ਖੰਨਾ (ਵਿਪਨ) : ਖੰਨਾ 'ਚ ਇਕ ਨੂੰਹ ਨੇ ਕੈਨੇਡਾ ਪੁੱਜ ਕੇ ਆਪਣੇ ਪਤੀ ਅਤੇ ਸਹੁਰਿਆਂ ਨਾਲ ਵੱਡਾ ਧੋਖਾ ਕੀਤਾ। ਉਸ ਨੇ ਪਤੀ ਨੂੰ ਕਿਸੇ ਤਰ੍ਹਾਂ ਕੈਨੇਡਾ ਦਾ ਬੁਲਾ ਲਿਆ ਪਰ ਜਦੋਂ ਪਤੀ ਨੇ ਆਪਣੇ ਅੱਖੀਂ ਪਤਨੀ ਦੀ ਸੱਚਾਈ ਦੇਖੀ ਤਾਂ ਉਸ ਦੇ ਹੋਸ਼ ਉੱਡ ਗਏ। ਜਾਣਕਾਰੀ ਮੁਤਾਬਕ ਭੁਪਿੰਦਰ ਕੌਰ ਪਤਨੀ ਇੰਦਰਪਾਲ ਸਿੰਘ ਵਾਸੀ ਖੰਨਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ 2020 'ਚ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਬਤੌਰ ਐੱਸ. ਐੱਸ. ਮਿਸਟਰੈੱਸ ਰਿਟਾਇਰ ਹੋਈ ਹੈ। ਉਸ ਦਾ ਛੋਟਾ ਪੁੱਤਰ ਨਵਜੋਤ ਸਿੰਘ ਵਿਦੇਸ਼ ਜਾਣ ਦਾ ਇੱਛੁਕ ਸੀ। ਉਸ ਦੇ ਰਿਸ਼ਤੇਦਾਰ ਡਾ. ਪਰਦੀਪ ਸਿੰਘ ਅਤੇ ਉਸ ਦੀ ਪਤਨੀ ਦਵਿੰਦਰ ਕੌਰ ਨੇ ਦੱਸਿਆ ਕਿ ਇਕ ਕੁੜੀ ਆਈਲੈੱਟਸ ਕਰਨਾ ਚਾਹੁੰਦੀ ਹੈ ਪਰ ਉਸ ਦੇ ਮਾਤਾ-ਪਿਤਾ ਉਸ ਨੂੰ ਆਈਲੈੱਟਸ ਨਹੀਂ ਕਰਵਾ ਸਕਦੇ ਅਤੇ ਨਾ ਹੀ ਵਿਦੇਸ਼ ਭੇਜ ਸਕਦੇ ਹਨ।
ਇਹ ਵੀ ਪੜ੍ਹੋ : ਅਕਾਲੀ ਦਲ ਦਾ ਸੀਨੀਅਰ ਆਗੂ ਪੁਲਸ ਹਿਰਾਸਤ 'ਚ, ਵੱਡੀ ਕਾਰਵਾਈ ਦੀ ਹੋ ਰਹੀ ਤਿਆਰੀ (ਵੀਡੀਓ)
ਜੇਕਰ ਕੁੜੀ 'ਤੇ ਖ਼ਰਚਾ ਕੀਤਾ ਜਾਵੇ ਤਾਂ ਉਹ ਮੁੰਡੇ ਨੂੰ ਕੈਨੇਡਾ ਲੈ ਜਾਵੇਗੀ। ਫਿਰ ਕੁੜੀ-ਮੁੰਡੇ ਦੇ ਵਿਆਹ 'ਤੇ ਸਹਿਮਤੀ ਬਣ ਗਈ। 21 ਜਨਵਰੀ, 2021 ਨੂੰ ਨਵਦੀਪ ਕੌਰ ਅਤੇ ਨਵਜੋਤ ਸਿੰਘ ਦਾ ਵਿਆਹ ਸਾਦੇ ਢੰਗ ਨਾਲ ਹੋ ਗਿਆ। ਨਵਦੀਪ ਕੌਰ ਦਾ ਭਰਾ ਕੈਨੇਡਾ 'ਚ ਪੱਕੇ ਤੌਰ 'ਤੇ ਰਹਿੰਦਾ ਹੈ, ਉਹ ਉਸ ਕੋਲ ਜਾਣਾ ਚਾਹੁੰਦੀ ਸੀ। 22 ਜੂਨ, 2021 ਨੂੰ ਨਵਦੀਪ ਕੌਰ ਨੂੰ ਆਫ਼ਰ ਲੈਟਰ ਆਇਆ। ਸਹੁਰੇ ਪਰਿਵਾਰ ਵਾਲਿਆਂ ਨੇ 50 ਲੱਖ ਦੇ ਕਰੀਬ ਪੈਸੇ ਲਾ ਕੇ ਨਵਦੀਪ ਕੌਰ ਨੂੰ ਕੈਨੇਡਾ ਭੇਜ ਦਿੱਤਾ ਅਤੇ ਉੱਥੇ ਜਾਣ ਤੋਂ ਪਹਿਲਾਂ ਉਸ ਨੂੰ ਡੇਢ ਲੱਖ ਦੀ ਸ਼ਾਪਿੰਗ ਕਰਵਾਈ। ਇਸ ਤੋਂ ਬਾਅਦ ਨਵਦੀਪ ਕੌਰ ਦੇ ਤੇਵਰ ਬਦਲ ਗਏ ਅਤੇ ਰਿਸ਼ਤੇਦਾਰ ਵੀ ਉਸ ਦਾ ਸਾਥ ਦੇਣ ਲੱਗੇ।
ਇਹ ਵੀ ਪੜ੍ਹੋ : ਪੰਜਾਬ ਦਾ ਇਕ ਹੋਰ ਮੰਤਰੀ ਚੜ੍ਹੇਗਾ ਘੋੜੀ, ਵਿਆਹ ਦੇ ਕਾਰਡ ਨਾਲ ਪਹਿਲੀ ਖੂਬਸੂਰਤ ਤਸਵੀਰ ਆਈ ਸਾਹਮਣੇ (ਵੀਡੀਓ)
ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਨੂੰਹ ਲੁਧਿਆਣਾ ਦੇ ਅਰੁਣ ਸ਼ਰਮਾ ਨਾਲ ਲਿਵ-ਇਨ-ਰਿਲੇਸ਼ਨ 'ਚ ਰਹਿ ਰਹੀ ਸੀ। ਇਸ ਤੋਂ ਬਾਅਦ 19 ਅਕਤੂਬਰ, 2022 ਨੂੰ ਉਨ੍ਹਾਂ ਦਾ ਪੁੱਤਰ ਨਵਜੋਤ ਸਿੰਘ ਵੀ ਕੈਨੇਡਾ ਚਲਾ ਗਿਆ। ਉੱਥੇ ਜਾ ਕੇ ਉਸ ਨੂੰ ਪਤਾ ਲੱਗਿਆ ਕਿ ਨਵਦੀਪ ਕੌਰ ਸ਼ਰੇਆਮ ਅਰੁਣ ਸ਼ਰਮਾ ਨਾਲ ਰਹਿੰਦੀ ਹੈ। ਨਵਜੋਤ ਸਿੰਘ ਨੂੰ ਏਅਰਪੋਰਟ 'ਤੇ ਲੈਣ ਨਵਦੀਪ ਕੌਰ, ਅਰੁਣ ਸ਼ਰਮਾ ਨਾਲ ਹੀ ਆਈ ਸੀ। ਇਹ ਸਭ ਦੇਖ ਕੇ ਨਵਜੋਤ ਸਿੰਘ ਦੇ ਹੋਸ਼ ਉੱਡ ਗਏ। ਨਵਦੀਪ ਕੌਰ ਨੇ ਕੈਨੇਡਾ 'ਚ ਆਪਣੇ ਪਤੀ ਨਾਲ ਬਹੁਤ ਬੁਰਾ ਸਲੂਕ ਕੀਤਾ। ਹੁਣ ਦੋਹਾਂ ਵੱਲੋਂ ਨਵਜੋਤ ਸਿੰਘ ਨੂੰ ਝੂਠੇ ਕੇਸ 'ਚ ਫਸਾਉਣ ਅਤੇ ਡਿਪੋਰਟ ਕਰਾਉਣ ਦੀ ਸਾਜ਼ਿਸ ਰਚੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਭੁਪਿੰਦਰ ਕੌਰ ਦੀ ਸ਼ਿਕਾਇਤ 'ਤੇ ਨਵਦੀਪ ਕੌਰ ਪੁੱਤਰੀ ਮੱਖਣ ਸਿੰਘ, ਮੱਖਣ ਸਿੰਘ ਪੁੱਤਰ ਭਗਵਾਨ ਸਿੰਘ ਅਤੇ ਸਵਰਣਜੀਤ ਕੌਰ ਪਤਨੀ ਮੱਖਣ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਪੁਲਸ ਕੋਲੋਂ ਇਨਸਾਫ਼ ਦੀ ਗੁਹਾਰ ਲਾਈ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਪਰਾਲੀ ਸਾੜਨ ਵਾਲਿਆਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ, ਡਰੋਨ ਨਾਲ ਰੱਖੀ ਜਾਵੇਗੀ ਨਜ਼ਰ
NEXT STORY