ਚੰਡੀਗੜ੍ਹ (ਸੁਸ਼ੀਲ) : ਪੰਜਾਬ ਇੰਜੀਨੀਅਰਿੰਗ ਕਾਲਜ ਸੈਕਟਰ 12 ਦੇ ਕੁਰੂਕਸ਼ੇਤਰ ਹੋਸਟਲ ’ਚ ਬਰਸਾਤੀ ਪਾਣੀ ਦੀ ਲਾਈਨ ਪਾਉਣ ਲਈ ਖੁਦਾਈ ਕਰਦੇ ਸਮੇਂ ਸੋਮਵਾਰ ਸ਼ਾਮੀ ਤਿੰਨ ਮਜ਼ਦੂਰ ਪੰਜ ਫੁੱਟ ਟੋਏ ’ਚ ਮਿੱਟੀ ਦੇ ਹੇਠਾਂ ਦੱਬ ਗਏ। ਦੋ ਮਜ਼ਦੂਰ ਤਾਂ ਮਿੱਟੀ ਚੋਂ ਬਾਹਰ ਆ ਗਏ, ਜਦਕਿ ਤੀਜੇ ਮਜ਼ਦੂਰ ਨੂੰ ਸਾਥੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਮਿੱਟੀ ’ਚੋਂ ਬਾਹਰ ਕੱਢਿਆ ਅਤੇ ਸੈਕਟਰ 16 ਦੇ ਜਨਰਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੀ ਪਛਾਣ ਪੱਛਮੀ ਬੰਗਾਲ ਦੇ ਰਹਿਣ ਵਾਲੇ 50 ਸਾਲਾ ਲਹਾਰੂ ਵਜੋਂ ਹੋਈ ਹੈ। ਫੋਰੈਂਸਿਕ ਮੋਬਾਈਲ ਟੀਮ ਮੌਕੇ ’ਤੇ ਪਹੁੰਚੀ ਅਤੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਸੈਕਟਰ 11 ਥਾਣਾ ਪੁਲਸ ਨੇ ਠੇਕੇਦਾਰ ’ਤੇ ਮਾਮਲਾ ਦਰਜ ਕਰ ਲਿਆ ਹੈ।
ਸੈਕਟਰ 12 ਸਥਿਤ ਪੰਜਾਬ ਇੰਜੀਨੀਅਰ ਕਾਲਜ ਦੇ ਕੁਰੂਕਸ਼ੇਤਰ ਹੋਸਟਲ ਦੇ ਅੰਦਰ ਬਰਸਾਤੀ ਪਾਣੀ ਦੀ ਨਿਕਾਸੀ ਲਈ ਖੁਦਾਈ ਦਾ ਕੰਮ ਚੱਲ ਰਿਹਾ ਸੀ। ਪੱਛਮੀ ਬੰਗਾਲ ਵਾਸੀ ਅਕਾਲੂ, ਉਸ ਦਾ ਭਤੀਜਾ ਹਾਰੂ ਅਤੇ ਸ਼ਿਵਨਾਥ ਪੁਟਾਈ ਦਾ ਕੰਮ ਕਰ ਰਹੇ ਸਨ। ਤਿੰਨੇ ਮਜ਼ਦੂਰ ਕਰੀਬ ਪੰਜ ਫੁੱਟ ਡੂੰਘੇ ਟੋਏ ਵਿਚ ਖੜ੍ਹੇ ਸਨ।
ਇਹ ਵੀ ਪੜ੍ਹੋ- ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤ ; ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 25 ਹਜ਼ਾਰ ਇਨਾਮ
