Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 14, 2026

    4:49:08 AM

  • who is the powerful ias tukaram munde

    20 ਸਾਲ 'ਚ 25 ਤਬਾਦਲੇ! ਜਾਣੋ ਕੌਣ ਹਨ ਧਾਕੜ IAS...

  • raid in jalandhar

    ਵੱਡੀ ਖ਼ਬਰ: ਜਲੰਧਰ 'ਚ ਪੈ ਗਈ RAID!

  • transfers in punjab

    ਪੰਜਾਬ 'ਚ ਪ੍ਰਸ਼ਾਸਨਿਕ ਫ਼ੇਰਬਦਲ! 46 ਅਫ਼ਸਰਾਂ ਦੇ...

  • rahul gandhi will visit punjab

    ਕਾਂਗਰਸ ਦੇ ਕਾਟੋ-ਕਲੇਸ਼ ਵਿਚਾਲੇ ਵੱਡੀ ਖ਼ਬਰ! ਪੰਜਾਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਵਿਸ਼ਵ ਵਾਤਾਵਰਣ ਦਿਵਸ 'ਤੇ ਜਾਣੋ ਸਵਿਟਜ਼ਰਲੈਂਡ ਦੇ ਨੰਬਰ ਵਨ ਬਣਨ ਦੇ ਰਾਜ਼

PUNJAB News Punjabi(ਪੰਜਾਬ)

ਵਿਸ਼ਵ ਵਾਤਾਵਰਣ ਦਿਵਸ 'ਤੇ ਜਾਣੋ ਸਵਿਟਜ਼ਰਲੈਂਡ ਦੇ ਨੰਬਰ ਵਨ ਬਣਨ ਦੇ ਰਾਜ਼

  • Edited By Anuradha,
  • Updated: 05 Jun, 2019 05:12 PM
Jalandhar
world environment day
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਨਰੇਸ਼ ਕੁਮਾਰ) : ਐਨਵਾਇਰਨਮੈਂਟ ਪਰਫਾਰਮੈਂਸ ਇੰਡੈਕਸ ਦੀ ਪਿਛਲੇ ਸਾਲ ਜਾਰੀ ਹੋਏ ਰੈਂਕਿੰਗ 'ਚ ਸਵਿਟਜ਼ਰਲੈਂਡ ਪਹਿਲੇ ਨੰਬਰ 'ਤੇ ਰਿਹਾ ਸੀ। ਵਰਲਡ ਇਕਾਨੋਮਿਕ ਫੋਰਮ ਵਲੋਂ ਕੋਲੰਬੀਆ ਯੂਨੀਵਰਸਿਟੀ ਅਤੇ ਯੇਨ ਯੂਨੀਵਰਸਿਟੀ ਵਲੋਂ ਸਾਂਝੇ ਤੌਰ 'ਤੇ ਵਿਸ਼ਵ ਪੱਧਰ 'ਤੇ ਕਈ ਪੈਮਾਨਿਆਂ ਦੇ ਆਧਾਰ 'ਤੇ ਕੀਤੀ ਗਈ 180 ਦੇਸ਼ਾਂ ਦੀ ਰੈਂਕਿੰਗ 'ਚ ਭਾਰਤ 177ਵੇਂ ਨੰਬਰ 'ਤੇ ਸੀ, ਇਸ ਰੈਂਕਿੰਗ ਨੂੰ ਤਿਆਰ ਕਰਨ ਲਈ ਹਵਾ ਦੀ ਕੁਆਲਿਟੀ ਦੇ ਨਾਲ ਵਾਟਰ ਐਂਡ ਸੈਨੀਟੇਸ਼ਨ, ਹੈਵੀ ਮੈਟਲਜ਼, ਬਾਇਓਡਾਇਵਰਸਿਟੀ ਐਂਡ ਹੈਵੀਟੇਟ, ਫਾਰੈਸਟ, ਫਿਸ਼ਰੀਜ਼, ਕਲਾਈਮੇਟ ਐਂਡ ਐਨਰਜੀ, ਹਵਾ ਪ੍ਰਦੂਸ਼ਣ, ਵਾਟਰ ਰਿਸੋਰਸ ਅਤੇ ਖੇਤੀ ਦੇ ਖੇਤਰ 'ਚ ਹੋ ਰਹੇ ਕੰਮ ਨੂੰ ਆਧਾਰ ਬਣਾਇਆ ਗਿਆ। ਵਾਤਾਵਰਣ ਬਚਾਉਣ ਲਈ ਸਵਿਟਜ਼ਰਲੈਂਡ 'ਚ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਨਾਗਰਿਕਾਂ ਨੂੰ ਜ਼ਿੰਮੇਦਾਰ ਬਣਾਉਣ ਦੇ ਨਾਲ ਨਿਕਾਸੀ ਦੇ ਸਖਤ ਨਿਯਮ ਅਤੇ ਕਿਸਾਨਾਂ ਨੂੰ ਟ੍ਰੇਨਿੰਗ ਤੋਂ ਲੈ ਕੇ ਨਦੀਆਂ ਦਾ ਪਾਣੀ ਸਾਫ ਰੱਖਣ ਲਈ ਵਾਟਰ ਟ੍ਰੀਟਮੈਂਟ ਪਲਾਂਟ ਤੱਕ ਦੇ ਕਦਮ ਚੁੱਕੇ ਜਾ ਰਹੇ ਹਨ। ਆਓ ਜਾਣਦੇ ਹਾਂ ਕਿਹੜੇ ਤਰੀਕਿਆਂ ਅਤੇ ਕਾਨੂੰਨਾਂ ਨੂੰ ਲਾਗੂ ਕਰਨ ਕਾਰਣ ਸਵਿਟਜ਼ਰਲੈਂਡ ਇਸ ਰੈਂਕਿੰਗ 'ਚ ਨੰਬਰ ਵਨ ਬਣਿਆ ।

