ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿਚ ਇਕ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਅੱਜ ਦੱਸਿਆ ਕਿ ਜ਼ਿਲ੍ਹੇ ਦੇ ਕਸ਼ਪਰਾ ਥਾਣਾ ਖੇਤਰ ਦੇ ਮੰਗਲੀਆ ਨੇੜੇ ਬੀਤੀ ਦੇਰ ਰਾਤ ਇਕ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਭਾਰਤ ਤੇ ਚੀਨ ਵਿਚਾਲੇ ਸੁਧਰ ਰਹੇ ਹਾਲਾਤ, ਬਣੀ 'ਕੁਝ ਸਹਿਮਤੀ'
ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਗੋਪਾਲ (45) ਵਾਸੀ ਇੰਦਰਾ ਨਗਰ ਅਤੇ ਈਸ਼ਵਰ ਵਾਸੀ ਮੰਗਲੀਆ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਐਮ.ਵਾਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਫਰਾਰ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡਾ ਹਾਦਸਾ! ਤੇਜ਼ ਰਫਤਾਰ ਬੱਸ ਪਲਟਣ ਕਾਰਨ ਹੋਈ 28 ਲੋਕਾਂ ਦੀ ਮੌਤ, 19 ਹੋਰ ਜ਼ਖਮੀ
ਆਧਾਰ ਤੋਂ ਲੈ ਕੇ ਸ਼ੇਅਰਾਂ ਤਕ... 1 ਅਕਤੂਬਰ ਤੋਂ ਬਦਲ ਜਾਣਗੇ ਇਨਕਮ ਟੈਕਸ ਨਾਲ ਜੁੜੇ ਇਹ ਨਿਯਮ
NEXT STORY