ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444
ਅੱਜ ਦੇ ਇਸ ਖ਼ਾਸ ਦਿਨ ਭਾਵ ਧੀਆਂ ਦੇ ਦਿਹਾੜੇ ’ਤੇ ਸਾਰੀਆਂ ਧੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਧੀ ਹੋਣਾ ਮਾਪਿਆਂ ਲਈ ਇੱਕ ਮਾਣ ਤੇ ਫ਼ਕਰ ਵਾਲ਼ੀ ਗੱਲ ਹੁੰਦੀ ਹੈ ਪਰ ਅੱਜ ਦੇ ਸਮਾਜ ਵਿੱਚ ਸਾਰੇ ਨਹੀਂ ਤਾਂ ਫੇਰ ਵੀ ਕਾਫ਼ੀ ਸਾਰੇ ਧੀਆਂ ਦੇ ਜੰਮਣ ’ਤੇ ਨਿਰਾਸ਼ ਪਾਏ ਜਾਂਦੇ ਹਨ। ਧੀ ਦਾ ਘਰੇ ਜਨਮ ਲੈਣਾ ਮਾਪਿਆਂ ਲਈ ਇੱਕ ਫ਼ਕਰ ਵਾਲ਼ੀ ਗੱਲ ਹੁੰਦੀ ਹੈ, ਕਿਉਂਕਿ ਇੱਕ ਧੀ ਹੀ ਹੈ, ਜੋ ਦੋ ਕੁਲਾਂ ਦੀ ਸ਼ਾਨ ਸਮਝੀ ਜਾਂਦੀ ਹੈ ’ਤੇ ਹੈ ਵੀ।
ਪੜ੍ਹੋ ਇਹ ਵੀ ਖਬਰ - ਸਕੂਲਾਂ ’ਚ ਬਣਨ ਵਾਲੇ 40 ਫ਼ੀਸਦੀ ਪਖਾਨਾਘਰ ਸਿਰਫ਼ ਕਾਗਜ਼ਾਂ ਚ ਹੀ ਬਣੇ: ਕੈਗ ਰਿਪੋਰਟ (ਵੀਡੀਓ)
ਪਰ ਜਿੱਥੇ ਧੀਆਂ ਪ੍ਰਤੀ ਮਾਪੇ ਆਪਣੀ ਹਰੇਕ ਜ਼ਿੰਮੇਵਾਰੀ ਨਿਭਾਉਂਦੇ ਹਨ ,ਜਾਨੋ ਵੱਧ ਚਾਉਂਦੇ ਹਨ। ਹਰ ਇੱਕ ਸੁਪਨੇ ਨੂੰ ਪੂਰਾ ਕਰਦੇ ਹਨ ਪਰ ਧੀਆਂ ਨੂੰ ਪੁੱਤਾਂ ਨਾਲੋਂ ਵੱਧਕੇ ਅਤਿ ਪਿਆਰ ਕਰਦੇ ਹਨ ਪਰ ਇੱਥੇ ਧੀਆਂ ਦੀ ਵੀ ਦੁੱਗਣੀ ਜ਼ਿੰਮੇਵਾਰੀ ਬਣ ਜਾਂਦੀ ਹੈ ਕੀ ਉਹ ਵੀ ਮਾਪਿਆਂ ਦੀਆਂ ਉਮੀਦਾਂ ’ਤੇ ਖਰੀਆਂ ਉਤਰਨ ’ਤੇ ਮਾਪਿਆਂ ਦਾ ਮਾਣ ਸਤਿਕਾਰ ਬਣਾਈ ਰੱਖਣ। ਅੱਜ ਦੇ ਸਮਾਜ ਵਿੱਚ ਧੀਆਂ ਕਿਸੇ ਪੱਖੋਂ ਘੱਟ ਨਹੀਂ ਹਨ। ਪੰਜਾਬ ਦੀਆਂ ਧੀਆਂ ਪੂਰੇ ਸੰਸਾਰ ਵਿੱਚ ਆਪਣਾ ਤੇ ਮਾਪਿਆਂ ਦਾ ਨਾਮ ਚਮਕਾ ਰਹੀਆਂ ਹਨ। ਬਹੁਤ ਸਾਰੀਆਂ ਧੀਆਂ ਮਾਪਿਆਂ ਦੇ ਸੁਪਨੇ ਸਾਕਾਰ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀਆਂ ਹਨ।
ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ
ਪੰਜਾਬ ਦੀਆਂ ਬਹੁਤ ਸਾਰੀਆਂ ਧੀਆਂ ਦੇ ਬਾਰੇ ਅੱਜ ਆਪਾ ਵਿਸ਼ੇਸ਼ ਤੌਰ ’ਤੇ ਗੱਲ ਕਰਾਂਗੇ, ਜਿਨ੍ਹਾਂ ਨੇ ਪੂਰੇ ਪੰਜਾਬ ਦਾ ਨਾਮ ਇੱਕ ਧਰੂ ਤਾਰੇ ਦੇ ਵਾਂਗੂ ਚਮਕਾਇਆ ਹੈ, ਜੋ ਅੱਜ ਕੱਲ ਬਾਹਰਲੇ ਮੁਲਕਾਂ ਵਿੱਚ ਪੰਜਾਬ ਦਾ ਨਾਮ ਖ਼ੂਬ ਚਮਕਾ ਰਹੀਆਂ ਹਨ ਜਿਵੇਂ ਗਿਨਾ ਕੌਰ ਸਿੱਧੂ ਅਮਰੀਕਾ ਵਿੱਚ ਨੇਵੀ ਵਿੱਚ ਡਿਊਟੀ ਕਰ ਰਹੀ ਹੈ। ਰੁਪਿੰਦਰ ਕੌਰ ਇੱਕ ਪੱਗੜੀਧਾਰੀ ਪੂਰੇ ਸੰਸਾਰ ਵਿੱਚ ਉਹ ਪਾਇਲਟ ਕੁੜੀ ਹੈ। ਗੁਰਸੋਚ ਕੌਰ ਨਿਊਯਾਰਕ ਵਿੱਚ ਪੁਲਸ ਅਫ਼ਸਰ ਹੈ। ਖਹਿਰਾ ਭੈਣਾਂ ਅਮਰੀਕਾ ਵਿੱਚ ਆਰਮੀ ਵਿੱਚ ਡਿਊਟੀ ਨਿਭਾ ਰਹੀਆਂ ਹਨ। ਸਿਮਰਨ ਕੌਰ ਆਸਟ੍ਰੇਲੀਆ ਵਿੱਚ ਰੋਅਲ ਏਅਰਫੋਰਸ ਵਿੱਚ ਹੈ। ਮਨਦੀਪ ਕੌਰ ਨਿਊਜ਼ੀਲੈਂਡ ਵਿੱਚ ਪੁਲਸ ਅਫ਼ਸਰ ਪਹਿਲੀ ਪੰਜਾਬੀ ਕੁੜੀ ਹੈ। ਹਰਿੰਦਰ ਕੌਰ ਖ਼ਾਲਸਾ ਲੋਅ ਅਫ਼ਸਰ ਰੈਕ ਉੱਤੇ ਕੰਮ ਕਰ ਰਹੀ ਹੈ। ਹੋਰ ਵੀ ਬਹੁਤ ਸਾਰੀਆਂ ਪੰਜਾਬ ਦੀਆਂ ਸ਼ੇਰ ਬੱਚੀਆਂ ਨੇ ਜੋ ਬਾਹਰਲੇ ਮੁਲਕਾਂ ਵਿੱਚ ਪੰਜਾਬ ਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਹਨ।
ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਪੰਜਾਬ ਵਿੱਚ ਵੀ ਬਹੁਤ ਸਾਰੀਆਂ ਕੁੜੀਆਂ ਪੰਜਾਬ ਪੁਲਸ ਵਿੱਚ ਕਾਫ਼ੀ ਉੱਚੇ ਅਹੁਦਿਆਂ ਉੱਪਰ ਖ਼ੂਬ ਸੇਵਾਵਾਂ ਨਿਭਾਅ ਰਹੀਆਂ ਹਨ। ਜਿਵੇਂ ਐੱਸ.ਐੱਸ.ਪੀ. ਅਵਨੀਤ ਕੋਡਲ, ਸਬ ਇੰਸਪੈਕਟਰ ਜਸਪ੍ਰੀਤ ਕੌਰ, ਇੰਸਪੈਕਟਰ ਪੁਸ਼ਪਾ ਦੇਵੀ, ਕਿਰਨ ਬੇਦੀ, ਕਲਪਨਾ ਚਾਵਲਾ (ਜੋ ਭਾਵੇਂ ਸਾਡੇ ਵਿੱਚ ਹੁਣ ਨਹੀਂ ਪਰ ਨਾਮ ਹਮੇਸ਼ਾ ਅਮਰ ਰਹੇਗਾ) ਬਾਕੀ ਹੋਰ ਵੀ ਜਾਂਬਾਜ ਤੇ ਬਹਾਦਰ ਕੁੜੀਆਂ, ਜੋ ਆਰਮੀ ਤੇ ਪੰਜਾਬ ਪੁਲਸ ਸੇਵਾਵਾਂ ਨਿਭਾਅ ਰਹੀਆਂ ਹਨ, ਉਨ੍ਹਾਂ ਸਾਰੀਆਂ ਨੂੰ ਸਲਾਮ।
ਬਾਕੀਆਂ ਸਾਡੇ ਪੰਜਾਬ ਦੀਆਂ ਮਿਹਨਤੀ ਤੇ ਉਸਾਰੂ ਸੋਚ ਵਾਲੀਆਂ ਪੰਜਾਬ ਦੀਆਂ ਧੀਆਂ ਬਹੁਤ ਸਾਰੀਆਂ ਡਾਕਟਰ, ਨਰਸਾਂ, ਅਧਿਆਪਕ, ਬੈਂਕਾਂ ਵਿੱਚ ਉੱਚ ਅਹੁਦਿਆਂ ’ਤੇ ਵਕੀਲ, ਜੱਜ, ਹੋਰ ਵੀ ਕਈ ਕਿੱਤਿਆਂ ਵਿੱਚ ਅੱਜ ਦੇ ਸਮਾਜ ਵਿੱਚ ਪੁੱਤਾਂ ਨਾਲੋਂ ਵੱਧ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਅੱਜ ਦੇ ਇਸ ਖ਼ਾਸ ਦਿਨ ’ਤੇ ਜੋ ਧੀਆਂ ਆਪਣੇ ਘਰਾਂ ਦੀਆਂ ਜ਼ਿੰਮੇਵਾਰੀਆਂ ਨਿਭਾਅ ਰਹੀਆਂ ਹਨ, ਉਨ੍ਹਾਂ ਸਾਰੀਆਂ ਨੂੰ ਮੇਰੇ ਵਲੋਂ ਕੋਟ ਕੋਟ ਪ੍ਰਣਾਮ ਅਤੇ ਅੱਗੇ ਚੰਗੇ ਭਵਿੱਖ ਲਈ ਢੇਰ ਸਾਰੀਆਂ ਦੁਆਵਾਂ ਅਤੇ ਪਿਆਰ।
ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ: ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ
ਦਾਜ ਦੇ ਲੋਭੀ ਸਹੁਰਿਆਂ ਦੀ ਘਟੀਆ ਕਰਤੂਤ, ਜਾਨਵਰਾਂ ਵਾਂਗ ਕੁੱਟ ਕੇ ਘਰੋਂ ਕੱਢੀ 'ਨੂੰਹ'
NEXT STORY