ਲਹਿਰਾਗਾਗਾ, (ਜਿੰਦਲ, ਗਰਗ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪਿੰਡ ਜਲੂਰ ਵਿਖੇ ਸਰਕਾਰ ਖਿਲਾਫ ਮਜ਼ਦੂਰ ਵਿਹੜੇ ਵਿਚ ਕਾਲੀਆਂ ਝੰਡੀਆਂ ਲਾ ਕੇ ਰੋਸ ਪ੍ਰਦਰਸ਼ਨ ਕੀਤਾ ।
ਇਸ ਮੌਕੇ ਜ਼ਿਲਾ ਆਗੂ ਬਲਵਿੰਦਰ ਜਲੂਰ ਅਤੇ ਗੁਰਦਾਸ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਵਿਚ ਮਾਤਾ ਗੁਰਦੇਵ ਕੌਰ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਮਜ਼ਦੂਰਾਂ ਦੇ ਘਰਾਂ ਦੀ ਭੰਨ-ਤੋੜ ਕੀਤੀ ਗਈ, ਜਿਸ ਦੌਰਾਨ ਮਜ਼ਦੂਰ ਔਰਤਾਂ ਤੇ ਮਜ਼ਦੂਰਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਮਜ਼ਦੂਰ ਘੱਟ ਰੇਟ 'ਤੇ ਜ਼ਮੀਨ ਲਈ ਸੰਘਰਸ਼ ਕਰ ਰਹੇ ਸਨ, ਨਾ ਤਾਂ ਮਜ਼ਦੂਰਾਂ ਨੂੰ ਘੱਟ ਰੇਟ 'ਤੇ ਜ਼ਮੀਨ ਮਿਲੀ ਅਤੇ ਨਾ ਹੀ ਮਾਤਾ ਗੁਰਦੇਵ ਕੌਰ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਸਬੰਧੀ 10 ਅਕਤੂਬਰ ਨੂੰ ਐੈੱਸ. ਡੀ. ਐੱਮ. ਦਫ਼ਤਰ ਅੱੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਹੋਰ ਮਜ਼ਦੂਰ ਵੀ ਹਾਜ਼ਰ ਸਨ ।
ਕੇਜਰੀਵਾਲ ਵੱਲੋਂ ਗਾਲ੍ਹ ਕੱਢਣ 'ਤੇ ਭੜਕੇ ਸਿਰਸਾ
NEXT STORY