ਕੁਦਰਤੀ ਸੋਮਿਆਂ ਦੀ ਰੱਖਿਆ ਲਈ ਨਾਗਰਿਕ ਜ਼ਿੰਮੇਵਾਰ
ਵਧਦੀ ਹੋਈ ਜਨਸੰਖਿਆ ਦੇ ਨਾਲ ਵਧਦੀ ਖਪਤਕਾਰ ਸਮਰੱਥਾ ਅਤੇ ਆਰਥਿਕ ਵਿਕਾਸ ਦੀ ਕੁਦਰਤੀ ਸੋਮਿਆਂ ਦੇ ਨੁਕਸਾਨ ਦਾ ਵੱਡਾ ਕਾਰਨ ਹੈ। ਕੁਦਰਤੀ ਸੋਮਿਆਂ ਦੀ ਰੱਖਿਆ ਲਈ ਸਵਿਟਜ਼ਰਲੈਂਡ ਨੇ ਵਾਤਾਵਰਣ ਨੀਤੀ ਬਣਾਈ ਹੈ। ਜੋ ਆਪਣੇ ਨਾਗਰਿਕਾਂ ਨੂੰ ਕੁਦਰਤੀ ਸੋਮਿਆਂ ਦੀ ਸੀਮਤ ਵਰਤੋਂ ਲਈ ਪ੍ਰੇਰਿਤ ਕਰਦੀ ਹੈ। ਇਸ ਨੀਤੀ ਤਹਿਤ ਰੀਨਿਊਏਬਲ ਐਨਰਜੀ ਨੂੰ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਗਰੀਨ ਇਕਾਨੋਮੀ ਨੂੰ ਉਤਸ਼ਾਹਿਤ ਕਰਨ ਲਈ ਪ੍ਰਾਡਕਟਾਂ ਨੂੰ ਰੀਸਾਈਕਲ ਕਰਕੇ ਦੁਬਾਰਾ ਇਸਤੇਮਾਲ ਕਰਨ ਲਈ ਵੀ ਨੀਤੀ ਬਣਾਈ ਗਈ ਹੈ।

