟਿਡ 15 ਫੀਸਦੀ ਤੋਂ ਵੀ ਘੱਟ ਭਾਰਤੀਆਂ ਨੂੰ ਅਸਲ 'ਚ ਹਸਪਤਾਲ 'ਚ ਦੇਖ ਭਾਲ ਦੀ ਲੋੜ ਹੈ ਅਤੇ ਇਸ ਤੋਂ ਵੀ ਘੱਟ ਭਾਰਤੀਆਂ ਨੂੰ ਆਕਸੀਜਨ ਦੀ ਲੋੜ ਹੈ।
ਇਹ ਵੀ ਪੜ੍ਹੋ-ਐਪਲ ਨੇ ਰਿਲੀਜ਼ ਕੀਤਾ iOS 14.5 , ਹੁਣ ਬਿਨਾਂ ਫੇਸ ਮਾਸਕ ਲਾਏ ਅਨਲਾਕ ਹੋਵੇਗਾ ਆਈਫੋਨ
ਜਾਸੇਰਵੇਕ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਸਮੱਸਿਆ ਦਾ ਵੱਡਾ ਕਾਰਣ ਇਹ ਹੈ ਕਿ ਹਰ ਕੋਈ ਹਸਪਤਾਲ ਵੱਲ ਭੱਜ ਰਿਹਾ ਹੈ। ਅਜਿਹਾ ਤਾਂ ਹੈ ਜਦ ਕੋਰੋਨਾ ਦੇ ਮਾਮੂਲੀ ਲੱਛਣਾਂ ਵਾਲੇ ਇਨਫੈਕਸ਼ਨ ਨਾਲ ਆਸਾਨੀ ਨਾਲ ਆਪਣੇ ਘਰ 'ਤੇ ਰਹਿ ਕੇ ਹੀ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮੂਹ ਪੱਧਰ ਦੇ ਕੇਂਦਰਾਂ 'ਤੇ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਜਾਣੀ ਚਾਹੀਦੀ ਹੈ ਅਤੇ ਪਾਜ਼ੇਟਿਵ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਨਾਲ ਘਰ 'ਚ ਹੀ ਸੁਰੱਖਿਅਤ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ-'ਅਮਰੀਕਾ ਦੇ ਵੈਕਸੀਨ ਸਾਂਝਾ ਕਰਨ ਦਾ ਫੈਸਲਾ ਸਵਾਗਤ ਯੋਗ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
'ਮਈ ਦੇ ਪਹਿਲੇ ਹਫਤੇ ਤੋਂ ਸ਼ਾਂਤ ਹੋਣ ਲੱਗੇਗੀ ਕੋਰੋਨਾ ਦੀ ਦੂਜੀ ਲਹਿਰ'
NEXT STORY