ਭਵਾਨੀਗੜ੍ਹ (ਵਿਕਾਸ): ਭੁਲੇਖੇ ਨਾਲ ਗਲਤ ਦਵਾਈ ਪੀਣ ਨਾਲ ਇਕ ਕੁੜੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭਵਾਨੀਗੜ੍ਹ ਰਮਨਦੀਪ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਵਾਸੀ ਰਾਮਪੁਰਾ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਸਦੀ ਕੁੜੀ ਪਰਮਜੀਤ ਕੌਰ (18) ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ ਜਿਸ ਸਬੰਧੀ ਉਸਦਾ ਇਲਾਜ ਚੱਲਦਾ ਸੀ ਤੇ ਇਸੇ ਦੌਰਾਨ ਬੀਤੇ 3 ਜੁਲਾਈ ਨੂੰ ਭੁਲੇਖੇ ਨਾਲ ਪਰਮਜੀਤ ਕੌਰ ਨੇ ਗਲਤ ਦਵਾਈ ਦਾ ਸੇਵਨ ਕਰ ਲਿਆ।
ਇਹ ਵੀ ਪੜ੍ਹੋ: ਅਕਾਲੀ ਆਗੂ ਗੁਰਸੇਵਕ ਮੁਨਸ਼ੀ ਦੀ ਖ਼ੁਦਕੁਸ਼ੀ ਦੇ ਮਾਮਲੇ 'ਚ ਆਇਆ ਨਵਾਂ ਮੋੜ, ਆਡੀਓ ਆਈ ਸਾਹਮਣੇ
ਪਰਿਵਾਰ ਨੇ ਉਸ ਨੂੰ ਬਚਾਉਣ ਲਈ ਲਗਾਤਾਰ ਉਸਦਾ ਇਲਾਜ ਕਰਵਾਇਆ ਪਰ ਵੀਰਵਾਰ ਨੂੰ ਪਰਮਜੀਤ ਦੀ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਪੋਸਟਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਕੁੜੀ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ, ਜਿਸਦਾ ਸ਼ੁੱਕਰਵਾਰ ਨੂੰ ਪਰਿਵਾਰ ਵਲੋਂ ਸੰਸਕਾਰ ਕਰ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਸਬੰਧੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾ ਦੇ ਆਧਾਰ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਹੈ।
ਇਹ ਵੀ ਪੜ੍ਹੋ: 4 ਭੈਣਾਂ ਦੇ ਇਕਲੌਤੇ ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, ਬਾਂਹ ਦੇ ਹੋਏ ਟੋਟੇ-ਟੋਟੇ
ਬਟਾਲਾ 'ਚ ਸ਼ਰਮਸਾਰ ਹੋਈ ਇਨਸਾਨੀਅਤ, ਘਰੋਂ ਚੁੱਕ ਕੇ ਨਾਬਾਲਿਗ ਕੁੜੀ ਨਾਲ ਗੈਂਗਰੇਪ
NEXT STORY