ਕੰਕਰੀਟ ਦੇ ਜੰਗਲ 'ਤੇ ਰੋਕ ਲਈ ਕਾਨੂੰਨ
ਸਮੁੱਚੀ ਦੁਨੀਆ 'ਚ ਸ਼ਹਿਰਾਂ ਦੇ ਵਿਕਾਸ ਦੀ ਵਧਦੀ ਰਫਤਾਰ ਵਾਤਾਵਰਣ ਲਈ ਚੁਣੌਤੀ ਹੈ। ਇਸ ਦੇ ਲਈ ਸਵਿਟਜ਼ਰਲੈਂਡ ਨੇ 2013 'ਚ ਖਾਸ ਤੌਰ 'ਤੇ ਕਾਨੂੰਨ ਪਾਸ ਕੀਤਾ ਹੈ। ਇਸ ਕਾਨੂੰਨ ਤਹਿਤ ਸ਼ਹਿਰਾਂ 'ਚ ਮੌਜੂਦ ਜ਼ਮੀਨ ਦਾ ਪੂਰਾ ਅਤੇ ਸਹੀ ਇਸਤੇਮਾਲ ਯਕੀਨੀ ਕਰਨ ਦੇ ਨਾਲ ਇਮਾਰਤਾਂ ਦੇ ਅੰਨ੍ਹੇਵਾਹ ਵਾਧੇ 'ਤੇ ਬਰੇਕ ਲਾਉਣ ਦੀ ਵੀ ਵਿਵਸਥਾ ਹੈ। ਇਸ ਕਾਨੂੰਨ ਕਾਰਨ ਖੇਤੀਯੋਗ ਜ਼ਮੀਨ 'ਤੇ ਖੜ੍ਹੇ ਹੋਣ ਵਾਲੇ ਕੰਕਰੀਟ ਦੇ ਜੰਗਲ 'ਤੇ ਰੋਕ ਲੱਗੀ ਹੈ।

ਕਾਰਬਨ ਨਿਕਾਸੀ ਰੋਕਣ ਲਈ ਟੈਕਸ
ਸਵਿਟਜ਼ਰਲੈਂਡ 'ਚ ਵਾਹਨਾਂ ਦੇ ਇਸਤੇਮਾਲ ਅਤੇ ਨਿਰਮਾਣ ਸਰਗਰਮੀਆਂ ਨਾਲ ਵਧਣ ਵਾਲੇ ਤਾਪਮਾਨ ਨੂੰ 2 ਡਿਗਰੀ ਤੱਕ ਘੱਟ ਕਰਨ ਲਈ ਕਦਮ ਚੁੱਕੇ ਗਏ ਹਨ। ਕਾਰਬਨ ਦੀ ਨਿਕਾਸੀ ਰੋਕਣ ਲਈ ਸਵਿਟਜ਼ਰਲੈਂਡ 'ਚ 2014 'ਚ ਕਾਨੂੰਨ ਬਣਾ ਕੇ ਵਾਹਨਾਂ ਅਤੇ ਨਿਰਮਾਣ ਸਰਗਰਮੀਆਂ ਨਾਲ ਹੋਣ ਵਾਲੀ ਕਾਰਬਨ ਦੀ ਨਿਕਾਸੀ 'ਤੇ ਟੈਕਸ ਨੂੰ ਵਧਾ ਦਿੱਤਾ ਗਿਆ ਹੈ। ਇਸ ਕਾਨੂੰਨ ਤੋਂ ਬਾਅਦ ਕਾਰਬਨ ਨਿਕਾਸੀ ਨੂੰ ਰੋਕਣ 'ਚ ਮਦਦ ਮਿਲੀ ਹੈ।

