ਲੁਧਿਆਣਾ (ਸਹਿਗਲ) : ਜ਼ਿਲ੍ਹੇ ’ਚ ਡੇਂਗੂ ਸਬੰਧੀ ਮਹਾਮਾਰੀ ਦੇ ਹਾਲਾਤ ਬਣ ਚੁੱਕੇ ਹਨ, ਜਦੋਂ ਕਿ ਸਿਹਤ ਵਿਭਾਗ ਨੇ ਅਜੇ ਵੀ ਝੂਠ ਦਾ ਸਹਾਰਾ ਨਹੀਂ ਛੱਡਿਆ। ਪਿਛਲੇ 24 ਘੰਟਿਆਂ ਦੌਰਾਨ ਇਕ ਹਸਪਤਾਲ ’ਚ ਹੀ 50 ਤੋਂ ਵੱਧ ਪਾਜ਼ੇਟਿਵ ਮਰੀਜ਼ ਆਏ ਪਰ ਆਪਣੀ ਰਿਪੋਰਟ ’ਚ ਸਿਹਤ ਵਿਭਾਗ ਨੇ ਬੀਤੇ ਦਿਨ ਸਿਰਫ 10 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ, ਜੋ ਜ਼ਿਲ੍ਹੇ ਦੇ ਸੈਂਕੜੇ ਹਸਪਤਾਲਾਂ, ਨਰਸਿੰਗ ਹੋਮ ਅਤੇ ਕਲੀਨਿਕਾਂ ’ਤੇ ਆਧਾਰਿਤ ਹੈ। ਜ਼ਿਲ੍ਹੇ ’ਚ ਬੀਤੇ ਦਿਨ ਸਥਾਨਕ ਹਸਪਤਾਲਾਂ ’ਚ 100 ਦੇ ਕਰੀਬ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਦੱਸੇ ਜਾਂਦੇ ਹਨ ਪਰ ਸਿਹਤ ਵਿਭਾਗ ਨੇ ਆਪਣੀ ਰਿਪੋਰਟ ’ਚ 40 ਮਰੀਜ਼ ਦਰਸਾਉਂਦੇ ਹੋਏ 30 ਮਰੀਜ਼ਾਂ ਨੂੰ ਸ਼ੱਕੀ ਕਰਾਰ ਦਿੱਤਾ ਹੈ, ਜਦੋਂ ਕਿ 10 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਇਕ ਨਿੱਜੀ ਹਸਪਤਾਲ ’ਚ 61 ਸਾਲਾਂ ਔਰਤ ਦੀ ਡੇਂਗੂ ਕਾਰਨ ਮੌਤ ਹੋ ਗਈ। ਔਰਤ ਦੀ ਰਿਪੋਰਟ ਡੇਂਗੂ ਪਾਜ਼ੇਟਿਵ ਆ ਚੁੱਕੀ ਸੀ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ 18 ਟੀਮਾਂ ਬਣਾ ਕੇ ਉਸੇ ਹੀ ਜ਼ਿਲ੍ਹੇ ’ਚ ਡੇਂਗੂ ਦਾ ਕਾਰਜਭਾਰ ਸੌਂਪ ਦਿੱਤਾ ਹੈ, ਜਿਸ ਦਾ ਕੰਮ ਡੇਂਗੂ ਦੇ ਲਾਰਵਾ ਦੀ ਖੋਜ ਕਰਨਾ ਅਤੇ ਉਸ ਨੂੰ ਨਸ਼ਟ ਕਰਨਾ ਹੈ ਅਤੇ ਪਾਜ਼ੇਟਿਵ ਮਰੀਜ਼ਾਂ ਦੇ ਆਸ-ਪਾਸ ਸਪ੍ਰੇਅ ਕਰਨਾ ਆਦਿ ਸ਼ਾਮਲ ਹੈ, ਜਦੋਂ ਕਿ 5 ਅਸਿਸਟੈਂਟ ਮਲੇਰੀਆ ਅਫ਼ਸਰ, 5 ਸੁਪਰਵਾਈਜ਼ਰ ਕਦੇ ਵੀ ਫੀਲਡ ’ਚ ਨਹੀਂ ਜਾਂਦੇ ਅਤੇ ਦਫ਼ਤਰ ’ਚ ਬੈਠੇ ਦਿਖਾਈ ਦਿੰਦੇ ਹਨ।
