ਤਪਾ ਮੰਡੀ (ਸ਼ਾਮ, ਗਰਗ) : ਪਿੰਡ ਢਿਲਵਾਂ ਦੀ ਨੰਦੀ ਬਸਤੀ ’ਚ ਬੀਤੀ ਰਾਤ ਇੱਕ ਨੌਜਵਾਨ ਮਜ਼ਦੂਰ ਨੇ ਆਰਥਿਕ ਤੰਗੀ ਤੋਂ ਪਰੇਸ਼ਾਨ ਹੋਕੇ ਲੋਹੇ ਦੀ ਗਰਿੱਲ ਨਾਲ ਚੁੰਨੀ ਬੰਨ੍ਹਕੇ ਲਟਕਕੇ ਫਾਹਾ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਂਚ ਅਧਿਕਾਰੀ ਮਹਿਲਾ ਥਾਣੇਦਾਰ ਰੇਣੂ ਪਰੋਚਾ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਨੰਦੀ ਬਸਤੀ ਢਿਲਵਾਂ ਮਿਹਨਤ ਮਜਦੂਰੀ ਕਰਦਾ ਸੀ ਅਤੇ ਰਾਤ ਦਾ ਖਾਣਾ ਖਾਕੇ ਆਪਣੇ ਕਮਰੇ ’ਚ ਸੋ ਗਿਆ ਅਤੇ ਰਾਤ ਸਮੇਂ ਕਮਰੇ ‘ਚ ਲੱਗੀ ਲੋਹੇ ਦੀ ਗਰਿੱਲ ਨਾਲ ਚੁੰਨੀ ਬੰਨ੍ਹ ਕੇ ਲਟਕ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪਰਿਵਾਰਿਕ ਮੈਂਬਰਾਂ ਨੂੰ ਸਵੇਰ ਸਮੇਂ ਪਤਾ ਲੱਗਾ ਜਦ ਉਹ ਚਾਹ ਦੇਣ ਗਏ ਸਨ।
ਇਹ ਵੀ ਪੜ੍ਹੋ : ਬੇਰੁਜ਼ਗਾਰੀ ਤੋਂ ਪਰੇਸ਼ਾਨ 19 ਸਾਲਾ ਗੱਭਰੂ ਨੇ ਗਲ ਲਾਈ ਮੌਤ
ਪਰਿਵਾਰਰਿਕ ਮੈਂਬਰਾਂ ਨੇ ਦੱਸਿਆ ਕਿ ਇਹ ਕਈ ਦਿਨਾਂ ਤੋਂ ਪਰੇਸ਼ਾਨ ਰਹਿੰਦਾ ਸੀ ਕਿਉਂਕਿ ਮਜ਼ਦੂਰੀ ਘੱਟ ਹੀ ਮਿਲਦੀ ਸੀ, ਜਿਸ ਕਾਰਨ ਦੁੱਖੀ ਹੋ ਕੇ ਆਤਮਹੱਤਿਆਂ ਕੀਤੀ। ਪੁਲਸ ਨੇ ਮ੍ਰਿਤਕ ਦੇ ਪਿਤਾ ਸੇਵਕ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਅਪਣੇ ਪਿੱਛੇ ਮਾਤਾ-ਪਿਤਾ ਅਤੇ ਇੱਕ ਭਰਾ ਜੋ ਮਲੇਸ਼ੀਆ ਗਿਆ ਹੋਇਆ ਹੈ ਅਤੇ ਦੋ ਭੈਣਾਂ ਨੂੰ ਛੱਡ ਗਿਆ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਆਨਲਾਈਨ ਡਰਾਈਵਿੰਗ ਲਾਇਸੈਂਸ ਲਈ ਪੋਰਟਲ ਦੀ ਸ਼ੁਰੂਆਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਹੁਣ ਘਰ ਬੈਠੇ ਮਿਲੇਗਾ ਡਰਾਈਵਿੰਗ ਲਾਈਸੈਂਸ, CM ਮਾਨ ਵੱਲੋਂ ਪੋਰਟਲ ਦੀ ਸ਼ੁਰੂਆਤ
NEXT STORY