ਪਾਣੀ ਦੀ ਕੁਆਲਿਟੀ ਬਣਾਈ ਰੱਖਣਾ ਰਾਸ਼ਟਰੀ ਜ਼ਿੰਮੇਵਾਰੀ
ਯੂਰਪ ਦੇ ਵਾਟਰ ਟਾਵਰ ਕਹੇ ਜਾਂਦੇ ਸਵਿਟਜ਼ਰਲੈਂਡ 'ਚ ਕਈ ਝੀਲਾਂ ਅਤੇ ਨਦੀਆਂ ਹਨ। ਰਹੀਨ ਅਤੇ ਰਹੌਨ ਨਦੀਆਂ ਸਵਿਟਜ਼ਰਲੈਂਡ ਤੋਂ ਹੀ ਨਿਕਲਦੀਆਂ ਹਨ। ਇਨ੍ਹਾਂ ਨਦੀਆਂ ਅਤੇ ਝੀਲਾਂ ਦੇ ਪਾਣੀ ਨੂੰ ਸਾਫ ਰੱਖਣ ਲਈ 1960 ਅਤੇ 1970 ਦੇ ਦਹਾਕੇ 'ਚ ਹੀ ਸਵਿਟਜ਼ਰਲੈਂਡ 'ਚ ਵਾਟਰ ਪਿਊਰੀਫਿਕੇਸ਼ਨ ਸਟੇਸ਼ਨ ਬਣਾਏ ਗਏ ਸਨ ਪਰ ਖੇਤੀ ਕੰਮਾਂ 'ਚ ਫਸਲਾਂ ਦੀ ਬੀਮਾਰੀ ਰੋਕਣ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਰਾਹੀਂ ਪ੍ਰਦੂਸ਼ਿਤ ਹੋਣ ਵਾਲੇ ਪਾਣੀ ਨੂੰ ਸਾਫ ਕਰਨ ਅਤੇ ਮਾਈਕ੍ਰੋਪਾਲਿਊਟੈਂਟਸ ਨੂੰ ਰੋਕਣ ਲਈ ਕਰੀਬ 100 ਵਾਟਰ ਟ੍ਰੀਟਮੈਂਟ ਪਲਾਂਟ ਲਾਏ ਗਏ ਹਨ। ਇਨ੍ਹਾਂ 'ਚ ਸਵਿਟਜ਼ਰਲੈਂਡ ਦਾ ਪਾਣੀ ਪੂਰੀ ਤਰ੍ਹਾਂ ਨਾਲ ਸਾਫ ਹੋ ਜਾਵੇਗਾ।

ਜੈਵ ਭਿੰਨਤਾ ਨੂੰ ਬਚਾਉਣ ਲਈ ਨਿਯਮ
ਸਵਿਟਜ਼ਰਲੈਂਡ ਦੀ ਮਿੱਟੀ ਅਤੇ ਸਵੱਛ ਵਾਤਾਵਰਣ ਕਾਰਨ ਇਸ ਦੇਸ਼ 'ਚ ਜੀਵਾਂ ਦੀਆਂ 50 ਹਜ਼ਾਰ ਦੇ ਕਰੀਬ ਪ੍ਰਜਾਤੀਆਂ ਰਹਿੰਦੀਆਂ ਹਨ ਪਰ ਸ਼ਹਿਰਾਂ ਦੇ ਵਿਕਾਸ ਕਾਰਨ ਇਨ੍ਹਾਂ 'ਚੋਂ ਕਈ ਪ੍ਰਜਾਤੀਆਂ 'ਤੇ ਖਤਰਾ ਪੈਦਾ ਹੋ ਗਿਆ ਸੀ। ਇਕ ਸਰਵੇ 'ਚ ਇਹ ਗੱਲ ਸਾਹਮਣੇ ਆਈ ਕਿ ਸਵਿਟਜ਼ਰਲੈਂਡ ਦੀਆਂ 30 ਫੀਸਦੀ ਜੀਵ ਪ੍ਰਜਾਤੀਆਂ ਖਤਰੇ 'ਚ ਹਨ ਅਤੇ ਇਸ ਰਿਪੋਰਟ ਨੂੰ ਦੇਖਦੇ ਹੋਏ 2012 'ਚ ਕੇਂਦਰੀ ਮੰਤਰਾਲੇ ਨੇ ਦੇਸ਼ ਦੀ ਜੈਵ ਭਿੰਨਤਾ ਨੂੰ ਬਚਾਉਣ ਲਈ ਨਿਯਮਾਂ ਦਾ ਐਲਾਨ ਕੀਤਾ। ਇਨ੍ਹਾਂ ਨਿਯਮਾਂ ਤਹਿਤ ਸੁਰੱਖਿਅਤ ਜ਼ੋਨ ਨੂੰ ਦੁਬਾਰਾ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਜੈਵ ਭਿੰਨਤਾ ਨੂੰ ਬਚਾਉਣ ਲਈ ਵਚਨਬੱਧਤਾ ਦੁਹਰਾਈ ਗਈ ਹੈ।