ਇਸ ਦੌਰਾਨ ਅਚਾਨਕ ਟੋਏ ’ਚ ਮਿੱਟੀ ਖਿਸਕ ਗਈ ਅਤੇ ਤਿੰਨੇ ਮਜ਼ਦੂਰਾਂ ’ਤੇ ਡਿੱਗ ਗਈ। ਤਿੰਨੋਂ ਮਜ਼ਦੂਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉੱਥੇ ਕੰਮ ਕਰ ਰਹੇ ਹੋਰ ਮਜ਼ਦੂਰ ਟੋਏ ਵੱਲ ਭੱਜੇ। ਹਾਰੂ ਅਤੇ ਸ਼ਿਵਨਾਥ ਮਿੱਟੀ ਵਿਚੋਂ ਬਾਹਰ ਆ ਗਏ। ਲੁਹਾਰੂ ਮਿੱਟੀ ਦੇ ਅੰਦਰ ਹੀ ਦੱਬਿਆ ਰਹਿ ਗਿਆ। ਜਦੋਂ ਮਜ਼ਦੂਰਾਂ ਨੇ ਟੋਏ ਦੇ ਅੰਦਰ ਜਾ ਕੇ ਮਿੱਟੀ ਵਿਚ ਦੱਬੇ ਮਜ਼ਦੂਰ ਨੂੰ ਬਾਹਰ ਕੱਢਿਆ ਤਾਂ ਉਸ ਦਾ ਸਾਹ ਰੁਕ ਗਿਆ ਸੀ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਪੀ.ਸੀ.ਆਰ. ਨੇ ਮੌਕੇ ’ਤੇ ਪਹੁੰਚ ਕੇ ਮਜ਼ਦੂਰ ਲਹਾਰੂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਉਦੈਪਾਲ, ਸੈਕਟਰ 11 ਥਾਣਾ ਇੰਚਾਰਜ ਜੈਵੀਰ ਰਾਣਾ ਪੁਲਸ ਫੋਰਸ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਮੌਕੇ ਦੀ ਜਾਂਚ ਕੀਤੀ ਅਤੇ ਫੋਰੈਂਸਿਕ ਮੋਬਾਈਲ ਟੀਮ ਨੂੰ ਬੁਲਾਇਆ। ਟੀਮ ਨੇ ਘਟਨਾ ਵਾਲੀ ਥਾਂ ਦੀ ਵੀਡੀਓਗ੍ਰਾਫੀ ਕਰਕੇ ਸਬੂਤ ਇਕੱਠੇ ਕੀਤੇ।
ਮਾਮਲੇ ਦੀ ਸੂਚਨਾ ਮਿਲਦੇ ਹੀ ਐੱਸ.ਐੱਸ.ਪੀ. ਵੀ ਮੌਕੇ ’ਤੇ ਪੁੱਜੀ। ਮਜ਼ਦੂਰ ਹਾਰੂ ਨੇ ਦੱਸਿਆ ਕਿ ਅਚਾਨਕ ਤਿੰਨਾਂ ’ਤੇ ਮਿੱਟੀ ਡਿੱਗ ਪਈ। ਮਿੱਟੀ ’ਚ ਦਬਣ ਕਾਰਨ ਇਕ ਵਾਰ ਤਾਂ ਉਸ ਦਾ ਹੌਂਸਲਾ ਟੁੱਟ ਗਿਆ ਸੀ। ਸਾਹ ਆਉਣਾ ਬੰਦ ਹੋ ਗਿਆ ਸੀ, ਪਰ ਉਸ ਨੇ ਹਿੰਮਤ ਕੀਤੀ ਅਤੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੁਟਾਈ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਆਂਡੇ ਲੈਣ ਆਇਆਂ ਨੇ ਪੈਸੇ ਦੇਣ ਵੇਲੇ ਭਜਾ ਲਈ ਗੱਡੀ, ਗ਼ਰੀਬ ਦੁਕਾਨਦਾਰ ਨੇ ਸਾਰੀ ਰਾਤ ਨਹੀਂ ਖਾਧੀ ਰੋਟੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਂਡੇ ਲੈਣ ਆਇਆਂ ਨੇ ਪੈਸੇ ਦੇਣ ਵੇਲੇ ਭਜਾ ਲਈ ਗੱਡੀ, ਗ਼ਰੀਬ ਦੁਕਾਨਦਾਰ ਨੇ ਸਾਰੀ ਰਾਤ ਨਹੀਂ ਖਾਧੀ ਰੋਟੀ
NEXT STORY