ਲੁਧਿਆਣਾ, (ਪੰਕਜ)- ਫੋਕਲ ਪੁਆਇੰਟ ਸਥਿਤ ਸਿਲਾਈ ਮਸ਼ੀਨ ਬਣਾਉਣ ਵਾਲੀ ਇਕ ਫੈਕਟਰੀ 'ਚ ਮਸ਼ੀਨ ਸਾਫ ਕਰਨ ਲਈ ਅੰਦਰ ਦਾਖਲ ਹੋਏ ਮਜ਼ਦੂਰ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਪੋਸਟਮਾਰਟਮ ਕਰਨ ਲਈ ਭੇਜ ਦਿੱਤੀ ਹੈ। ਥਾਣਾ ਮੁਖੀ ਬਿਟਨ ਕੁਮਾਰ ਨੇ ਦੱਸਿਆ ਕਿ ਸਿਲਾਈ ਮਸ਼ੀਨ ਦੇ ਪਾਰਟਸ ਬਣਾਉਣ ਵਾਲੀ ਫੈਕਟਰੀ ਅਲੋਯ ਕਾਸਟਿੰਗ ਇੰਡੀਆ, ਜਿਸ ਦੇ ਮਾਲਕ ਦੁੱਗਰੀ ਦੇ ਹਿੰਮਤ ਸਿੰਘ ਨਗਰ ਨਿਵਾਸੀ ਰਜਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਹਰਦੋਈ ਯੂ. ਪੀ. ਨਿਵਾਸੀ ਸੁਰਜੀਤ ਰਾਮ ਰਾਜ (38) ਉਸ ਦੀ ਫੈਕਟਰੀ 'ਚ ਕੰਮ ਕਰਦਾ ਸੀ, ਉਥੇ ਬਣੇ ਕੁਆਰਟਰਾਂ ਵਿਚ ਰਹਿੰਦਾ ਸੀ। ਐਤਵਾਰ ਨੂੰ ਉਹ ਇਕ ਮਸ਼ੀਨ ਦੀ ਸਫਾਈ ਕਰਨ ਲਈ ਮਸ਼ੀਨ ਅੰਦਰ ਦਾਖਲ ਹੋਇਆ ਕਿ ਅਚਾਨਕ ਮਸ਼ੀਨ ਚੱਲ ਗਈ ਤੇ ਉਸ ਵਿਚ ਫਸ ਕੇ ਸੁਰਜੀਤ ਦੀ ਮੌਤ ਹੋ ਗਈ। ਥਾਣਾ ਮੁਖੀ ਨੇ ਸਪੱਸ਼ਟ ਕੀਤਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਦੇ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਖਸਤਾਹਾਲ ਛੱਤਾਂ ਹੇਠਾਂ ਡਰ ਦੇ ਸਾਏ 'ਚ ਰਹਿ ਰਿਹੈ ਪਰਿਵਾਰ
NEXT STORY