ਆਟੋ ਇੰਡਸਟਰੀ ਲਈ ਸਖਤ ਸੀ. ਓ. ਟੂ. ਏਮਿਸ਼ਨ ਨਿਯਮ
ਹਾਲਾਂਕਿ ਸਵਿਟਜ਼ਰਲੈਂਡ 'ਚ ਹਵਾ ਦੀ ਕੁਆਲਿਟੀ ਕਾਫੀ ਸਾਫ ਹੈ ਅਤੇ ਪਿਛਲੇ 25 ਸਾਲ 'ਚ ਹਵਾ ਦੀ ਕੁਆਲਿਟੀ 'ਚ 50 ਫੀਸਦੀ ਤਕ ਦਾ ਸੁਧਾਰ ਵੀ ਹੋਇਆ ਹੈ ਪਰ ਇਸ ਦੇ ਬਾਵਜੂਦ ਸਵਿਟਜ਼ਰਲੈਂਡ ਨੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਦੇ ਸਾਰੇ ਤਰੀਕੇ ਅਪਣਾਏ ਹਨ। ਆਟੋ ਸੈਕਟਰ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੇ ਸੈਕਟਰਾਂ 'ਚੋਂ ਇਕ ਹੈ। ਇਸ ਸੈਕਟਰ 'ਚ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਸਵਿਟਜ਼ਰਲੈਂਡ 'ਚ ਸੀ. ਓ-ਟੂ ਏਮਿਸ਼ਨ ਦੇ ਸਖਤ ਨਿਯਮ ਲਾਗੂ ਕੀਤੇ ਗਏ ਹਨ। ਇਨ੍ਹਾਂ ਨਿਯਮਾਂ ਤਹਿਤ ਇੰਡਸਟਰੀ ਤੇ ਵਾਹਨਾਂ 'ਤੇ ਉੱਚ ਕੁਆਲਿਟੀ ਦੇ ਫਿਲਟਰ ਲਾਉਣਾ ਜ਼ਰੂਰੀ ਹੈ ਤਾਂ ਜੋ ਵਾਹਨਾਂ ਤੋਂ ਪ੍ਰਦੂਸ਼ਣ ਨਾ ਹੋ ਸਕੇ।

ਖੇਤੀ ਯੋਗ ਜ਼ਮੀਨ ਬਚਾਉਣ ਲਈ ਕਿਸਾਨਾਂ ਨੂੰ ਟ੍ਰੇਨਿੰਗ
ਕੁਦਰਤੀ ਬਾਰਿਸ਼ ਅਤੇ ਜ਼ਮੀਨ ਅੰਦਰ ਪਾਣੀ ਦੀ ਸੁਰੱਖਿਆ 'ਚ ਕਿਸੇ ਵੀ ਸਥਾਨ ਦੀ ਮਿੱਟੀ ਦੀ ਅਹਿਮ ਭੂਮਿਕਾ ਰਹਿੰਦੀ ਹੈ ਪਰ ਸ਼ਹਿਰਾਂ ਦੇ ਵਿਕਾਸ ਅਤੇ ਘੱਟ ਹੁੰਦੇ ਜੰਗਲਾਂ ਕਾਰਨ ਖੇਤੀ ਯੋਗ ਉਪਜਾਊ ਜ਼ਮੀਨ ਦੀ ਕਮੀ ਹੋ ਰਹੀ ਹੈ। ਇਸ ਨੂੰ ਰੋਕਣ ਲਈ ਸਵਿਟਜ਼ਰਲੈਂਡ ਸਰਕਾਰ ਵਲੋਂ ਕਿਸਾਨਾਂ ਨੂੰ ਇਸ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਉਹ ਆਪਣੀ ਖੇਤੀ ਯੋਗ ਜ਼ਮੀਨ 'ਤੇ ਮਿੱਟੀ ਦਾ ਘੱਟ ਤੋਂ ਘੱਟ ਸਥਾਈ ਨੁਕਸਾਨ ਕਰਨ। ਇਸ ਤੋਂ ਇਲਾਵਾ ਅਜਿਹੇ ਪ੍ਰੋਫੈਸ਼ਨਲਜ਼ ਤਿਆਰ ਕੀਤੇ ਜਾ ਰਹੇ ਹਨ, ਜੋ ਨਿਰਮਾਣ ਸਰਗਰਮੀਆਂ ਨਾਲ ਜੁੜੇ ਲੋਕਾਂ ਨੂੰ ਵਾਤਾਵਰਣ ਅਤੇ ਮਿੱਟੀ ਦੀ ਰੱਖਿਆ ਦੀ ਟ੍ਰੇਨਿੰਗ ਦਿੰਦੇ ਹਨ।