ਇਹ ਵੀ ਪੜ੍ਹੋ : ਕੈਨੇਡਾ ਪੁੱਜੀ ਨੂੰਹ ਨੇ ਸਹੁਰਿਆਂ ਨੂੰ ਦਿਨੇ ਦਿਖਾਏ ਤਾਰੇ, ਏਅਰਪੋਰਟ 'ਤੇ ਪਤਨੀ ਦਾ ਸੱਚ ਅੱਖੀਂ ਦੇਖ ਉੱਡੇ ਹੋਸ਼
ਇਸ ਤੋਂ ਇਲਾਵਾ ਨੋਡਲ ਅਫ਼ਸਰ ਵੀ ਫੀਲਡ ’ਚ ਘੱਟ ਹੀ ਜਾਂਦੇ ਹਨ, ਜਦੋਂ ਕਿ 40 ਲੱਖ ਦੇ ਕਰੀਬ ਦੀ ਆਬਾਦੀ ਵਾਲੇ ਜ਼ਿਲ੍ਹੇ ’ਚ 18 ਟੀਮਾਂ ਵੱਲੋਂ ਡੇਂਗੂ ਨਾਲ ਨਜਿੱਠਣਾ ਕਦੇ ਵੀ ਮੁਮਕਿਨ ਦਿਖਾਈ ਨਹੀਂ ਦਿੰਦਾ ਪਰ ਜ਼ਿਲ੍ਹੇ 'ਚ ਕੁੱਝ ਅਜਿਹੇ ਕਾਬਿਲ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ, ਜੋ ਅੰਕੜਿਆਂ ਦਾ ਹੇਰ-ਫੇਰ ਕਰਨ ’ਚ ਮਾਸਟਰ ਦੱਸੇ ਜਾਂਦੇ ਹਨ। ਸਿਵਲ ਸਰਜਨ ਨੇ ਵੀ ਇਕ ਬਿਆਨ ਦੇ ਕੇ ਜ਼ਿਲ੍ਹੇ ’ਚ 10 ਡੇਂਗੂ ਦੇ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਦੀ ਗੱਲ ਕਹੀ ਹੈ ਅਤੇ ਮੌਜੂਦਾ ’ਚ ਜ਼ਿਲ੍ਹੇ 'ਚ 67 ਐਕਟਿਵ ਮਰੀਜ਼ ਦੱਸੇ ਹਨ, ਜਿਨ੍ਹਾਂ ’ਚ ਦਯਾਨੰਦ ਹਸਪਤਾਲ 'ਚ 34, ਦੀਪ ਹਸਪਤਾਲ ’ਚ 26, ਜੀ. ਟੀ. ਬੀ. ਵਿਚ 6 ਅਤੇ ਵਿਜਯਾਨੰਦ ਹਸਪਤਾਲ ’ਚ 1 ਮਰੀਜ਼ ਦਾਖ਼ਲ ਹੋਣ ਦੀ ਪੁਸ਼ਟੀ ਕੀਤੀ ਗਈ ਹੈ, ਜਦੋਂ ਕਿ ਦੂਜੇ ਪਾਸੇ ਹੋਰਨਾਂ ਹਸਪਤਾਲਾਂ ਦੀ ਰਿਪੋਰਟ ਸ਼ਾਮਲ ਨਹੀਂ ਕੀਤੀ ਜਾਂਦੀ, ਤਾਂ ਕਿ ਮਹਾਮਾਰੀ ਘੱਟ ਦਿਖਾਈ ਜਾ ਸਕੇ, ਜਦੋਂਕਿ ਦਯਾਨੰਦ ਹਸਪਤਾਲ ’ਚ ਕਾਫੀ ਮਰੀਜ਼ ਦਾਖ਼ਲ ਹਨ। ਸਰਕਾਰ ਵੱਲੋਂ ਡੇਂਗੂ ਦੀਆਂ ਗਾਈਡਲਾਈਨ ’ਚ ਹਰ ਪਾਜ਼ੇਟਿਵ ਸ਼ੱਕੀ ਮਰੀਜ਼ ਦੇ ਘਰ ਦੇ ਆਸ-ਪਾਸ ਫੋਕਲ ਸਪ੍ਰੇਅ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਪਰ ਪਿਛਲੇ ਕਈ ਦਿਨਾਂ ਤੋਂ ਸਿਹਤ ਵਿਭਾਗ ਕੋਲ ਡੀਜ਼ਲ ਅਤੇ ਮਿੱਟੀ ਦੇ ਤੇਲ ਦਾ ਸਟਾਕ ਖ਼ਤਮ ਹੈ ਅਤੇ ਡੇਂਗੂ ਦੀ ਦੇਖ-ਰੇਖ ਲਈ ਨਿਯੁਕਤ ਅਧਿਕਾਰੀ ਨੇ ਅਜੇ ਤੱਕ ਇਸ ਨੂੰ ਖਰੀਦਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਇਕ ਹੋਰ ਮੰਤਰੀ ਚੜ੍ਹੇਗਾ ਘੋੜੀ, ਵਿਆਹ ਦੇ ਕਾਰਡ ਨਾਲ ਪਹਿਲੀ ਖੂਬਸੂਰਤ ਤਸਵੀਰ ਆਈ ਸਾਹਮਣੇ (ਵੀਡੀਓ)
