ਫਗਵਾੜਾ (ਰੁਪਿੰਦਰ ਕੌਰ)- ਨਗਰ ਨਿਗਮ ਫਗਵਾੜਾ ਨੇ ਕੱਲ ਦੀ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਅੱਜ ਵੀ ਅਣ-ਅਧਿਕਾਰਿਤ ਕਾਲੋਨੀਆਂ ਢਾਹੁਣ ਦਾ ਕੰਮ ਜਾਰੀ ਰੱਖਿਆ। ਨਿਗਮ ਕਮਿਸ਼ਨਰ ਸ਼੍ਰੀ ਬਖਤਾਵਰ ਵਲੋਂ ਵਾਰ-ਵਾਰ ਦਿੱਤੀ ਗਈ ਚਿਤਾਵਨੀ ਤੇ ਨੋਟਿਸ ਨੂੰ ਲੋਕਾਂ ਵਲੋਂ ਅਣਡਿੱਠ ਕੀਤਾ ਗਿਆ ਸੀ ਤਾਂ ਮਜਬੂਰਨ ਕਾਰਵਾਈ ਕੀਤੀ ਗਈ।
ਨਿਗਮ ਨੇ ਅੱਜ ਫਿਰ ਪਲਾਹੀ ਰੋਡ ਤੇ ਗੰਦਾ ਨਾਲਾ ਏਰੀਏ 'ਚ ਕਾਰਵਾਈ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਅਣ-ਅਧਿਕਾਰਤ ਉਸਾਰੀਆਂ ਤੇ ਕਬਜ਼ਿਆਂ ਨੂੰ ਢਾਹ ਦਿੱਤਾ। ਬਿਲਡਿੰਗ ਸ਼ਾਖਾ ਦੇ ਕਰਮਚਾਰੀਆਂ ਵਲੋਂ ਜਿਨ੍ਹਾਂ 'ਚੋਂ ਧਰਮਪਾਲ ਸਿੰਘ ਐੈੱਸ. ਟੀ. ਪੀ., ਗਗਨਦੀਪ ਸ਼ਰਮਾ ਬਿਲਡਿੰਗ ਇੰਸਪੈਕਟਰ, ਹਰਪ੍ਰੀਤ ਸਿੰਘ, ਰਮਨ ਕੁਮਾਰ ਸੈਕਟਰੀ ਇੰਸਪੈਕਟਰ, ਗੁਰਿੰਦਰ ਸਿੰਘ ਚੀਫ ਸੈਕਟਰੀ ਇੰਸਪੈਕਟਰ ਵਲੋਂ ਸਾਂਝੀ ਕਾਰਵਾਈ ਕਰਦਿਆਂ ਨਗਰ ਨਿਗਮ ਦੀ ਜਗ੍ਹਾ ਨੂੰ ਖਾਲੀ ਕਰਵਾ ਦਿੱਤਾ ਗਿਆ।
ਹਰਿਗੋਬਿੰਦ ਨਗਰ, ਇੰਪਰੂਵਮੈਂਟ ਟਰੱਸਟ ਬਾਹਰੋਂ ਵੀ ਕਬਜ਼ੇ ਹਟਵਾਏ
ਪਿਛਲੇ ਹਫਤੇ ਨਿਗਮ ਵਲੋਂ ਉਪਰੋਕਤ ਜਗ੍ਹਾ 'ਤੋਂ ਕਬਜ਼ੇ ਹਟਵਾਏ ਗਏ ਸੀ ਪਰ ਰੇਹੜੀ ਵਾਲਿਆਂ ਨੇ ਮੁੜ ਨਾਜਾਇਜ਼ ਕਬਜ਼ੇ ਕਰ ਕੇ ਨਿਗਮ ਨੂੰ ਅੰਗੂਠਾ ਦਿਖਾ ਦਿੱਤਾ ਸੀ। ਅੱਜ ਦੁਬਾਰਾ ਕਾਰਵਾਈ ਕਰਦਿਆਂ ਨਿਗਮ ਨੇ ਫਿਰ ਕਬਜ਼ੇ ਹਟਵਾਏ ਤੇ ਪੁਲਸ ਵਲੋਂ ਪਰਚਾ ਦਰਜ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਨਿਗਮ ਕਮਿਸ਼ਨਰ ਬਖਤਾਵਰ ਸਿੰਘ ਤੇ ਸਹਾਇਕ ਕਮਿਸ਼ਨਰ ਸੁਰਜੀਤ ਸਿੰਘ ਨੇ ਦੁਬਾਰਾ ਅਪੀਲ ਕੀਤੀ ਹੈ ਕਿ ਲੋਕ ਨਾਜਾਇਜ਼ ਕਬਜ਼ੇ ਕਰ ਕੇ ਕਾਨੂੰਨ ਹੱਥ 'ਚ ਨਾ ਲੈਣ ਨਹੀਂ ਤਾਂ ਅਸੀਂ ਪਰਚੇ ਦਰਜ ਕਰਨ ਲਈ ਮਜਬੂਰ ਹੋ ਜਾਵਾਂਗੇ ਜਿਸ ਨਾਲ ਕੰਮ ਦਾ ਨੁਕਸਾਨ ਹੋਵੇਗਾ ਤੇ ਸ਼ਹਿਰ 'ਚ ਅਸ਼ਾਂਤੀ ਫੈਲੇਗੀ।
ਬਿੱਟਾ ਨੇ ਮੁੰਬਈ 'ਚ 26/11 ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
NEXT STORY