  • world environment day
  • Natural resources
  • switzerland
  • ਵਿਸ਼ਵ ਵਾਤਾਵਰਣ ਦਿਵਸ
  • ਸਵਿਟਜ਼ਰਲੈਂਡ

ਕੈਪਟਨ ਦੇ ਮੰਤਰੀ ਨੇ ਆਪਣੀ ਹੀ ਸਰਕਾਰ 'ਤੇ ਖੜ੍ਹੇ ਕੀਤੇ ਸਵਾਲ

NEXT STORY

Stories You May Like

  • the secret to becoming rich is hidden in the flour in the kitchen
    ਰਸੋਈ ਦੇ ਆਟੇ 'ਚ ਲੁਕਿਆ ਹੈ ਅਮੀਰ ਬਣਨ ਦਾ ਰਾਜ਼ ! ਬੱਸ ਕਰ ਲਵੋ ਇਹ ਛੋਟਾ ਜਿਹਾ ਕੰਮ
  • drone flying banned in view of independence day celebrations
    ਆਜ਼ਾਦੀ ਦਿਵਸ ਸਮਾਰੋਹ ਦੇ ਮੱਦੇਨਜ਼ਰ ਲਮੀਣੀ ਸਟੇਡੀਅਮ ਦੇ 1 ਕਿਲੋਮੀਟਰ ਘੇਰੇ ਵਿੱਚ ਡਰੋਨ ਉਡਾਉਣ ’ਤੇ ਪਾਬੰਦੀ
  • balochistan independence day
    ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ ਨੇ ਖੜ੍ਹੇ ਕੀਤੇ ਸਵਾਲ
  • sri muktsar sahib  transport raid
    ਸ੍ਰੀ ਮੁਕਤਸਰ ਸਾਹਿਬ ਦੇ ਟਰਾਂਸਪੋਰਟ ਦੇ ਘਰ ਛਾਪਾਮਾਰੀ, ਜਾਣੋ ਕੀ ਹੈ ਪੂਰਾ ਮਾਮਲਾ
  • all government schools in himachal to remain open
    15 ਅਗਸਤ ਦੀ ਛੁੱਟੀ ਕੈਂਸਲ ! ਆਜ਼ਾਦੀ ਦਿਵਸ 'ਤੇ ਖੁੱਲ੍ਹੇ ਰਹਿਣਗੇ HP ਦੇ ਸਾਰੇ ਸਰਕਾਰੀ ਸਕੂਲ
  • maintaining debit cards has become expensive
    Debit Cards ਰੱਖਣਾ ਹੋਇਆ ਮਹਿੰਗਾ, ਚਾਰਜ ਦੇ ਨਾਂ 'ਤੇ ਬੈਂਕਾਂ ਇਕੱਠਾ ਕੀਤਾ ਮੋਟਾ ਫੰਡ
  • 2027 odi world cup to be played in 12 venues
    2027 ਵਨ ਡੇ ਵਿਸ਼ਵ ਕੱਪ 12 ਮੈਦਾਨਾਂ ’ਚ ਖੇਡਿਆ ਜਾਵੇਗਾ, ਦੱਖਣੀ ਅਫਰੀਕਾ ਦੇ 8 ਸਟੇਡੀਅਮ ਸ਼ਾਮਲ
  • neet ug paper was leaked not from the printing press
    CBI ਨੇ ਚਾਰਜਸ਼ੀਟ 'ਚ ਖੋਲ੍ਹਿਆ ਰਾਜ਼ ! NTA ਦੇ ਅੰਦਰੂਨੀ ਸਿਸਟਮ ਤੋਂ ਲੀਕ ਹੋਇਆ ਸੀ ਪੇਪਰ
  • pargat singh statement
    ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ
  • over rs 4 crore frozen after ed raids 11 places in punjab
    ਪੰਜਾਬ 'ਚ 11 ਥਾਵਾਂ ’ਤੇ ED ਵੱਲੋਂ ਛਾਪੇਮਾਰੀ ਮਗਰੋਂ 4 ਕਰੋੜ ਤੋਂ ਵੱਧ ਦੀ...
  • raid in jalandhar
    ਵੱਡੀ ਖ਼ਬਰ: ਜਲੰਧਰ 'ਚ ਪੈ ਗਈ RAID!
  • ravneet bittu s big statement regarding the attack on sukhbir badal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
  • major revelations in the double murder case in jalandhar
    ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼
  • nanded sahib sukhbir singh badal akali dal
    ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ
  • heavy rain alert for 2 days in punjab
    ਪੰਜਾਬ 'ਚ 2 ਦਿਨ ਭਾਰੀ ਮੀਂਹ ਅਲਰਟ, ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ ਜਾਰੀ
  • jalandhar sealed cp satinder singh in action mode issued guidelines
    ਜਲੰਧਰ ਕਰ 'ਤਾ ਸੀਲ! ਐਕਸ਼ਨ ਮੋਡ 'ਚ CP ਸਤਿੰਦਰ ਸਿੰਘ, ਜਾਰੀ ਕੀਤੇ ਦਿਸ਼ਾ-ਨਿਰਦੇਸ਼
Trending
Ek Nazar
meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

incident in us

ਅਮਰੀਕਾ  :  ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ

excessive use of mobile phone lands actress in hospital

ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ...

biker riddhi thakkar

ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...

air strike on balochistan

ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ

full dress rehearsal for independence day in jalandhar guru gobind singh stadium

ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...

delaware also declared about  august 15th

ਅਮਰੀਕੀ ਰਾਜ ਡੇਲਾਵੇਅਰ ਨੇ ਵੀ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਉਣ...

police officer punches woman

ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ

famous influencer

ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ !...

karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • ravneet bittu s big statement regarding the attack on sukhbir badal
      ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
    • sukhbir badal  bikram majithia  central government
      ਸੁਖਬੀਰ ਬਾਦਲ 'ਤੇ ਹਮਲੇ ਨੂੰ ਲੈ ਕੇ ਕੀ ਬੋਲੇ ਬਿਕਰਮ ਮਜੀਠੀਆ, ਕੇਂਦਰ ਕੋਲ ਕੀਤੀ...
    • luxury watch fails chandigarh consumer panel orders rs 1 26 lakh refund
      1,26,800 ਦੀ ਲਗਜ਼ਰੀ ਘੜੀ ਹੋ ਗਈ ਖਰਾਬ, ਕੰਜ਼ਿਊਮਰ ਕੋਰਟ ਨੇ ਕੰਪਨੀ ਨੂੰ ਪਾਈ...
    • stadium gurdaspur news
      ਸਟੇਡੀਅਮ ਦੇ ਪਿੱਛੇ ਖੇਤਾਂ ਵਿਚੋਂ ਭੇਤਭਰੇ ਹਾਲਾਤ 'ਚ ਮਿਲੀ ਨੌਜਵਾਨ ਦੀ ਲਾਸ਼
    • major revelations in the double murder case in jalandhar
      ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼
    • jagtar singh hawara parole
      ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ
    • sri akal takht sahib  sukhbir singh badal
      ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਨੂੰ ਲੈ ਕੇ ਜਥੇਦਾਰ ਗੜਗੱਜ ਦਾ ਵੱਡਾ ਬਿਆਨ
    • nanded sahib sukhbir singh badal akali dal
      ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ
    • electricity bill defaulter consumer
      ਬਿਜਲੀ ਬਿੱਲਾਂ ਦੇ ਬਕਾਏ ਨੂੰ ਲੈ ਕੇ ਹੋਣ ਜਾ ਰਹੀ ਵੱਡੀ ਕਾਰਵਾਈ, ਜਾਰੀ ਹੋਏ ਸਖ਼ਤ...
    • central petroleum  gas cylinder  natural gas
      ਪੰਜਾਬ ਦੇ ਇਨ੍ਹਾਂ LPG ਉਪਭੋਗਤਾਵਾਂ ਲਈ ਖ਼ਤਰੇ ਦੀ ਘੰਟੀ, 15 ਅਗਸਤ ਤੋਂ ਬਾਅਦ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +