ਜਲੰਧਰ (ਪੁਨੀਤ) - ਨਾਗਰਾ ’ਚ ਟਰਾਂਸਫਾਰਮਰ ਦੀ ਰਿਪੇਅਰ ਕਰ ਰਹੇ ਠੇਕਾ ਕਰਮਚਾਰੀ ਦੀ 11 ਕੇ.ਵੀ. ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ, ਜਿਸ ਕਾਰਨ ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਤੇ ਸਾਥੀ ਕਰਮਚਾਰੀਆਂ ਨੇ ਲਾਸ਼ ਨੂੰ ਸ਼ਕਤੀ ਸਦਨ ਦੇ ਬਾਹਰ ਰੱਖ ਕੇ ਧਰਨਾ ਦਿੱਤਾ। ਇਸ ਕਾਰਨ ਹਾਈਵੇ 5 ਘੰਟੇ ਜਾਮ ਰਿਹਾ ਤੇ ਆਵਾਜਾਈ ਵਿਵਸਥਾ ਬੁਰੀ ਤਰ੍ਹਾਂ ਵਿਗੜ ਗਈ। ਆਵਾਜਾਈ ਨੂੰ ਹੋਰ ਸੜਕਾਂ ਤੋਂ ਮੋੜਨਾ ਪਿਆ।
ਸੀ.ਐੱਚ.ਬੀ. (ਕੰਪਲੇਂਟ ਹੈਂਡਲਿੰਗ ਬਾਈਕ) ਠੇਕਾ ਮੁਲਾਜ਼ਮ ਯੂਨੀਅਨ ਨੇ ਮ੍ਰਿਤਕ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਤੇ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਦੋਸਤਾਂ ਨੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਨ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਹੈ ਕਿ ਜਦੋਂ ਤੱਕ ਪ੍ਰਸ਼ਾਸਨ ਮੁਆਵਜ਼ਾ ਦੇਣ ਦਾ ਵਾਅਦਾ ਨਹੀਂ ਕਰਦਾ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ।

ਹਾਦਸੇ ਦਾ ਸ਼ਿਕਾਰ ਹੋਏ ਸੰਨੀ ਕੁਮਾਰ ਸ਼ਿਵ ਨਗਰ (ਨਾਗਰਾ) ਪਿਛਲੇ ਕਈ ਸਾਲਾਂ ਤੋਂ ਸੀ.ਐੱਚ.ਬੀ. ’ਚ ਠੇਕਾ ਮੁਲਾਜ਼ਮ ਵਜੋਂ ਕੰਮ ਕਰ ਰਿਹਾ ਸੀ ਤੇ ਮਕਸੂਦਾਂ ਡਵੀਜ਼ਨ ਅਧੀਨ ਤਾਇਨਾਤ ਸੀ। ਸਵੇਰੇ 8-9 ਵਜੇ ਦੇ ਕਰੀਬ ਉਹ ਮਕਸੂਦਾਂ ਅਧੀਨ ਪੈਂਦੇ ਨਾਗਰਾ ’ਚ ਟਰਾਂਸਫਾਰਮਰ ਦੀ ਰਿਪੇਅਰ ਕਰ ਰਿਹਾ ਸੀ। ਜੰਪਰ ਦੀ ਮੁਰੰਮਤ ਕਰਦੇ ਸਮੇਂ ਉਹ ਉੱਪਰ ਜਾ ਰਹੀ 11 ਕੇ.ਵੀ. ਦੀਆਂ ਤਾਰਾਂ ਦੀ ਲਪੇਟ ’ਚ ਆ ਗਿਆ।