ਸਿਵਲ ਸਰਜਨ ਸਿੱਧੀ ਰਿਪੋਰਟ ਮੰਗਵਾ ਕੇ ਦੇਖਣ
ਜ਼ਿਲ੍ਹੇ ’ਚ ਕਾਰਜਕਾਰੀ ਸਿਵਲ ਸਰਜਨ ਡੇਂਗੂ ਦੇ ਮਾਮਲਿਆਂ ਦੀ ਰਿਪੋਰਟ ਨੂੰ ਲੈ ਕੇ ਇਕ ਹੀ ਅਧਿਕਾਰੀ ’ਤੇ ਨਿਰਭਰ ਕਰ ਰਹੀ ਹੈ। ਵਿਭਾਗੀ ਸੂਤਰਾਂ ਨੇ ਦੱਸਿਆ ਕਿ ਸਿਵਲ ਸਰਜਨ ਨੂੰ ਚਾਹੀਦਾ ਹੈ ਕਿ ਉਹ ਹਸਪਤਾਲਾਂ ਤੋਂ ਆਉਣ ਵਾਲੀ ਰਿਪੋਰਟ ਸਿੱਧੀ ਮੰਗਵਾ ਕੇ ਖ਼ੁਦ ਦੇਖਣ ਅਤੇ ਫਿਰ ਕੋਈ ਬਿਆਨ ਜਾਰੀ ਕਰਨ।
ਕੀ ਸਿਵਲ ਹਸਪਤਾਲ ’ਚ ਇਕ ਵੀ ਡੇਂਗੂ ਦਾ ਮਰੀਜ਼ ਪਾਜੇਟਿਵ ਨਹੀਂ ਆਇਆ?
ਸਿਵਲ ਸਰਜਨ ਦਫਤਰ ਵੱਲੋਂ ਰੋਜ਼ਾਨਾ ਡੇਂਗੂ ਦੀਆਂ ਰਿਪੋਰਟਾਂ ਜਾਰੀ ਕਰਦੇ ਸਮੇਂ ਸਿਵਲ ਹਸਪਤਾਲ ਦਾ ਇਕ ਵੀ ਪਾਜ਼ੇਟਿਵ ਮਰੀਜ਼ ਨਹੀਂ ਦਰਸਾਇਆ ਜਾਂਦਾ, ਜਿਸ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜ਼ਿਆਦਾਤਰ ਲੋਕ ਸਿਵਲ ਹਸਪਤਾਲ ’ਚ ਇਲਾਜ ਲਈ ਨਹੀਂ ਜਾਂਦੇ ਅਤੇ ਜੋ ਚਲੇ ਜਾਂਦੇ ਹਨ, ਉਨ੍ਹਾਂ ਦੀਆਂ ਰਿਪੋਰਟਾਂ ਅਧਿਕਾਰੀ ਦੀ ਮਰਜ਼ੀ ’ਤੇ ਨਿਰਭਰ ਕਰਦੀਆਂ ਹਨ। ਇਹੀ ਕਾਰਨ ਹੈ ਕਿ ਹੁਣ ਤੱਕ ਸਿਵਲ ਹਸਪਤਾਲ ’ਚ 1 ਵੀ ਮਰੀਜ਼ ਦੀ ਰਿਪੋਰਟ ਡੇਂਗੂ ਪਾਜ਼ੇਟਿਵ ਨਹੀਂ ਆਈ ਹੈ ਜਾਂ ਫਿਰ ਡੇਂਗੂ ਦੇ ਮਰੀਜ਼ ਸਿਵਲ ਹਸਪਤਾਲ ਵਿਚ ਦਾਖ਼ਲ ਨਹੀਂ ਹੋ ਰਹੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਆਂਢੀ ਘੱਟ ਰੇਟ ’ਤੇ ਵੇਚ ਰਿਹਾ ਸੀ ਸਬਜ਼ੀ, ਵਜ੍ਹਾ ਪੁੱਛਣ ’ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਜਾਨਲੇਵਾ ਹਮਲਾ
NEXT STORY