ਸਾਥੀ ਕਰਮਚਾਰੀ ਹਾਦਸੇ ਦਾ ਸ਼ਿਕਾਰ ਹੋਏ ਸੰਨੀ ਨੂੰ ਟੈਗੋਰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਯੂਨੀਅਨ ਆਗੂ ਸੰਨੀ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਲੈ ਗਏ। ਯੂਨੀਅਨ ਨੇ ਪਤਨੀ ਨੂੰ ਸਰਕਾਰੀ ਨੌਕਰੀ ਤੇ 20 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਸੀ.ਐੱਚ.ਬੀ. ਦੇ ਜ਼ੋਨ ਪ੍ਰਧਾਨ ਇੰਦਰਪ੍ਰੀਤ ਸਿੰਘ, ਜਲੰਧਰ ਸਰਕਲ ਪ੍ਰਧਾਨ ਸੋਹਣ ਸਿੰਘ, ਮਾਡਲ ਟਾਊਨ ਮੰਡਲ ਪ੍ਰਧਾਨ ਜਗਤਾਰ ਸਿੰਘ ਦੀ ਅਗਵਾਈ ਹੇਠ ਸਾਥੀ ਕਰਮਚਾਰੀ ਲਾਸ਼ ਲੈ ਕੇ ਸ਼ਕਤੀ ਸਦਨ ਦੇ ਬਾਹਰ ਪੁੱਜੇ ਤੇ ਸੜਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮੁਲਾਜ਼ਮਾਂ ਵੱਲੋਂ ਫੀਡਰ ਬੰਦ ਨਾ ਕਰਨ ਦਾ ਦੋਸ਼ ਲਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਫੀਡਰ ਬੰਦ ਕੀਤਾ ਹੁੰਦਾ ਤਾਂ ਇਹ ਹਾਦਸਾ ਨਾ ਵਾਪਰਦਾ।

ਸ਼ਕਤੀ ਸਦਨ ਦੇ ਬਾਹਰ ਸੜਕ ਜਾਮ ਹੋਣ ਕਾਰਨ ਦੋਵੇਂ ਪਾਸੇ ਲੰਮਾ ਜਾਮ ਲੱਗ ਗਿਆ, ਜਿਸ ਕਾਰਨ ਵਾਹਨਾਂ ਨੂੰ ਲੰਘਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਯੂਨੀਅਨ ਆਪਣੇ ਸਟੈਂਡ ’ਤੇ ਅੜੀ ਰਹੀ ਅਤੇ ਸ਼ਾਮ 5 ਵਜੇ ਤੱਕ ਪ੍ਰਦਰਸ਼ਨ ਜਾਰੀ ਰਿਹਾ। ਯੂਨੀਅਨ ਨੇ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਦੇ ਮੁੱਦੇ ’ਤੇ ਫਿਲਹਾਲ ਧਰਨਾ ਰੋਕ ਦਿੱਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਬੁੱਧਵਾਰ ਨੂੰ ਮੰਗਾਂ ਨਾ ਮੰਨੀਆਂ ਗਈਆਂ ਤਾਂ ਪ੍ਰਦਰਸ਼ਨ ਕੀਤਾ ਜਾਵੇਗਾ।
ਦੁਪਹਿਰ 12.30 ਵਜੇ ਦੇ ਕਰੀਬ ਸ਼ਕਤੀ ਸਦਨ ਦੇ ਬਾਹਰ ਸੜਕ ਜਾਮ ਹੋਣ ਕਾਰਨ ਦੋਵੇਂ ਪਾਸੇ ਲੰਮਾ ਜਾਮ ਲੱਗ ਗਿਆ, ਜਿਸ ਕਾਰਨ ਵਾਹਨਾਂ ਨੂੰ ਲੰਘਣ ’ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਯੂਨੀਅਨ ਆਪਣੇ ਸਟੈਂਡ ’ਤੇ ਅੜੀ ਰਹੀ ਤੇ ਸ਼ਾਮ 5 ਵਜੇ ਤੱਕ ਪ੍ਰਦਰਸ਼ਨ ਜਾਰੀ ਰਿਹਾ। ਯੂਨੀਅਨ ਨੇ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਦੇ ਮੁੱਦੇ ’ਤੇ ਫਿਲਹਾਲ ਧਰਨਾ ਰੋਕ ਦਿੱਤਾ ਹੈ ਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਬੁੱਧਵਾਰ ਨੂੰ ਮੰਗਾਂ ਨਾ ਮੰਨੀਆਂ ਗਈਆਂ ਤਾਂ ਪ੍ਰਦਰਸ਼ਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਫੌਜੀ ਪਤੀ ਡਿਊਟੀ 'ਤੇ ਰਹਿੰਦੈ ਬਾਹਰ, ਪਿੱਛੋਂ ਜੇਠ ਨਾਲ ਬਣ ਗਏ ਨਾਜਾਇਜ਼ ਸਬੰਧ, ਧੀ ਨੇ ਦੇਖ ਲਿਆ ਤਾਂ ਮਾਂ ਬਣੀ ਹੈਵਾਨ
10 ਲੱਖ ਦਾ ਚੈੱਕ ਲੈਣ ਲਈ ਕੋਈ ਨਹੀਂ ਆਇਆ : ਐਕਸੀਅਨ ਸੰਨੀ ਭਾਂਗਰਾ
ਮਕਸੂਦਾਂ ਡਵੀਜ਼ਨ ਦੇ ਐਕਸੀਅਨ ਸੰਨੀ ਭਾਂਗਰਾ ਨੇ ਦੱਸਿਆ ਕਿ ਐਕਸ ਗਰੇਸ਼ੀਆ ਦਾ 10 ਲੱਖ ਰੁਪਏ ਦਾ ਚੈੱਕ ਦੁਪਹਿਰ ਵੇਲੇ ਤਿਆਰ ਹੋਇਆ ਸੀ, ਜੋ ਉਨ੍ਹਾਂ ਦੇ ਦਫ਼ਤਰ ’ਚ ਪਿਆ ਹੈ। ਉਨ੍ਹਾਂ ਦੱਸਿਆ ਕਿ ਉਹ ਮ੍ਰਿਤਕ ਦੀ ਪਤਨੀ ਦਾ ਆਧਾਰ ਕਾਰਡ ਮੰਗ ਰਹੇ ਸਨ ਪਰ ਉਨ੍ਹਾਂ ਨੂੰ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਐਕਸ-ਗ੍ਰੇਸ਼ੀਆ ਤੋਂ ਇਲਾਵਾ ਸਮੂਹ ਬੀਮੇ ਲਈ 10 ਲੱਖ ਰੁਪਏ ਦੀ ਵਾਧੂ ਰਾਸ਼ੀ ਦਿੱਤੀ ਜਾਣੀ ਹੈ। ਇਸ ਤੋਂ ਇਲਾਵਾ ਪਤਨੀ ਨੂੰ ਗੁਜ਼ਾਰਾ ਭੱਤਾ ਆਦਿ ਦੇਣਾ ਪੈਂਦਾ ਹੈ, ਜੋ ਕਿ ਦਸਤਾਵੇਜ਼ ਜਮ੍ਹਾ ਕਰਵਾਉਣ ਤੋਂ ਬਾਅਦ ਮਿਲਦਾ ਹੈ।
ਇਹ ਵੀ ਪੜ੍ਹੋ- ਫੇਸਬੁੱਕ 'ਤੇ ਬਣੀ ਦੋਸਤ ਕਰ ਰਹੀ ਸੀ ਕੈਨੇਡਾ ਜਾਣ ਦੀ ਜ਼ਿੱਦ, ਗੁੱਸੇ 'ਚ ਨੌਜਵਾਨ ਨੇ ਗਲ਼ਾ ਵੱਢ ਕੇ ਕਰ'ਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਹੋਇਆ ਵੱਡਾ ਹਾਦਸਾ, ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ PA ਨਾਲ ਤਾਇਨਾਤ ਗੰਨਮੈਨ ਦੀ ਸੜਕ ਹਾਦਸੇ 'ਚ ਮੌਤ
NEXT STORY